23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਪੀ.ਐੱਸ.ਈ.ਬੀ. ਇੰਪਲਾਈਜ਼ ਫ਼ੈਡਰੇਸ਼ਨ ਏਟਕ ਦੇ ਸਰਕਲ ਆਗੂਆਂ ਦੀ ਮੀਟਿੰਗ

ਅਜੀਤ ਡੈਸਕ 23-01-2026
ਧਾਰੀਵਾਲ, 22 ਜਨਵਰੀ (ਸਵਰਨ ਸਿੰਘ)-ਪੀ.ਐੱਸ.ਈ.ਬੀ. ਇੰਪਲਾਈਜ਼ ਫ਼ੈਡਰੇਸ਼ਨ ਏਟਕ ਸਰਕਲ ਵਰਕਿੰਗ ਕਮੇਟੀ ਗੁਰਦਾਸਪੁਰ ਦੀ ਮੀਟਿੰਗ ਧਾਰੀਵਾਲ ਵਿਖੇ ਸਰਕਲ ਪ੍ਰਧਾਨ ਬਲਵਿੰਦਰ ਉਦੀਪੁਰ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਕੇਂਦਰ ਸਰਕਾਰ ਵਲੋਂ ਕਾਰਪੋਰੇਟ ਘਰਾਣਿਆਂ ਦੇ ਦਬਾਅ ਹੇਠ ਬਿਜਲੀ ਸ਼ੋਧ ਬਿੱਲ 2025 ਨੂੰ ਬਜ਼ਟ ਸੈਸ਼ਨ ਵਿਚ ਪੇਸ਼ ਕਰਨ ਦੀ ਸਖ਼ਤ ਨਿੰਦਾ ਕਰਦਿਆਂ ਦੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵਲੋਂ ਬਿਜਲੀ ਬਿੱਲ ਸੰਬੰਧੀ ਧਾਰੀ ਚੁੱਪ 'ਤੇ ਗਹਿਰੀ ਚਿੰਤਾ ਪ੍ਰਗਟ ਕੀਤੀ ਗਈ | ਮੁਲਾਜ਼ਮ ਆਗੂ ਸਾਥੀ ਉਦੀਪੁਰ ਨੇ ਦੱਸਿਆ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਚਾਰ ਸਾਲ ਦਾ ਸਮਾਂ ਪੂਰੀ ਤਰ੍ਹਾਂ ਨਾਲ ਮੁਲਾਜ਼ਮ ਵਿਰੋਧੀ ਰਿਹਾ ਹੈ, ਜਿਸ ਦਾ ਖਮਿਆਜ਼ਾ ਵਿਧਾਨ ਸਭਾ ਚੋਣਾਂ ਦੌਰਾਨ ਸਰਕਾਰ ਨੂੰ ਭੁਗਤਣਾ ਪਵੇਗਾ | ਮੀਟਿੰਗ ਵਿਚ ਮਨੋਜ਼ ਸ਼ਰਮਾ, ਸਤਨਾਮ ਸਿੰਘ ਕਲੇਰ, ਨਿਸ਼ਾਨ ਸਿੰਘ ਸੋਹਲ, ਗੁਰਦੀਪ ਸਿੰਘ ਅÏਜਲਾ, ਅਮਨਦੀਪ ਸਿੰਘ ਧਾਲੀਵਾਲ ਲਖਵਿੰਦਰ ਸਿੰਘ ਟਾਂਡਾ, ਰਣਜੀਤ ਸਿੰਘ ਦੋਰਾਂਗਲਾ, ਰਕੇਸ਼ ਕੁਮਾਰ ਗੁਰਸੇਵਕ ਸਿੰਘ, ਮਾਨਵਜੋਤ ਸਿੰਘ ਰੰਧਾਵਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ -ਸਾਡੇ ਚਾਨਣ ਮੁਨਾਰੇ- ਐਕਸੈਲਸੀਅਰ ਸੀਨੀਅਰ ਸੈਕੰਡਰੀ ਸਕੂਲ ਬਿਜਲੀਵਾਲ ਅਗਲੀ ਖ਼ਬਰ ਦਿਵਿਆ ਜਯੋਤੀ ਜਾਗਿ੍ਤੀ ਸੰਸਥਾ ਵਲੋਂ ਦੂਸਰੀ ਸੰਧਿਆ ਫੇਰੀ ਕੱਢੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।