25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਐਨ.ਆਈ.ਏ. ਦੀ ਟੀਮ ਵਲੋਂ ਕਾਦੀਆਂ 'ਚ 3 ਥਾਵਾਂ 'ਤੇ ਤੜਕਸਾਰ ਛਾਪੇਮਾਰੀ

ਅਜੀਤ ਡੈਸਕ 23-01-2026
ਕਾਦੀਆਂ, 22 ਜਨਵਰੀ (ਕੁਲਵਿੰਦਰ ਸਿੰਘ)-ਅੱਜ ਸਵੇਰੇ ਤੜਕਸਾਰ ਕਾਦੀਆਂ ਦੀਆਂ ਵੱਖ-ਵੱਖ 3 ਥਾਵਾਂ ਉੱਪਰ ਐੱਨ.ਆਈ.ਏ. ਟੀਮ ਵਲੋਂ ਛਾਪੇਮਾਰੀ ਕੀਤੀ ਗਈ | ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਐੱਨ.ਆਈ.ਏ. ਦੀ ਟੀਮ ਵੀਰਵਾਰ ਸਵੇਰੇ ਮੁਹੱਲਾ ਅਕਾਲਗੜ੍ਹ, ਗੁਰੂ ਨਾਨਕ ਬਾਜ਼ਾਰ ਕਾਦੀਆਂ, ਮੁਹੱਲਾ ਧਰਮਪੁਰਾ ਕਾਦੀਆਂ ਤੇ ਪਿੰਡ ਭੈਣੀ ਬਾਂਗਰ ਵਿਖੇ ਛਾਪਾ ਮਾਰਿਆ | ਮੁਹੱਲਾ ਅਕਾਲਗੜ੍ਹ ਗੁਰੂ ਨਾਨਕ ਬਾਜ਼ਾਰ ਵਿਖੇ ਐੱਨ.ਆਈ.ਏ. ਦੀ ਟੀਮ ਵਲੋਂ ਜਿਸ ਸਥਾਨ ਉੱਪਰ ਛਾਪਾ ਮਾਰਿਆ ਗਿਆ, ਉੱਥੇ ਮਾਮਲਾ ਕੋਈ ਮੋਬਾਇਲ ਸਿਮ ਨੂੰ ਲੈ ਕੇ ਸੀ | ਕਿਸੇ ਵਿਅਕਤੀ ਦੇ ਨਾਂਅ ਉੱਪਰ ਮੋਬਾਇਲ ਸਿਮ ਦਾ ਗ਼ਲਤ ਇਸਤੇਮਾਲ ਕੀਤਾ ਗਿਆ ਸੀ, ਜਿਸ ਨੂੰ ਲੈ ਕੇ ਟੀਮ ਵਲੋਂ ਜਾਂਚ ਕੀਤੀ ਗਈ | ਉਧਰ ਦੂਜੇ ਪਾਸੇ ਜੋ ਪਿੰਡ ਭੈਣੀ ਬਾਂਗਰ ਵਿਖੇ ਐੱਨ.ਆਈ.ਏ. ਦੀ ਟੀਮ ਵਲੋਂ ਜਾਂਚ ਕੀਤੀ ਗਈ, ਉਸ ਸਥਾਨ ਉੱਪਰ ਕੁਝ ਸਮਾਂ ਪਹਿਲਾਂ ਵੀ ਟੀਮ ਵਲੋਂ ਜਾਂਚ ਕੀਤੀ ਗਈ ਸੀ, ਜਿੱਥੇ ਵਿਚ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਗਿਆ ਸੀ | ਟੀਮ ਵਲੋਂ ਜਾਂਚ ਜਾਰੀ ਕੀਤੀ ਗਈ ਹੈ ਤੇ ਉੱਥੇ ਰਹਿ ਰਹੇ ਸੰਬੰਧਤ ਵਸਨੀਕਾਂ ਕੋਲੋਂ ਪੁੱਛਗਿੱਛ ਜਾਰੀ ਕੀਤੀ ਗਈ ਹੈ | ਮੁਹੱਲਾ ਅਕਾਲਗੜ੍ਹ ਗੁਰੂ ਨਾਨਕ ਬਾਜ਼ਾਰ ਵਿਖੇ ਅੱੈਨ.ਆਈ.ਏ. ਦੀ ਟੀਮ ਵਲੋਂ ਕਰੀਬ 5 ਘੰਟੇ ਪਰਿਵਾਰ ਕੋਲੋਂ ਮੋਬਾਇਲ ਸਿਮ ਸੰਬੰਧੀ ਪੁੱਛਗਿੱਛ ਕੀਤੀ ਗਈ |
ਪਿਛਲੀ ਖ਼ਬਰ ਵਿਧਾਇਕ ਸ਼ੈਰੀ ਕਲਸੀ ਨੇ ਲਿੰਕ ਸੜਕ ਦੀ ਮੁਰੰਮਤ ਦਾ ਕੰਮ ਕਰਵਾਇਆ ਸ਼ੁਰੂ ਅਗਲੀ ਖ਼ਬਰ ਕਿਸਾਨ, ਮਜ਼ਦੂਰਾਂ ਵਲੋਂ ਥਾਣਾ ਬਹਿਰਾਮਪੁਰ ਦਾ ਘਿਰਾਓ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।