06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਕਰਿਆਨਾ ਯੂਨੀਅਨ ਵਲੋਂ 3 ਗਊਸ਼ਾਲਾਵਾਂ ਨੂੰ ਤੂੜੀ ਵਾਸਤੇ ਦਾਨ ਰਾਸ਼ੀ ਭੇਟ

ਅਜੀਤ ਡੈਸਕ 08-05-2026
ਰਾਏਕੋਟ, 7 ਮਈ (ਸੁਸ਼ੀਲ)-ਕਰਿਆਨਾ ਯੂਨੀਅਨ ਰਾਏਕੋਟ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਹਿਰ ਦੀਆਂ ਤਿੰਨੇ ਗਊਸ਼ਾਲਾਵਾਂ 'ਚ ਗਊ ਮਾਤਾ ਦੀ ਸੇਵਾ ਲਈ ਤੂੜੀ ਖ਼ਰੀਦਣ ਵਾਸਤੇ 31-31 ਹਜ਼ਾਰ ਰੁਪਏ ਦੀ ਰਾਸ਼ੀ ਦਾਨ ਵਜੋਂ ਗਊਸ਼ਾਲਾ ਪ੍ਰਬੰਧਕਾਂ ਨੂੰ ਭੇਟ ਕੀਤੀ ਹੈ | ਸਥਾਨਕ ਭਗਵਾਨ ਸ੍ਰੀ ਕਿ੍ਸ਼ਨ ਗਊਸ਼ਾਲਾ 'ਚ ਕਰਵਾਏ ਗਏ ਇਕ ਸੰਖੇਪ ਸਮਾਗਮ ਦੌਰਾਨ ਯੂਨੀਅਨ ਦੇ ਪ੍ਰਧਾਨ ਮਦਨ ਲਾਲ ਅਗਰਵਾਲ ਦੀ ਅਗਵਾਈ 'ਚ ਯੂਨੀਅਨ ਦੇ ਹੋਰ ਕਈ ਮੈਂਬਰਾਂ ਵਲੋਂ ਤੂੜੀ ਲਈ ਇਕੱਠੀ ਕੀਤੀ ਗਈ ਇਹ ਰਾਸ਼ੀ ਗਊਸ਼ਾਲਾ ਪ੍ਰਬੰਧਕਾਂ ਨੂੰ ਸੌਂਪੀ ਗਈ | ਯੂਨੀਅਨ ਦੇ ਪ੍ਰਧਾਨ ਮਦਨ ਲਾਲ ਅਗਰਵਾਲ ਨੇ ਦੱਸਿਆ ਕਿ ਹਰ ਸਾਲ ਗਊ ਸੇਵਾ ਲਈ ਮੈਂਬਰਾਂ ਤੋਂ ਇਕੱਠੀ ਕੀਤੀ ਰਾਸ਼ੀ ਸ਼ਹਿਰ ਦੀਆਂ ਤਿੰਨੇ ਗਊਸ਼ਾਲਾਵਾਂ ਭਗਵਾਨ ਸ੍ਰੀ ਕਿ੍ਸ਼ਨ ਗਊਸ਼ਾਲਾ, ਸ੍ਰੀ ਉਦਾਸੀਨ ਗੋਬਿੰਦ ਗਊ ਧਾਮ ਅਤੇ ਗਊਸ਼ਾਲਾ ਸ੍ਰੀ ਮਹੇਸ਼ ਮੁਨੀ ਜੀ ਮਹਾਰਾਜ ਬੋਰੇ ਵਾਲੇ ਆਦਿ ਗਊਸ਼ਾਲਾਵਾਂ ਵਿਚ ਬਰਾਬਰ-ਬਰਾਬਰ ਵੰਡੀ ਗਈ ਹੈ | ਇਸ ਮੌਕੇ ਗਊਚਰਾ ਕਮੇਟੀ ਦੇ ਪ੍ਰਧਾਨ ਰਾਜੇਸ਼ ਅਗਰਵਾਲ, ਨਤੀਸ਼ ਕੰਸਲ, ਅਸ਼ੋਕ ਮਿੱਤਲ, ਅਮਿਤ ਗਰਗ, ਰਾਜਕੁਮਾਰ ਰਾਜੂ, ਰਾਜੂ ਤਲਵੰਡੀ ਗੇਟ, ਸਤੀਸ਼ ਟੱਕਰ, ਹਰੀਸ਼ ਕੁਮਾਰ ਆਦਿ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |
ਪਿਛਲੀ ਖ਼ਬਰ 'ਆਪ' ਸਰਕਾਰ ਨੇ ਸਾਢੇ 7 ਕਰੋੜ ਦਾ ਟੈਂਡਰ ਮਸ਼ਹੂਰੀਆਂ ਲਈ ਮੁੰਬਈ ਦੀ ਕੰਪਨੀ ਨੂੰ ਦਿੱਤਾ, ਪਰ ਔਰਤਾਂ ਅਜੇ ਵੀ ਹਜ਼ਾਰ ਰੁ... ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਨਾਲ ਹੀ ਪੰਜਾਬ ਖੁਸ਼ਹਾਲ ਹੋਵੇਗਾ-ਮੱਲ੍ਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।