14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਗੁਰੂ ਨਾਨਕ ਯੂਨੀਵਰਸਿਟੀ ਕਾਲਜ ਸੁਜਾਨਪੁਰ 'ਚ ਇਨਕਮ ਟੈਕਸ ਈ-ਫਾਈਲਿੰਗ 'ਤੇ ਵਰਕਸ਼ਾਪ

ਅਜੀਤ ਡੈਸਕ 30-01-2026
ਸੁਜਾਨਪੁਰ, 29 ਜਨਵਰੀ (ਜਗਦੀਪ ਸਿੰਘ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਸੁਜਾਨਪੁਰ ਵਿਖੇ ਰਾਸ਼ਟਰੀ ਉੱਚਤਰ ਸਿੱਖਿਆ ਅਭਿਆਨ ਦੇ ਸਹਿਯੋਗ ਨਾਲ ਤੇ ਗੋਲਡਨ ਜੁਬਲੀ ਸੈਂਟਰ ਫ਼ਾਰ ਐਂਟਰਪ੍ਰੀਨਿਓਰਸ਼ਿਪ ਐਂਡ ਇਨੋਵੇਸ਼ਨ ਦੇ ਸਹਿਯੋਗ ਨਾਲ ਕਮਰਸ ਵਿਭਾਗ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਦੇ ਵਾਈਸ ਚਾਂਸਲਰ ਕਰਮਜੀਤ ਸਿੰਘ ਤੇ ਡੀਨ ਸੀ.ਡੀ.ਸੀ. ਡਾ: ਸਰੋਜ ਅਰੋੜਾ ਦੀ ਯੋਗ ਅਗਵਾਈ ਅਧੀਨ ਇਨਕਮ ਟੈਕਸ ਈ-ਫਾਈਲਿੰਗ 'ਤੇ ਇਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ | ਜਿਸ 'ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਰਿਜਨਲ ਕੈਂਪਸ ਗੁਰਦਾਸਪੁਰ ਤੋਂ ਐਸੋਸੀਏਟ ਡੀਨ ਡਾ: ਰਿਸ਼ੀ ਰਾਜ ਸ਼ਰਮਾ, ਸੀ.ਏ. ਪੰਕਜ ਮਹਾਜਨ ਤੇ ਸੀ.ਏ. ਸਚਿਨ ਰਿਹਾਨ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਪ੍ਰੋਗਰਾਮ ਦੀ ਸ਼ੁਰੂਆਤ ਆਏ ਹੋਏ ਮਹਿਮਾਨਾਂ ਵਲੋਂ ਜੋਤ ਜਗਾ ਕੇ ਕੀਤੀ ਗਈ | ਆਪਣੇ ਸੰਬੋਧਨ ਵਿਚ ਡਾ: ਰਿਸ਼ੀ ਰਾਜ ਸ਼ਰਮਾ ਨੇ ਵਿਦਿਆਰਥੀਆਂ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਵਰਤੋਂ ਨੂੰ ਘੱਟ ਤੋਂ ਘੱਟ ਕਰਨ ਤੇ ਕਿਤਾਬਾਂ ਪੜ੍ਹ ਕੇ ਆਪਣੇ ਗਿਆਨ ਨੂੰ ਵੱਧ ਤੋਂ ਵੱਧ ਕਰਨ ਲਈ ਉਤਸ਼ਾਹਿਤ ਕੀਤਾ | ਸੀ.ਏ. ਪੰਕਜ ਮਹਾਜਨ ਨੇ ਟੈਕਸ ਐਕਟ ਦੀਆਂ ਨਵੀਆਂ ਧਾਰਾਵਾਂ ਅਤੇ ਜੁਰਮਾਨਿਆਂ ਤੋਂ ਬਚਣ ਦੇ ਤਰੀਕਿਆਂ ਬਾਰੇ ਵੀ ਚਰਚਾ ਕੀਤੀ | ਉਨ੍ਹਾਂ ਦੱਸਿਆ ਕਿ ਗ਼ਲਤ ਜਾਣਕਾਰੀ ਦੇਣ ਜਾਂ ਸਮਾਂ ਸੀਮਾ ਖ਼ਤਮ ਹੋਣ 'ਤੇ ਜੁਰਮਾਨੇ ਅਤੇ ਕਾਨੂੰਨੀ ਨੋਟਿਸਾਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ | ਜੇਕਰ ਤੁਸੀਂ ਘਰ ਬੈਠੇ ਇਨਕਮ ਟੈਕਸ ਰਿਟਰਨ ਫਾਈਲ ਕਰਨਾ ਚਾਹੁੰਦੇ ਹੋ ਤਾਂ ਇਨਕਮ ਟੈਕਸ ਵਿਭਾਗ ਵਲੋਂ ਜਾਰੀ ਕੀਤੇ ਗਏ ਟੂਟੋਰੀਅਲ ਤੇ ਯੂਜ਼ਰ ਮੈਨੂਅਲ ਦੀ ਪਾਲਨਾ ਕਰੋ | ਸਮਾਗਮ ਦੇ ਅੰਤ 'ਚ ਡਾ: ਅਰਜਨ ਸਿੰਘ ਨੇ ਮੁੱਖ ਮਹਿਮਾਨਾਂ, ਰਿਸੋਰਸ ਪਰਸਨ, ਪ੍ਰਬੰਧਕ ਕਮੇਟੀ ਤੇ ਸਾਰੇ ਭਾਗੀਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਰਕਸ਼ਾਪ ਦਾ ਉਦੇਸ਼ ਟੈਕਸ ਦਾਤਾਂ ਵਿਚ ਜਾਗਰੂਕਤਾ ਪੈਦਾ ਕਰਨਾ ਅਤੇ ਰਾਸ਼ਟਰੀ ਅਰਥ ਵਿਵਸਥਾ ਵਿਚ ਉਨ੍ਹਾਂ ਦੇ ਯੋਗਦਾਨ ਨੂੰ ਸਰਲ ਬਣਾਉਣਾ ਹੈ | ਇਸ ਮੌਕੇ ਵਿਸ਼ਾਲ ਕੁਮਾਰ, ਰੋਹਿਤ ਸ਼ਰਮਾ, ਰਾਧਿਕਾ, ਸੋਨੀ, ਰਣਜੀਤ ਕੌਰ, ਗੁਲ ਕਿਰਨ ਕੌਰ, ਡਾ: ਸ਼ੀਤਲ ਮਹਾਜਨ, ਹਿਮਾਂਸ਼ੀ ਸ਼ਰਮਾ, ਹਿੰਦੂ ਬਾਲਾ, ਸੰਦੀਪ ਕੌਰ, ਚਾਲੂ ਦੇਵੀ, ਗੁਰਜੀਤ ਕੌਰ, ਰਾਧਿਕਾ ਜੰਜੂਆ, ਸ਼ਵੇਤਾ ਅਬਰੋਲ, ਨੀਰਜ ਕੁਮਾਰ ਅਤੇ ਰਜੇਸ਼ ਸਲਾਰੀਆ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਮੀਟਿੰਗ ਅਗਲੀ ਖ਼ਬਰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਸੰਬੰਧੀ ਡਿਪਟੀ ਕਮਿਸ਼ਨਰ ਵਲੋਂ ਰੀਵਿਊ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।