23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਦਿਵਿਆ ਜਯੋਤੀ ਜਾਗਿ੍ਤੀ ਸੰਸਥਾ ਵਲੋਂ ਦੂਸਰੀ ਸੰਧਿਆ ਫੇਰੀ ਕੱਢੀ

ਅਜੀਤ ਡੈਸਕ 23-01-2026
ਬਟਾਲਾ, 22 ਜਨਵਰੀ (ਸਤਿੰਦਰ ਸਿੰਘ)-ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਸ਼ੀਤਲਾ ਮਾਤਾ ਮੰਦਿਰ ਸਮਾਧ ਰੋਡ ਬਟਾਲਾ ਵਿਖੇ 18 ਤੋਂ 22 ਫਰਵਰੀ ਤੱਕ ਹੋਣ ਜਾ ਰਹੀ 'ਸ਼੍ਰੀ ਕਿ੍ਸ਼ਨ ਕਥਾ' ਦੇ ਸੰਦਰਭ 'ਚ ਦੂਸਰੀ ਸੰਧਿਆ ਫੇਰੀ ਕੱਢੀ ਗਈ | ਇਸ ਦੀ ਸ਼ੁਰੂਆਤ ਸਵਾਮੀ ਰੰਜੀਤਾਨੰਦ, ਸਾਧਵੀ ਰੁਕਮਣੀ ਭਾਰਤੀ, ਸਾਧਵੀ ਕਵਲ ਭਾਰਤੀ, ਪੰਡਿਤ ਮੁਕੇਸ਼, ਰਾਜੀਵ ਕਾਲੀਆ, ਪਵਨ ਧਵਨ, ਜਤਿੰਦਰ ਕੁਮਾਰ, ਪਵਨ ਵਰਮਾ, ਸੰਜੀਵ ਸ਼ਰਮਾ (ਕੌਂਸਲਰ) ਰਾਜੇਸ਼ ਸ਼ਰਮਾ, ਸੰਦੀਪ ਸ਼ਰਮਾ, ਹਰਪਾਲ ਸਿੰਘ, ਜਤਿੰਦਰ ਸਿੰਘ ਤੇ ਯੋਗੇਸ਼ਵਰ ਦੁਆਰਾ ਨਾਰੀਅਲ ਤੋੜਨ ਦੀ ਰਸਮ ਨਾਲ ਕੀਤੀ ਗਈ | ਯਾਤਰਾ ਸ਼੍ਰੀ ਸ਼ਿਵ ਮੰਦਰ, ਚੰਦਰ ਨਗਰ, ਨੇੜੇ ਫਾਟਕ, ਮੁਰਗੀ ਮੁਹੱਲਾ, ਬਟਾਲਾ ਤੋਂ ਸ਼ੁਰੂ ਹੋਈ ਤੇ ਗਲੀਆਂ 'ਤੇ ਮੁਹੱਲਿਆਂ ਵਿਚੋਂ ਲੰਘਦੀ ਹੋਈ ਸ਼ਹਿਰ ਦੇ ਨਿਵਾਸੀਆਂ ਨੂੰ ਕਥਾ ਦਾ ਸੰਦੇਸ਼ ਪਹੁੰਚਾਉਂਦੀ ਗਈ | ਯਾਤਰਾ ਦੌਰਾਨ ਸ਼ਰਧਾਲੂਆਂ ਨੇ 'ਰਾਧੇ ਰਾਧੇ ਜਪੋ ਆਏਗੇ ਬਿਹਾਰੀ' ਤੇ 'ਸੁੰਦਰ ਸ਼ਵੀ ਸ਼ਾਮ ਦੀ' ਵਰਗੇ ਸੁਰੀਲੇ ਭਜਨ ਗਾਏ ਤੇ ਲੋਕਾਂ ਨੂੰ ਕਥਾ ਦਾ ਸੰਦੇਸ਼ ਦਿੱਤਾ | ਯਾਤਰਾ ਸ਼੍ਰੀ ਸ਼ਿਵ ਮੰਦਿਰ 'ਚ ਭਗਵਾਨ ਦੀ ਪਾਵਨ ਆਰਤੀ ਨਾਲ ਸਮਾਪਤ ਹੋਈ | ਸੰਸਥਾ ਵਲੋਂ ਸਾਧਵੀ ਰੁਕਮਣੀ ਭਾਰਤੀ ਨੇ ਆਉਣ ਵਾਲੇ ਦਿਨਾਂ 'ਚ ਹੋਣ ਵਾਲੀਆਂ ਸੰਧਿਆ ਫੇਰਿਆ ਬਾਰੇ ਜਾਣਕਾਰੀ ਦਿੱਤੀ ਤੇ ਅੱਜ ਦੀ ਸ਼ਾਮ ਦੀ ਯਾਤਰਾ 'ਚ ਹਿੱਸਾ ਲੈਣ ਵਾਲੇ ਸ਼ਰਧਾਲੂਆਂ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਪੀ.ਐੱਸ.ਈ.ਬੀ. ਇੰਪਲਾਈਜ਼ ਫ਼ੈਡਰੇਸ਼ਨ ਏਟਕ ਦੇ ਸਰਕਲ ਆਗੂਆਂ ਦੀ ਮੀਟਿੰਗ ਅਗਲੀ ਖ਼ਬਰ ਰਾਸਾ ਪੰਜਾਬ ਵਲੋਂ ਮਾਝਾ ਜ਼ੋਨ ਸਿੱਖਿਆ ਵਿੰਗ 'ਆਪ' ਦੇ ਇੰਚਾਰਜ ਪਿ੍ੰਸੀਪਲ ਸੰਧੂ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।