ਊਧਨਵਾਲ, 22 ਜਨਵਰੀ (ਪਰਗਟ ਸਿੰਘ)-ਪਿੰਡ ਕੋਕਲਪੁਰ ਦੇ ਜੰਮਪਲ, ਕੈਨੇਡਾ ਦੀ ਧਰਤੀ 'ਤੇ ਉੱਘੇ ਕਾਰੋਬਾਰੀ ਗੁਰਪ੍ਰੀਤ ਸਿੰਘ ਸਾਬੀ ਵਿਰਕ ਨੇ ਆਪਣੇ ਪੰਜਾਬ ਦੀ ਮਿੱਟੀ ਦੀ ਖ਼ੁਸ਼ਬੋ ਨੂੰ ਸੰਭਾਲਦਿਆਂ ਆਪਣੇ ਪੁੱਤਰ ਵਰਦਾਨ ਸਿੰਘ ਵਿਰਕ ਦੀ ਪਹਿਲੀ ਲੋਹੜੀ ਵੰਡਦਿਆਂ ਲੋਹੜੀ ਦਾ ਤਿਉਹਾਰ ਬੜੇ ਚਾਅ ਨਾਲ ਮਨਾਇਆ ਗਿਆ | ਇਸ ਲੋਹੜੀ ਦੇ ਤਿਉਹਾਰ ਮਨਾਉਣ ਵਾਲਿਆਂ 'ਚ ਕੈਨੇਡਾ ਸਰਕਾਰ ਦੇ ਮੈਂਬਰ ਪਾਰਲੀਮੈਂਟ ਅਮਰਜੀਤ ਸਿੰਘ ਗਿੱਲ, ਵਿਧਾਇਕ ਅਮਰਜੋਤ ਸਿੰਘ ਸੰਧੂ, ਸਾਬਕਾ ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਦੇ ਸਪੁੱਤਰ ਹੈਰੀ ਬਾਜਵਾ ਨੇ ਉਚੇਚੇ ਤੌਰ 'ਤੇ ਪਹੁੰਚ ਕੇ ਸ਼ਿਰਕਤ ਕੀਤੀ | ਇਨ੍ਹਾਂ ਮਹਿਮਾਨਾਂ ਨੇ ਗੁਰਪ੍ਰੀਤ ਸਿੰਘ ਵਿਰਕ ਨੂੰ ਉਨ੍ਹਾਂ ਦੇ ਪੁੱਤਰ ਵਰਦਾਨ ਸਿੰਘ ਵਿਰਕ ਦੀ ਲੋਹੜੀ ਦੀਆਂ ਵਧਾਈਆਂ ਦਿੱਤੀਆਂ | ਇਸ ਮੌਕੇ ਗੁਰਪ੍ਰੀਤ ਸਿੰਘ ਵਿਰਕ, ਰਮਨੀਤ ਕੌਰ ਵਿਰਕ, ਅਰਸ਼ਦੀਪ ਸਿੰਘ ਵਿਰਕ, ਮਾਸਟਰ ਮਨਪ੍ਰੀਤ ਸਿੰਘ ਕਾਹਲੋਂ, ਰਵਦੀਪ ਭਿੰਡਰ, ਕਰਨ ਸੰਧੂ, ਮਨਦੀਪ ਸਿੰਘ ਤੁਲੀ, ਵਜਿੰਦਰ ਗਿੱਲ, ਦਿਲਪ੍ਰੀਤ ਕਾਹਲੋਂ, ਸੁਖਪ੍ਰੀਤ ਕਾਹਲੋਂ, ਲਵਪ੍ਰੀਤ ਬਾਜਵਾ, ਨਵਜੋਤ ਬੱਬੇਹਾਲੀ, ਮਨਦੀਪ ਸ਼ਾਹਬਾਦੀਆ ਆਦਿ ਹਾਜ਼ਰ ਸਨ |