06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਭਾਕਿਯੂ ਰਾਜੇਵਾਲ ਨੇ ਬਸੀ ਪਠਾਣਾਂ 'ਚ ਪੱਕਾ ਨਾਇਬ ਤੇ ਤਹਿਸੀਲਦਾਰ ਲਾਉਣ ਦੀ ਚੁੱਕੀ ਮੰਗ

ਅਜੀਤ ਡੈਸਕ 08-05-2026
ਬਸੀ ਪਠਾਣਾਂ, 7 ਮਈ (ਪੱਤਰ ਪ੍ਰੇਰਕ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜ਼ਿਲਾ ਫ਼ਤਹਿਗੜ ਸਾਹਿਬ ਨੇ ਸਰਕਾਰ ਤੋਂ ਬਸੀ ਪਠਾਣਾਂ ਬਲਾਕ ਲਈ ਪੱਕਾ ਨਾਇਬ ਤੇ ਤਹਿਸੀਲਦਾਰ ਲਾਉਣ ਦੀ ਮੰਗ ਕੀਤੀ ਹੈ | ਜ਼ਿਲਾ ਯੂਥ ਇਕਾਈ ਦੇ ਪ੍ਰਧਾਨ ਜਰਨੈਲ ਸਿੰਘ ਨੇ ਦੱਸਿਆ ਕਿ ਬਸੀ ਪਠਾਣਾਂ ਤਹਿਸੀਲ ਵਿਚ ਪੱਕਾ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਨਾ ਹੋਣ ਕਰਕੇ ਰੋਜ਼ਾਨਾ ਆਪਣੇ ਵੱਖ-ਵੱਖ ਤਰਾਂ ਦੇ ਕੰਮ ਕਰਵਾਉਣ ਲਈ ਆਉਣ ਵਾਲੇ ਸੈਂਕੜੇ ਲੋਕਾਂ ਨੂੰ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ•ਾਂ ਦੱਸਿਆ ਕਿ ਬਸੀ ਪਠਾਣਾਂ ਤਹਿਸੀਲ ਵਿਚ ਤਹਿਸੀਲਦਾਰ ਦਾ ਵਾਧੂ ਚਾਰਜ ਸੰਭਾਲ ਰਹੇ ਨਾਇਬ ਤਹਿਸੀਲਦਾਰ ਅਵਤਾਰ ਸਿੰਘ ਦਾ ਮਾਰਚ ਮਹੀਨੇ ਵਿਚ ਤਬਾਦਲਾ ਹੋ ਗਿਆ ਸੀ | ਉਸ ਤੋਂ ਬਾਅਦ ਕੁਝ ਸਮੇਂ ਲਈ ਆਏ ਤਹਿਸੀਲਦਾਰ ਜਿਨਸੁ ਬਾਂਸਲ ਕੋਲ ਵੀ ਨਾਇਬ ਤਹਿਸੀਲਦਾਰ ਦਾ ਵਾਧੂ ਚਾਰਜ ਰਿਹਾ | ਹੁਣ ਉਹ ਕਰੀਬ 10-12 ਦਿਨ ਪਹਿਲਾਂ ਪਦਉੱਨਤ ਹੋ ਕੇ ਜਾ ਚੁੱਕੇ ਹਨ | ਫ਼ਿਲਹਾਲ ਖਮਾਣੋਂ ਤਹਿਸੀਲ ਦੇ ਨਾਇਬ ਤਹਿਸੀਲਦਾਰ ਅਮਿਤਾਭ ਤਿਵਾਰੀ ਕੋਲ ਬਸੀ ਪਠਾਣਾਂ ਤਹਿਸੀਲ ਦਾ ਵਾਧੂ ਚਾਰਜ ਦਿੱਤਾ ਗਿਆ ਹੈ, ਜੋ ਬਸੀ ਪਠਾਣਾਂ ਸਬ ਡਵੀਜ਼ਨ ਦੇ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਦੀ ਵਾਧੂ ਜ਼ਿੰਮੇਵਾਰੀ ਸੰਭਾਲ ਰਹੇ ਹਨ |
ਜਰਨੈਲ ਸਿੰਘ ਨੇ ਕਿਹਾ ਕਿ ਦੋ ਤਹਿਸੀਲਾਂ ਵਿਚ ਕਈ ਅਹੁਦਿਆਂ ਦੀ ਜ਼ਿੰਮੇਵਾਰੀ ਹੋਣ ਕਾਰਨ ਅਧਿਕਾਰੀ ਦਾ ਵਰਕ ਲੋਡ ਵੱਧ ਜਾਂਦਾ ਹੈ, ਜਿਸ ਦਾ ਨਤੀਜਾ ਅਧਿਕਾਰੀ ਦੀ ਸਿਹਤ ਤੇ ਲੋਕਾਂ ਲਈ ਚੰਗਾ ਕਿਵੇਂ ਹੋ ਸਕਦਾ ਹੈ? ਉਨਾਂ ਜਥੇਬੰਦੀ ਵਲੋਂ ਸਰਕਾਰ ਤੋਂ ਦੋਨੋਂ ਖ਼ਾਲੀ ਅਸਾਮੀਆਂ ਪੱਕੇ ਤੌਰ ਤੇ ਭਰਨ ਦੀ ਅਪੀਲ ਕੀਤੀ ਹੈ | ਇਸ ਸੰਬੰਧੀ ਨਾਇਬ ਤਹਿਸੀਲਦਾਰ ਅਮਿਤਾਭ ਤਿਵਾਰੀ ਨੇ ਸੰਪਰਕ ਕਰਨ ਤੇ ਕਿਹਾ ਕਿ ਦੋਨੋਂ ਤਹਿਸੀਲਾਂ ਬਸੀ ਪਠਾਣਾਂ ਤੇ ਖਮਾਣੋਂ ਦਾ ਕੰਮ ਸਹੀ ਢੰਗ ਨਾਲ ਚੱਲ ਰਿਹਾ ਹੈ | ਉਨਾਂ ਕਿਹਾ ਕਿ ਪੱਕੇ ਤੌਰ ਤੇ ਅਧਿਕਾਰੀ ਦੀ ਨਿਯੁਕਤੀ ਸਰਕਾਰ ਵਲੋਂ ਕੀਤੀ ਜਾਂਦੀ ਹੈ | ਇਸ ਮੌਕੇ ਨੰਬਰਦਾਰ ਭਗਵੰਤ ਸਿੰਘ ਗੋਪਾਲੋਂ, ਰਣਜੀਤ ਸਿੰਘ, ਸੁਖਜਿੰਦਰ ਸਿੰਘ ਸਾਦਕਪੁਰ, ਸੁਖਵਿੰਦਰ ਸਿੰਘ ਅਤੇ ਸੁੱਖਾ ਗੋਪਾਲੋਂ ਮੌਜੂਦ ਸਨ |
ਪਿਛਲੀ ਖ਼ਬਰ ਵਾਤਾਵਰਨ ਦੀ ਸੰਭਾਲ ਲਈ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਅਗਲੀ ਖ਼ਬਰ 'ਆਪ' ਸਰਕਾਰ ਨੇ ਸਾਢੇ 7 ਕਰੋੜ ਦਾ ਟੈਂਡਰ ਮਸ਼ਹੂਰੀਆਂ ਲਈ ਮੁੰਬਈ ਦੀ ਕੰਪਨੀ ਨੂੰ ਦਿੱਤਾ, ਪਰ ਔਰਤਾਂ ਅਜੇ ਵੀ ਹਜ਼ਾਰ ਰੁ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।