24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਗੁਰਦਾਸਪੁਰ ਪੁਲਿਸ ਵਲੋਂ 2 ਪਿਸਟਲ, 2 ਮੈਗਜ਼ੀਨ ਤੇ 6 ਰੌਂਦ ਸਮੇਤ 2 ਦੋਸ਼ੀ ਕਾਬੂ

ਅਜੀਤ ਡੈਸਕ 23-01-2026
ਗੁਰਦਾਸਪੁਰ, 22 ਜਨਵਰੀ (ਚੱਕਰਾਜਾ)-ਗੈਂਗਸਟਰਾਂ ਖ਼ਿਲਾਫ਼ ਚਲਾਏ ਗਏ 'ਆਪ੍ਰੇਸ਼ਨ ਪ੍ਰਹਾਰ' ਤਹਿਤ ਡੀ.ਆਈ.ਜੀ ਬਾਰਡਰ ਰੇਂਜ ਵਲੋਂ ਦਿੱਤੇ ਨਿਰਦੇਸ਼ਾਂ 'ਤੇ ਗੁਰਦਾਸਪੁਰ ਪੁਲਿਸ ਵਲੋਂ ਗੈਰ ਕਾਨੰੂਨੀ ਹਥਿਆਰਾਂ ਵਿਰੁੱਧ ਕਾਰਵਾਈ ਕਰਦੇ ਹੋਏ 2 ਪਿਸਟਲ, 2 ਮੈਗਜ਼ੀਨ ਤੇ 6 ਰੌਂਦ ਸਮੇਤ 2 ਦੋਸ਼ੀਆਂ ਨੰੂ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਗਈ ਹੈ | ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ ਗੁਰਦਾਸਪੁਰ ਆਦਿੱਤਯ ਨੇ ਦੱਸਿਆ ਕਿ 'ਆਪ੍ਰੇਸ਼ਨ ਪ੍ਰਹਾਰ' ਤਹਿਤ ਕਾਰਵਾਈ ਕਰਨ ਲਈ ਵੱਖ- ਵੱਖ ਟੀਮਾਂ ਬਣਾਈਆਂ ਗਈਆਂ ਹਨ, ਜਿਨ੍ਹਾਂ ਵਲੋਂ ਗਸ਼ਤ ਦੌਰਾਨ ਸ਼ੱਕ ਦੇ ਆਧਾਰ 'ਤੇ ਨੌਜਵਾਨ ਸਾਹਿਲ ਉਰਫ਼ ਭੱਕੂ ਵਾਸੀ ਕਾਹਨੰੂਵਾਨ ਨੰੂ ਕਾਬੂ ਕਰਕੇ ਉਸ ਦੀ ਚੈਕਿੰਗ ਲਈ ਗਈ ਤਾਂ ਉਸ ਪਾਸੋਂ 1 ਪਿਸਟਲ 32 ਬੋਰ ਸਮੇਤ ਮੈਗਜ਼ੀਨ ਤੇ 4 ਰੌਂਦ ਬਰਾਮਦ ਕੀਤੇ ਗਏ | ਜਿਸ 'ਤੇ ਦੋਸ਼ੀ ਖ਼ਿਲਾਫ਼ ਸਬੰਧਿਤ ਥਾਣੇ 'ਚ ਮਾਮਲਾ ਦਰਜ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਉਕਤ ਦੋਸ਼ੀ ਤੋਂ ਕੀਤੀ ਗਈ ਹੋਰ ਪੁੱਛਗਿੱਛ ਦੌਰਾਨ ਉਸ ਨੇ ਫ਼ਰਦ ਇੰਨਸਾਫ਼ ਕੀਤਾ ਕਿ ਇਹ ਪਿਸਟਲ ਉਸ ਨੇ ਅਜੇ ਕੁਮਾਰ ਵਾਸੀ ਕਾਹਨੰੂਵਾਨ ਪਾਸੋਂ ਲਿਆ ਸੀ, ਜਿਸ ਦੀ ਪੁੱਛਗਿੱਛ ਦੇ ਆਧਾਰ 'ਤੇ ਪੁਲਿਸ ਵਲੋਂ ਦੋਸ਼ੀ ਅਜੇ ਕੁਮਾਰ ਵਾਸੀ ਕਾਹਨੰੂਵਾਨ ਨੰੂ ਗਿ੍ਫ਼ਤਾਰ ਕਰਕੇ ਉਸ ਪਾਸੋਂ ਵੀ 1 ਪਿਸਟਲ 32 ਬੋਰ ਸਮੇਤ ਮੈਗਜ਼ੀਨ ਤੇ 2 ਰੌਂਦ ਬਰਾਮਦ ਕੀਤੇ ਗਏ | ਉਨ੍ਹਾਂ ਦੱਸਿਆ ਕਿ ਦੋਸ਼ੀ ਸਾਹਿਲ ਉਰਫ਼ ਭੱਕੂ (21) ਜੋ ਮੋਹਾਲੀ ਵਿਖੇ ਸਿੰਗਰ ਦਾ ਕੰਮ ਸਿੱਖਦਾ ਸੀ | ਜਦੋਂ ਕਿ ਅਜੇ ਕੁਮਾਰ (28) ਬਿਜਲੀ ਬੋਰਡ ਵਿਭਾਗ ਵਿਚ ਨੌਕਰੀ ਕਰਦਾ ਹੈ | ਉਨ੍ਹਾਂ ਦੱਸਿਆ ਕਿ ਦੋਸ਼ੀਆਂ ਦਾ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਤੇ ਇਨ੍ਹਾਂ ਦੇ ਅਗਲੇ ਪਿਛਲੇ ਸੰਪਰਕਾਂ ਨੰੂ ਜਾਂਚਿਆ ਜਾਵੇਗਾ, ਜਿਸ ਨਾਲ ਹੋਰ ਖ਼ੁਲਾਸਾ ਹੋ ਸਕਦਾ ਹੈ |
ਪਿਛਲੀ ਖ਼ਬਰ ਵਡਾਲਾ ਗ੍ਰੰਥੀਆਂ ਦੇ ਸਰਕਾਰੀ ਸਕੂਲ ਦੇ ਸੂਬਾ ਪੱਧਰੀ ਮੈਰਿਟ 'ਚ ਸ਼ਾਮਿਲ 3 ਵਿਦਿਆਰਥੀਆਂ ਦਾ ਸਨਮਾਨ ਅਗਲੀ ਖ਼ਬਰ 26 ਦੇ ਟਰੈਕਟਰ ਮਾਰਚ ਲਈ ਤਿਆਰੀਆਂ ਮੁਕੰਮਲ-ਆਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।