23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਪੰਡਤ ਮੋਹਨ ਲਾਲ ਐੱਸ.ਡੀ. ਕਾਲਜ 'ਚ ਐੱਨ.ਐੱਸ.ਐੱਸ. ਕੈਂਪ ਦੇ ਤੀਸਰੇ ਦਿਨ ਲੈਕਚਰ ਕਰਵਾਇਆ

ਅਜੀਤ ਡੈਸਕ 23-01-2026
ਫ਼ਤਹਿਗੜ੍ਹ ਚੂੜੀਆਂ, 22 ਜਨਵਰੀ (ਐੱਮ.ਐੱਸ. ਫੁੱਲ)-ਪੰਡਤ ਮੋਹਨ ਲਾਲ ਐੱਸ.ਡੀ. ਕਾਲਜ ਫਾਰ ਗਰਲਜ਼ ਫ਼ਤਹਿਗੜ੍ਹ ਚੂੜੀਆਂ ਵਿਖੇ ਪਿ੍ੰਸੀਪਲ ਡਾ. ਮਿ੍ਣਾਲ ਗੁਪਤਾ ਦੀ ਸਰਪ੍ਰਸਤੀ ਅਧੀਨ ਚੱਲ ਰਹੇ ਐੱਨ.ਐੱਸ.ਐੱਸ. ਵਿੰਗ ਵਲੋਂ 7 ਰੋਜ਼ਾ ਕੈਂਪ ਦੇ ਤੀਸਰੇ ਦਿਨ ਲੈਕਚਰ ਕਰਵਾਇਆ ਗਿਆ | ਇਸ ਮੌਕੇ ਡਾ. ਰਾਜਬੀਰ ਸਿੰਘ, ਡਾ. ਪ੍ਰਗਿਆ ਖਨੂਜਾ ਤੇ ਡਾ. ਯਾਦਵਿੰਦਰ ਸਿੰਘ ਮੁੱਖ ਬੁਲਾਰਿਆਂ ਵਜੋਂ ਪਹੁੰਚੇ | ਇਸ ਦਿਨ ਡਾ. ਯਾਦਵਿੰਦਰ ਸਿੰਘ (ਨਿਊਟ੍ਰੀਸ਼ੀਅਨ) ਨੇ ਰੋਜ਼ਾਨਾ ਖੁਰਾਕ 'ਚ ਪਾਣੀ ਦੀ ਅਹਿਮੀਅਤ ਤੇ ਇਸ ਨੂੰ ਪੀਣ ਦੇ ਸਹੀ ਤਰੀਕਿਆਂ ਬਾਰੇ ਇਕ ਭਾਵਪੂਰਤ ਭਾਸ਼ਣ ਦਿੱਤਾ | ਇਸੇ ਤਰ੍ਹਾਂ ਡਾ. ਪ੍ਰਗਿਆ ਖਨੂੰਜਾ (ਗਾਇਨਾਕੋਲਜਿਸਟ) ਨੇ ਔਰਤਾਂ 'ਚ ਹਾਈਜੀਨ ਤੇ ਹੈਲਥ ਵਿਸ਼ੇ 'ਤੇ ਇਕ ਜਾਣਕਾਰੀ ਭਰਪੂਰ ਭਾਸ਼ਣ ਦਿੱਤਾ | ਕਾਲਜ ਪਿ੍ੰਸੀਪਲ ਡਾ. ਮਿ੍ਣਾਲ ਗੁਪਤਾ ਨੇ ਡਾ. ਸਤਿੰਦਰ ਕੌਰ ਤੇ ਪ੍ਰੋ. ਪਰਮਿੰਦਰ ਦੁਆਰਾ ਉਲੀਕੇ ਪ੍ਰੋਗਰਾਮ ਲਈ ਉਨ੍ਹਾਂ ਦੀ ਭਰਪੂਰ ਸਰਾਹਨਾ ਕੀਤੀ ਤੇ ਕਿਹਾ ਕਿ ਅਜੋਕੀ ਭੱਜ ਦੌੜ ਵਾਲੀ ਜ਼ਿੰਦਗੀ ਵਿਚ ਅਸੀਂ ਸਿਹਤ ਪੱਖੋਂ ਅਵੇਸਲੇ ਹੋ ਰਹੇ ਹਾਂ | ਇਸ ਲਈ ਸਾਨੂੰ ਅੱਜ ਇਨ੍ਹਾਂ ਲੈਕਚਰਾਂ ਵਿਚ ਦੱਸੀਆਂ ਗੱਲਾਂ ਨੂੰ ਅਪਨਾ ਕੇ ਸਿਹਤਮੰਦ ਜੀਵਨ ਜਿਊਣ ਦੇ ਢੰਗ ਸਿੱਖਣੇ ਚਾਹੀਦੇ ਹਨ | ਉਨ੍ਹਾਂ ਇਸ ਮੌਕੇ ਆਏ ਹੋਏ ਬੁਲਾਰਿਆਂ ਦਾ ਧੰਨਵਾਦ ਕੀਤਾ ਤੇ ਕਾਲਜ ਵਲੋਂ ਯਾਦਗਾਰੀ ਚਿੰਨ ਭੇਟ ਕਰਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ |
ਪਿਛਲੀ ਖ਼ਬਰ ਆਰ.ਆਰ. ਬਾਵਾ ਕਾਲਜ ਵਿਖੇ ਲਗਾਇਆ ਐਨ.ਐਸ.ਐਸ. ਕੈਂਪ ਸਮਾਪਤ ਅਗਲੀ ਖ਼ਬਰ ਪ੍ਰੋ. ਇਮਾਨੁਏਲ ਨਾਹਰ ਤੇ ਡਾ. ਸੁਭਾਸ਼ ਥੋਬਾ ਵਲੋਂ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।