ਕਿਲ੍ਹਾ ਲਾਲ ਸਿੰਘ, 22 ਜਨਵਰੀ (ਬਲਬੀਰ ਸਿੰਘ)-ਐਕਸੈਲਸੀਅਰ ਸੀਨੀਅਰ ਸੰਕੈਡਰੀ ਸਕੂਲ ਬਿਜਲੀਵਾਲ, ਜੋ ਕਿ ਇਲਾਕੇ ਦੀ ਪਹਿਲੀ ਪਸੰਦ ਬਣ ਗਿਆ ਹੈ ਤੇ ਵਿੱਦਿਆ ਦੇ ਖੇਤਰ ਵਿਚ ਆਪਣੀ ਵੱਖਰੀ ਪਹਿਚਾਣ ਬਣਾਉਣ ਤੇ ਪੇਂਡੂ ਖੇਤਰ ਵਿਚ ਮਿਆਰੀ ਤੇ ਉੱਚ ਪੱਧਰੀ ਸਿੱਖਿਆ ਦੇਣ 'ਚ ਵਿਦਿਅਕ ਅਦਾਰਾ ਐਕਸੈਲਸੀਅਰ ਸੀਨੀਅਰ ਸੈਕੰਡਰੀ ਸਕੂਲ ਬਿਜਲੀਵਾਲ ਆਪਣੀ ਮੰਜਿਲ ਵੱਲ ਨਿਰੰਤਰ ਵਧ ਰਿਹਾ ਹੈ ਤੇ ਵਿੱਦਿਆ ਦੇ ਖੇਤਰ 'ਚ ਸ਼ਾਲਾਘਾਯੋਗ ਕਾਰਜ ਕਰ ਰਿਹਾ ਹੈ | ਇਹ ਸਕੂਲ ਸਿੱਖਿਆ ਬੋਰਡ ਮੁਹਾਲੀ ਤੋਂ ਬਾਰ੍ਹਵੀਂ ਤੱਕ ਮਾਨਤਾ ਪ੍ਰਾਪਤ ਹੈ, ਜਿਸ ਵਿਚ ਆਰਟਸ, ਸਾਇੰਸ ਗਰੁੱਪ (ਮੈਡੀਕਲ, ਨਾਨ-ਮੈਡੀਕਲ, ਕਾਮਰਸ ਗਰੁੱਪ) ਦੀਆਂ ਜਮਾਤਾਂ ਸਕੂਲ 'ਚ ਚੱਲ ਰਹੀਆਂ ਹਨ | ਸਕੂਲ ਵਿਚ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਪ੍ਰਯੋਗਿਕ ਕਰਵਾਉਣ ਲਈ ਸ਼ਾਨਦਾਰ ਫਿਜ਼ਿਕਸ, ਕੈਮਿਸਟਰੀ, ਬਾਇਓਲੋਜੀ ਤੇ ਗਣਿਤ ਲੈਬਾਂ ਸਥਾਪਿਤ ਕੀਤੀਆਂ ਗਈਆਂ ਹਨ | ਸਕੂਲ ਵਿਚ ਵਿਸ਼ਾਲ ਲਾਇਬ੍ਰੇਰੀ ਤੇ ਕੰਪਊਟਰ ਲੈਬ ਹੈ | ਸਕੂਲ 'ਚ ਅਕਾਦਮਿਕ ਵਿਦਿਆ ਦੇ ਨਾਲ-ਨਾਲ ਬੱਚਿਆਂ ਨੂੰ ਅਧਿਆਤਮਕ ਵਿਦਿਆ ਦੇਣ ਲਈ ਵੱਖ-ਵੱਖ ਧਾਰਮਿਕ ਪ੍ਰੋਗਰਾਮ ਕਰਵਾਏ ਜਾਦੇ ਹਨ, ਜਿਨ੍ਹਾਂ ਰਾਹੀਂ ਬੱਚਿਆਂ ਨੂੰ ਗੁਰਬਾਣੀ ਕੰਠ ਕਰਨ ਤੇ ਸਹਿਜ ਪਾਠ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ | ਸਕੂਲ ਦੀਆਂ ਬੋਰਡ ਜਮਾਤਾਂ ਦੇ ਨਤੀਜੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 100 ਫੀਸਦੀ ਰਿਹਾ | ਸਕੂਲ ਵਿਚ ਪੜ੍ਹਾਈ 'ਚ ਕਮਜ਼ੋਰ ਵਿਦਿਆਰਥੀਆਂ ਵੱਲ ਵੀ ਵਿਸ਼ੇਸ ਤਵੱਜੋ ਦਿੱਤੀ ਜਾਂਦੀ ਹੈ | ਸਾਰਿਆਂ ਦੇ ਸਰਵਪੱਖੀ ਵਿਕਾਸ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ, ਜਿਸ 'ਚ ਕ੍ਰਿਕਟ, ਵਾਲੀਬਾਲ, ਖੋ-ਖੋ, ਬੈਡਮਿੰਟਨ ਤੇ ਅਥਲੈਟਿਕਸ ਮੁਕਾਬਲੇ ਕਰਵਾਏ ਜਾਂਦੇ ਹਨ | ਖੇਡਾਂ 'ਚ ਸਕੂਲ ਜ਼ੋਨ, ਜ਼ਿਲ੍ਹਾ ਤੇ ਸੂਬਾ ਪੱਧਰ 'ਤੇ ਅਹਿਮ ਪ੍ਰਾਪਤੀਆਂ ਕਰਦਾ ਹੈ | ਸਕੂਲ 'ਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਰਾਹੀਂ ਵਿਦਿਆਰਥੀਆਂ ਦੀ ਹਰ ਸਰਗਰਮੀ ਉੱਪਰ ਨਜ਼ਰ ਰੱਖੀ ਜਾਂਦੀ ਹੈ | ਪਿ੍ੰਸੀਪਲ ਸ੍ਰੀਮਤੀ ਤੇਜਿੰਦਰ ਕੌਰ ਦੀ ਅਗਵਾਈ ਹੇਠ ਸੰਸਥਾ ਦੇ ਅਧਿਆਪਕਾਂ ਨੂੰ ਸਮੇਂ-ਸਮੇਂ 'ਤੇ ਸਿਖਲਾਈ ਪ੍ਰੋਗਰਾਮਾਂ ਦੇ ਸੈਮੀਨਾਰ ਕਰਵਾ ਕੇ ਉਨ੍ਹਾਂ ਨੂੰ ਅੱਜ ਦੀ ਤਕਨੀਕ ਨਾਲ ਜੋੜਨ ਦੇ ਉਪਰਾਲੇ ਕੀਤੇ ਜਾਂਦੇ ਹਨ | ਸਕੂਲ 'ਚ ਤਜ਼ਰਬੇਕਾਰ ਤੇ ਵਧੀਆ ਅਧਿਆਪਕ ਸਗੋਂ ਪੜ੍ਹਾਉਂਦੇ ਹੀ ਨਹੀਂ, ਬਲਕਿ ਬੱਚਿਆਂ ਨੂੰ ਜਿੰਦਗੀ 'ਚ ਆਉਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਕਰਦੇ ਹਨ ਤੇ ਸਹੀ ਮਾਰਗ ਦਰਸ਼ਨ ਦਰਸਾਉਂਦੇ ਹਨ | ਅਧਿਆਪਕਾਂ ਵਲੋਂ ਦਿੱਤੀ ਜਾਂਦੀ ਸਿੱਖਿਆ ਨੂੰ ਗ੍ਰਹਿਣ ਕਰਕੇ ਇਲਾਕੇ ਦੇ ਵਿਦਿਆਰਥੀ ਆਪਣੇ ਉਜ਼ਵਲ ਭਵਿੱਖ ਵੱਲ ਕਦਮ ਵਧਾਉਂਦਿਆਂ ਅਹਿਮ ਪ੍ਰਾਪਤੀਆਂ ਕਰ ਰਹੇ ਹਨ | ਜਿਵੇਂ ਡਾਕਟਰ, ਇੰਜੀਨੀਅਰ, ਸਿਵਲ ਸਰਵਿਸ ਤੇ ਬਹੁਤ ਸਾਰੇ ਵਿਦਿਆਰਥੀ ਵਿਦੇਸ਼ 'ਚ ਉੱਚ ਪੱਧਰੀ ਸਿੱਖਿਆ 'ਤੇ ਨੌਕਰੀ ਕਰ ਰਹੇ ਹਨ | ਸੰਸਥਾ ਦੇ ਚੇਅਰਮੈਨ ਐਡਵੋਕੇਟ ਨਰੋਤਮ ਸਿੰਘ, ਉਪ ਚੇਅਰਮੈਨ ਨਵਤੇਜ ਸਿੰਘ ਤੇ ਪਿ੍ੰਸੀਪਲ ਤੇਜਿੰਦਰ ਕੌਰ ਬੁਲੰਦੀਆਂ ਨੂੰ ਛੂਹ ਰਹੀ ਇਸ ਸੰਸਥਾ ਨੂੰ ਅੱਗੇ ਲੈ ਕੇ ਜਾਣ ਲਈ ਸਖ਼ਤ ਮਿਹਨਤ ਕਰ ਰਹੇ ਹਨ |