'ਆਪ' ਸਰਕਾਰ ਨੇ ਸਾਢੇ 7 ਕਰੋੜ ਦਾ ਟੈਂਡਰ ਮਸ਼ਹੂਰੀਆਂ ਲਈ ਮੁੰਬਈ ਦੀ ਕੰਪਨੀ ਨੂੰ ਦਿੱਤਾ, ਪਰ ਔਰਤਾਂ ਅਜੇ ਵੀ ਹਜ਼ਾਰ ਰੁਪਏ ਨਹੀਂ ਦਿੱਤੇ-ਰਾਜੂ ਖੰਨਾ
ਅਜੀਤ ਡੈਸਕ
08-05-2026
ਇਹ 'ਆਪ' ਸਰਕਾਰ ਦਾ ਪੰਜਾਬ ਦੀਆਂ ਔਰਤਾਂ ਨਾਲ ਸਿੱਧਾ ਧੋਖਾ ਹੈ | ਹੁਣ ਜੇਕਰ ਸਰਕਾਰ ਔਰਤਾਂ ਦੇ ਖਾਤਿਆਂ ਵਿਚ ਪੈਸੇ ਪਾਉਣਾ ਚਾਹੁੰਦੀ ਹੈ ਤਾਂ ਵਾਅਦੇ ਮੁਤਾਬਿਕ ਹਰ ਅÏਰਤ ਦਾ ਬਣਦਾ 50 ਹਜ਼ਾਰ ਰੁਪਇਆ ਖਾਤਿਆਂ ਵਿਚ ਪਾਵੇ | ਇਸ ਮੌਕੇ ਸੂਬਾ ਮੀਤ ਪ੍ਰਧਾਨ ਜੋਗਿੰਦਰ ਸਿੰਘ ਮੈਣੀ, ਹਲਕਾ ਆਬਜ਼ਰਵਰ ਜਤਿੰਦਰ ਸਿੰਘ ਧਾਲੀਵਾਲ, ਜਥੇਦਾਰ ਜਰਨੈਲ ਸਿੰਘ ਮਾਜਰੀ, ਕੁਲਵਿੰਦਰ ਸਿੰਘ ਭੰਗੂ, ਨਾਜ਼ਰ ਸਿੰਘ, ਸੋਮਨਾਥ ਅਜਨਾਲੀ, ਯੂਥ ਪ੍ਰਧਾਨ ਗੁਰਜੀਤ ਸਿੰਘ ਮੰਗਾ, ਨਿਰਮਲ ਸਿੰਘ ਤੇ ਰਾਜੇਸ਼ ਕੁਮਾਰ ਸ਼ਾਹੀ ਵੀ ਮੌਜੂਦ ਸਨ |