ਧਾਰੀਵਾਲ, 20 ਜਨਵਰੀ (ਸਵਰਨ ਸਿੰਘ)-ਵਿਧਾਨ ਸਭਾ ਹਲਕਾ ਕਾਦੀਆਂ ਬਲਾਕ ਧਾਰੀਵਾਲ ਦੇ ਆਮ ਆਦਮੀ ਪਾਰਟੀ ਯੂਥ ਵਿੰਗ ਪ੍ਰਧਾਨਾਂ ਨਾਲ ਹਲਕਾ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਮੀਟਿੰਗ ਕੀਤੀ, ਜਿਸ 'ਚ ਸੰਮਤੀ ਮੈਂਬਰ ਗੁਰਦੀਪ ਸਿੰਘ ਸੰਧੂ, ਸੋਨੂੰ ਰੰਧਾਵਾ, ਸਾਬਕਾ ਕੌਂਸਲਰ ਅਮਿਤ ਸਹੋਤਾ, ਜਗਜੀਵਨ ਸਿੰਘ ਜਫ਼ਰਵਾਲ, ਬਿਕਰਮਜੀਤ ਸਿੰਘ ਕਲਿਆਣਪੁਰ, ਸਮਸੇਰ ਸਿੰਘ ਕੰਗ, ਕੁਲਜੀਤ ਸਿੰਘ ਖਾਨਮਲੱਕ, ਰਵੀ ਮਾਡੀ ਰਣੀਆਂ ਆਦਿ ਹਾਜ਼ਰ ਸਨ | ਮੀਟਿੰਗ 'ਚ ਪਾਰਟੀਆਂ ਦੀਆਂ ਗਤੀਵਿਧੀਆਂ ਤੇ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਹਲਕਾ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਪ੍ਰੇਰਿਤ ਕੀਤਾ | ਇਸ ਮੌਕੇ ਹਾਜ਼ਰ ਯੂਥ ਵਿੰਗ ਪ੍ਰਧਾਨਾਂ ਨੇ ਵੀ ਭਰੋਸਾ ਦਿੱਤਾ ਕਿ ਉਹ ਪਾਰਟੀ ਦੀ ਮਜ਼ਬੂਤੀ ਲਈ ਹਰ ਸੰਭਵ ਯਤਨ ਕਰਨਗੇ |