24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

26 ਦੇ ਟਰੈਕਟਰ ਮਾਰਚ ਲਈ ਤਿਆਰੀਆਂ ਮੁਕੰਮਲ-ਆਗੂ

ਅਜੀਤ ਡੈਸਕ 23-01-2026
ਗੁਰਦਾਸਪੁਰ, 22 ਜਨਵਰੀ (ਗੁਰਪ੍ਰਤਾਪ ਸਿੰਘ)-ਸੰਯੁਕਤ ਕਿਸਾਨ ਮੋਰਚਾ, ਬਿਜਲੀ ਕਾਮੇ ਤੇ ਮਜ਼ਦੂਰ ਜਥੇਬੰਦੀਆਂ ਜ਼ਿਲ੍ਹਾ ਗੁਰਦਾਸਪੁਰ ਦੀ ਸਾਂਝੀ ਮੀਟਿੰਗ 26 ਜਨਵਰੀ ਦੇ ਟਰੈਕਟਰ ਮਾਰਚ, ਮੋਟਰਸਾਈਕਲ ਮਾਰਚ ਤੇ 12 ਫਰਵਰੀ ਦੀ ਹੜਤਾਲ ਦੀ ਕਾਮਯਾਬੀ ਲਈ ਸਾਰੇ ਪ੍ਰਬੰਧ ਮੁਕੰਮਲ ਕਰਨ ਹਿਤ ਸ਼ਹੀਦ ਬਲਜੀਤ ਸਿੰਘ ਭਵਨ ਜੇਲ੍ਹ ਰੋਡ ਗੁਰਦਾਸਪੁਰ ਵਿਖੇ ਕੀਤੀ ਗਈ | ਮੀਟਿੰਗ ਦੀ ਪ੍ਰਧਾਨਗੀ ਕਿਸਾਨਾਂ ਵਲੋਂ ਸਾਬਕਾ ਸੈਨਿਕ ਸੰਘਰਸ਼ ਕਮੇਟੀ ਦੇ ਐਸ.ਪੀ ਸਿੰਘ ਗੋਸਲ, ਬਿਜਲੀ ਮੁਲਾਜ਼ਮ ਆਗੂ ਜਸਪ੍ਰੀਤ ਸਿੰਘ ਤੇ ਮਜ਼ਦੂਰ ਆਗੂ ਬਲਵਿੰਦਰ ਸਿੰਘ ਉਦੀਪੁਰ ਨੇ ਸਾਂਝੇ ਤੌਰ 'ਤੇ ਕੀਤੀ | ਮੀਟਿੰਗ ਨੂੰ ਮੱਖਣ ਸਿੰਘ ਕੁਹਾੜ, ਲਖਵਿੰਦਰ ਸਿੰਘ ਮੰਜਿਆਂਵਾਲੀ, ਮੰਗਤ ਸਿੰਘ ਜੀਵਨ ਚੱਕ, ਬਚਨ ਸਿੰਘ ਭੰਬੋਈ, ਸੰਜੀਵ ਸ਼ਰਮਾ ਝਬਕਰਾ, ਸਾਹਿਬ ਸਿੰਘ ਚੱਕ ਅਰਾਈਆਂ, ਅਨੋਖ ਸਿੰਘ ਘੋੜੇਵਾਹ, ਦਿਲਬਾਗ ਸਿੰਘ ਰੱਤੋਵਾਲ, ਕੁਲਜੀਤ ਸਿੰਘ ਸਿਧਵਾਂ ਜਮੀਤਾਂ, ਜਸਵੰਤ ਸਿੰਘ ਬੁੱਟਰ, ਧਿਆਨ ਸਿੰਘ ਠਾਕੁਰ, ਵਿਜੇ ਸੋਹਲ, ਲਖਵਿੰਦਰ ਸਿੰਘ ਮਰੜ, ਬਲਬੀਰ ਸਿੰਘ ਬੈਂਸ, ਅਸ਼ਵਨੀ ਕੁਮਾਰ ਲੱਖਣ ਕਲਾਂ, ਗੁਲਜ਼ਾਰ ਸਿੰਘ ਬਸੰਤਕੋਟ, ਬਲਵਿੰਦਰ ਸਿੰਘ ਉਦੀਪੁਰ, ਰਘਬੀਰ ਸਿੰਘ ਚਾਹਲ ਅਤੇ ਅਜੀਤ ਸਿੰਘ ਹੁੰਦਲ ਆਦਿ ਨੇ ਸੰਬੋਧਨ ਕੀਤਾ ਤੇ ਫ਼ੈਸਲਾ ਕੀਤਾ ਕਿ ਕੁੱਲ ਹਿੰਦ ਜਥੇਬੰਦੀਆਂ ਦੇ ਸਾਂਝੇ ਫੈਸਲੇ ਮੁਤਾਬਿਕ ਹਰ ਤਹਿਸੀਲ ਵਿਚ ਟਰੈਕਟਰ ਤੇ ਮੋਟਰਸਾਈਕਲ ਮਾਰਚ ਕੀਤੇ ਜਾਣਗੇ | ਇਸ ਸਬੰਧੀ ਗੁਰਦਾਸਪੁਰ, ਕਲਾਨੌਰ, ਡੇਰਾ ਬਾਬਾ ਨਾਨਕ, ਫ਼ਤਿਹਗੜ੍ਹ ਚੂੜੀਆਂ, ਬਟਾਲਾ, ਸ੍ਰੀ ਹਰਿਗੋਬਿੰਦਪੁਰ ਤੇ ਹੋਰ ਤਹਿਸੀਲਾਂ ਵਿਚ ਮਾਰਚਾਂ ਨੂੰ ਸਫ਼ਲ ਕਰਨ ਲਈ ਕਨਵੀਨਰ ਥਾਪੇ ਗਏ | ਇਹ ਫ਼ੈਸਲਾ ਵੀ ਕੀਤਾ ਕਿ ਜੇ ਬਿਜਲੀ ਸੋਧ ਬਿੱਲ ਤੇ ਬੀਜ ਬਿੱਲ ਪਾਰਲੀਮੈਂਟ ਵਿਚ ਪੇਸ਼ ਕੀਤਾ ਗਿਆ ਤਾਂ ਅਗਲੇ ਹੀ ਦਿਨ ਸਾਰੇ ਦੇਸ਼ 'ਚ 12 ਤੋਂ 3 ਵਜੇ ਤੱਕ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ | ਇਸ ਸਬੰਧੀ ਸਾਰੇ ਪ੍ਰਬੰਧ ਪੂਰੇ ਕਰ ਲਏ ਹਨ |
ਇਸ ਮੌਕੇ ਗੁਰਮੁਖ ਸਿੰਘ ਖਹਿਰਾ, ਮੱਖਣ ਸਿੰਘ ਤਿੱਬੜ, ਬਲਬੀਰ ਸਿੰਘ ਮਾੜੇ, ਰਣਜੀਤ ਸਿੰਘ ਰਾਣਾ, ਬਲਪ੍ਰੀਤ ਸਿੰਘ ਪਿ੍ੰਸ ਘਰਾਲਾ, ਅਬਿਨਾਸ਼ ਸਿੰਘ ਹੈਡ ਮਾਸਟਰ, ਗੁਰਦੀਪ ਸਿੰਘ ਮੁਸਤਫਾਬਾਦ ਆਦਿ ਆਗੂ ਹਾਜ਼ਰ ਸਨ |
ਪਿਛਲੀ ਖ਼ਬਰ ਗੁਰਦਾਸਪੁਰ ਪੁਲਿਸ ਵਲੋਂ 2 ਪਿਸਟਲ, 2 ਮੈਗਜ਼ੀਨ ਤੇ 6 ਰੌਂਦ ਸਮੇਤ 2 ਦੋਸ਼ੀ ਕਾਬੂ ਅਗਲੀ ਖ਼ਬਰ ਗੁਰਪ੍ਰੀਤ ਸਿੰਘ ਵਿਰਕ ਨੇ ਕੈਨੇਡਾ 'ਚ ਲੋਹੜੀ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।