04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਗਣਤੰਤਰ ਦਿਵਸ ਮੌਕੇ ਹਸਤ ਸ਼ਿਲਪ ਕਾਲਜ ਦੇ ਵਿਦਿਆਰਥੀਆਂ ਵਿਸ਼ੇਸ ਸਨਮਾਨ <br/>

ਹਸਤ ਸ਼ਿਲਪ ਕਾਲਜ 'ਚ ਮਨਾਏ ਗਣਤੰਤਰ ਦਿਵਸ ਮੌਕੇ ਝੰਡਾ ਲਹਿਰਾਉਂਦੀਆਂ ਸ਼ਖਸੀਅਤਾਂ | ਤਸਵੀਰ : ਜਤਿੰਦਰ ਕੱਦ <br/> 28-01-2026
ਬਟਾਲਾ, 27 ਜਨਵਰੀ (ਸਤਿੰਦਰ ਸਿੰਘ)-ਰਾਜੀਵ ਗਾਂਧੀ ਸਟੇਡੀਅਮ ਬਟਾਲਾ ਵਿਖੇ ਤਹਿਸੀਲ ਪੱਧਰ 'ਤੇ ਮਨਾਏ ਗਏ 77ਵੇਂ ਗਣਤੰਤਰ ਦਿਵਸ ਮੌਕੇ ਹਸ਼ਤ ਸ਼ਿਲਪ ਕਾਲਜ ਬਟਾਲਾ ਦੇ ਪਿ੍ੰਸੀਪਲ ਅਨੀਤਾ ਕਟੌਚ ਤੇ ਮੈਡਮ ਰਾਜਵਿੰਦਰ ਕੌਰ ਦੀ ਅਗਵਾਈ ਹੇਠ ਕਾਲਜ ਦੇ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਦੇ ਗੀਤਾਂ ਤੇ ਵੱਖ-ਵੱਖ ਧੁੰਨਾਂ 'ਤੇ ਸਫਲ ਕੋਰਿਓਗ੍ਰਾਫੀ ਪੇਸ਼ਕਸ ਕੀਤੀ ਗਈ |ੇ ਪ੍ਰੋਗਰਾਮ ਦੇ ਅੰਤ ਵਿਚ ਐਸ.ਡੀ.ਐਮ. ਸ: ਗੁਰਮੰਦਰ ਸਿੰਘ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਪਿ੍ੰਸੀਪਲ ਅਨੀਤਾ ਕਟੌਚ ਤੇ ਸਮੂਹ ਟੀਮ ਨੂੰ ਇਕ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕਾਲਜ ਦੇ ਮੈਨੇਜਿੰਗ ਡਾਇਰੈਕਟਰ ਅਰੁਣ ਕੁਮਾਰ ਜੇ.ਈ., ਡਾਇਰੈਕਟਰ ਪ੍ਰੋ. ਦਿਲਬਾਗ ਸਿੰਘ ਤੇ ਕਾਲਜ ਦੇ ਕੋਆਰਡੀਨੇਟਰ ਸਰਬਜੀਤ ਕੌਰ ਵਲੋਂ ਗਣਤੰਤਰ ਦਿਵਸ ਦੀਆਂ ਵਧਾਈਆਂ ਤੇ ਸ਼ੁਭਕਾਮਨਾਵਾਂ ਦਿੱਤੀਆਂ | ਇਸ ਮੌਕੇ ਕਾਲਜ ਕੈਂਪਸ ਵਿਚ ਬੈਸਟ ਫੋਟੋਗ੍ਰਾਫਰ ਐਸੋਸਿਏਸ਼ਨ ਵਲੋਂ ਕਾਲਜ ਕੈਂਪਸ ਵਿਚ ਤਿਰੰਗਾ ਲਹਿਰਾਇਆ ਗਿਆ | ਇਸ ਮੌਕੇ ਪ੍ਰਧਾਨ ਸੁਖਵਿੰਦਰ ਸਿੰਘ, ਕਾਲਜ ਸਟਾਫ ਵਿਚ ਲੈਕ. ਮਨਜੀਤ ਸਿੰਘ, ਸ਼ਰਨਜੀਤ ਕੌਰ, ਬਲਜੀਤ ਕੌਰ, ਅਮਰ ਜੋਤੀ ਮੈਡਮ, ਜੈਸਮੀਨ ਕੌਰ, ਝਿਰਮਲ ਸਿੰਘ, ਗੁਰਵਿੰਦਰ ਸਿੰਘ, ਨਿਸ਼ਾਨ ਸਿੰਘ, ਬੈਸਟ ਫੋਟੋਗ੍ਰਾਫਰ ਐਸੋਸੀਏਸ਼ਨ ਦੇ ਜਨਰਲ ਸੈਕੇਟਰੀ ਅਕਾਸ਼ਦੀਪ ਸਿੰਘ ਢਿੱਲੋਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਹਾਜ਼ਰ ਸਨ |

ਪਿਛਲੀ ਖ਼ਬਰ ਬਟਾਲਾ ਵਿਖੇ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ ਗਣਤੰਤਰ ਦਿਵਸ <br/> ਅਗਲੀ ਖ਼ਬਰ ਸ਼ੱਕੀ ਹਾਲਤ 'ਚ ਇਕ ਨੌਜਵਾਨ ਦੀ ਮੌਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।