23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਆਰ.ਆਰ. ਬਾਵਾ ਕਾਲਜ ਵਿਖੇ ਲਗਾਇਆ ਐਨ.ਐਸ.ਐਸ. ਕੈਂਪ ਸਮਾਪਤ

ਅਜੀਤ ਡੈਸਕ 23-01-2026
ਬਟਾਲਾ, 22 ਜਨਵਰੀ (ਸਤਿੰਦਰ ਸਿੰਘ)-ਆਰ.ਆਰ. ਬਾਵਾ ਡੀ.ਏ.ਵੀ. ਕਾਲਜ ਫ਼ਾਰ ਗਰਲਜ਼ ਬਟਾਲਾ ਵਿਖੇ ਕਾਰਜਕਾਰੀ ਪਿ੍ੰਸੀਪਲ ਡਾ. ਮਿਨਾਕਸ਼ੀ ਦੁੱਗਲ ਦੇ ਨਿਰਦੇਸ਼ਾਂ ਅਨੁਸਾਰ ਤੇ ਪੰਕਜ ਕੁਮਾਰ ਐਨ.ਐਸ.ਐਸ. ਕੋਆਰਡੀਨੇਟਰ ਤੇ ਸ੍ਰੀਮਤੀ ਨਈਆ ਮਹਾਜਨ ਕੋਕੋਆਰਡੀਨੇਟਰ ਦੇ ਸਹਿਯੋਗ ਨਾਲ ਲਗਾਇਆ 7 ਰੋਜ਼ਾ ਵਿਸ਼ੇਸ਼ ਐਨ.ਐਸ.ਐਸ. ਕੈਂਪ ਸਮਾਪਤ ਹੋ ਗਿਆ | ਇਸ ਮੌਕੇ ਡਾ. ਸਿਮਰਨ ਅਗਰਵਾਲ ਰਾਜ ਪ੍ਰਧਾਨ ਅਖਿਲ ਭਾਰਤੀ ਸੰਮੇਲਨ ਮਹਿਲਾ ਵਿੰਗ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ | ਐਨ.ਐਸ.ਐਸ. ਕੈਂਪ ਦੇ ਪਹਿਲੇ ਦਿਨ ਵਲੰਟੀਅਰਾਂ ਨੇ ਪਿੰਡ ਧਰਮਕੋਟ ਬੱਗਾ ਵਿਖੇ ਸਿਹਤਮੰਦ ਵਾਤਾਵਰਨ, ਨਸ਼ਾ ਮੁਕਤ ਸਮਾਜ ਬਣਾਉਣ ਲਈ ਪਿੰਡ ਪੱਧਰ 'ਤੇ ਸ਼ੁਰੂਆਤ ਕੀਤੀ | ਵਲੰਟੀਅਰਾਂ ਨੇ ਜਾਗਰੂਕਤਾ ਰੈਲੀ ਕੱਢੀ ਤੇ ਸਫ਼ਾਈ ਮੁਹਿੰਮ ਚਲਾਈ | ਦੂਜੇ ਦਿਨ ਕਾਲਜ ਦੇ ਐਨ.ਐਸ.ਐਸ. ਵਲੰਟੀਅਰਾਂ ਨੇ ਧਰਮਕੋਟ ਬੱਗਾ ਵਿਖੇ ਕਾਉਂਸਲਿੰਗ ਸੈਸ਼ਨ ਦੇ ਨਾਲ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾ ਕੇ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ | ਤੀਜੇ ਦਿਨ ਵਲੰਟੀਅਰਾਂ ਨੇ ਫਾਲਤੂ ਪਲਾਸਟਿਕ ਦੀਆਂ ਬੋਤਲਾਂ ਨਾਲ ਵਾਤਾਵਰਣ-ਅਨੁਕੂਲ ਬਰਤਨ ਤਿਆਰ ਕੀਤੇ ਤੇ ਕਾਲਜ ਕੈਂਪਸ 'ਚ ਸਫ਼ਾਈ ਮੁਹਿੰਮ ਚਲਾਈ | ਚੌਥੇ ਦਿਨ ਸਾਈਬਰ ਸੁਰੱਖਿਆ ਤੇ ਏ.ਆਈ. 'ਤੇ ਸੈਮੀਨਾਰ ਕਰਵਾਇਆ ਗਿਆ, ਜਿਸ ਦੌਰਾਨ ਵਿਨੇ ਕੁਮਾਰ ਨੇ ਐਨ.ਐਸ.ਐਸ. ਵਲੰਟੀਅਰਾਂ ਤੇ ਜਨਤਾ ਨੂੰ ਸਾਈਬਰ ਸੁਰੱਖਿਆ ਤੇ ਸਾਈਬਰ ਫਿਸ਼ਿੰਗ ਬਾਰੇ ਜਾਗਰੂਕ ਕੀਤਾ | ਪੰਜਵੇਂ ਦਿਨ ਪੌਸ਼ਟਿਕ ਭੋਜਨ 'ਤੇ ਭਾਸ਼ਣ ਕਰਵਾਇਆ ਗਿਆ, ਜਿਸ ਦੌਰਾਨ ਸ੍ਰੀਮਤੀ ਸੁਨੈਨਾ ਗੁਪਤਾ ਵਲੋਂ ਪੌਸ਼ਟਿਕ ਖਾਣ-ਪੀਣ ਦੀਆਂ ਆਦਤਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ | ਛੇਵੇਂ ਦਿਨ ਡਾ. ਸਿਮਰਨ ਅਗਰਵਾਲ ਸੂਬਾ ਪ੍ਰਧਾਨ ਅਖਿਲ ਭਾਰਤੀ ਅਗਰਵਾਲ ਸੰਮੇਲਨ ਮਹਿਲਾ ਵਿੰਗ ਨੇ ਸਮਾਜਿਕ ਸੇਵਾਵਾਂ 'ਤੇ ਭਾਸ਼ਣ ਦਿੱਤਾ ਤੇ ਹਰਪ੍ਰੀਤ ਅਨੇਜਾ ਦੁਆਰਾ ਵਾਤਾਵਰਨ ਸੁਰੱਖਿਆ 'ਤੇ ਇਕ ਵਰਕਸ਼ਾਪ ਲਗਾਈ ਗਈ | 7ਵੇਂ ਦਿਨ ਸਵੇਰ ਦੇ ਸੈਸ਼ਨ ਵਿਚ ਸ੍ਰੀ ਅਨਿਲ ਗੁਪਤਾ ਦੁਆਰਾ ਸਿਹਤਮੰਦ ਜੀਵਨ ਸ਼ੈਲੀ 'ਤੇ ਆਪਣੇ ਵਿਚਾਰ ਪ੍ਰਗਟ ਕੀਤੇ | ਇਸ ਤੋਂ ਐਨ.ਐਸ.ਐਸ. ਵਲੰਟੀਅਰਾਂ ਵਲੋਂ ਬਿਰਧ ਆਸ਼ਰਮ ਦਾ ਦੌਰਾ ਕਰ ਕੇ ਰਾਸ਼ਨ ਵੰਡਿਆ ਗਿਆ | ਦੁਪਹਿਰ ਸਮੇਂ ਕੈਂਪ ਦਾ ਸਮਾਪਤੀ 'ਚ ਡਾ. ਸਿਮਰਨ ਅਗਰਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਪਿ੍ਯਾਂਸ਼ੂ ਚੌਹਾਨ, ਸਿਮਰਨਜੀਤ ਕੌਰ, ਹਿਮਾਨੀ, ਹਰਲੀਨ ਤੇ ਸਹਿਜ ਨੂੰ ਸਰਵੋਤਮ ਐਨਐਸਐਸ ਵਲੰਟੀਅਰਾਂ ਵਜੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਭਾਗ ਲੈਣ ਵਾਲੀ ਵਿਦਿਆਰਥਣ ਵਲੰਟੀਅਰ ਸਿਮਰਨਜੀਤ ਕੌਰ ਨੇ ਕੈਂਪ ਦੌਰਾਨ ਕੀਤੇ ਗਏ ਤਜ਼ਰਬਿਆਂ ਤੇ ਗਤੀਵਿਧੀਆਂ ਦਾ ਵੇਰਵਾ ਪੇਸ਼ ਕੀਤਾ | ਕਾਰਜਕਾਰੀ ਪਿ੍ੰਸੀਪਲ ਡਾ. ਮੀਨਾਕਸ਼ੀ ਦੁੱਗਲ ਨੇ ਵੀ ਸਵੈ-ਇੱਛਤ ਭਾਈਚਾਰਕ ਸੇਵਾਵਾਂ ਦੀ ਮਹੱਤਤਾ 'ਤੇ ਆਪਣੇ ਵਿਚਾਰ ਪ੍ਰਗਟ ਕੀਤੇ | ਇਸ ਮੌਕੇੇ ਸ਼੍ਰੀਮਤੀ ਏਕਤਾ ਭੰਡਾਰੀ, ਸ਼੍ਰੀ ਵਿਨੇ ਕੁਮਾਰ, ਡਾ. ਰਿਤੂ ਗੋਸਵਾਮੀ, ਸ਼੍ਰੀਮਤੀ ਹਰਪ੍ਰੀਤ ਅਨੇਜਾ, ਡਾ. ਪੂਨਮ ਰਾਣੀ, ਸ਼੍ਰੀ ਅਨਿਲ ਗੁਪਤਾ, ਸ਼੍ਰੀਮਤੀ ਸੁਨੈਨਾ ਗੁਪਤਾ, ਮਿਸ. ਮਨਜੋਤ ਕੌਰ, ਸ਼੍ਰੀਮਤੀ ਮਨਦੀਪ ਕੌਰ, ਮਿਸ. ਬਲਜਿੰਦਰ ਕੌਰ, ਮਿਸ. ਕੋਮਲਪ੍ਰੀਤ ਕੌਰ ਅਤੇ ਐਨ.ਐਸ.ਐਸ. ਵਲੰਟੀਅਰਾਂ ਵੀ ਮੌਜੂਦ ਸਨ |
ਪਿਛਲੀ ਖ਼ਬਰ ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਦੇ ਐਨ.ਐਸ.ਐਸ ਵਲੰਟੀਅਰਜ਼ ਨੇ ਜਾਗਰੂਕਤਾ ਰੈਲੀਆਂ 'ਚ ਲਿਆ ਹਿੱਸਾ ਅਗਲੀ ਖ਼ਬਰ ਪੰਡਤ ਮੋਹਨ ਲਾਲ ਐੱਸ.ਡੀ. ਕਾਲਜ 'ਚ ਐੱਨ.ਐੱਸ.ਐੱਸ. ਕੈਂਪ ਦੇ ਤੀਸਰੇ ਦਿਨ ਲੈਕਚਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।