ਅਮਲੋਹ, 7 ਮਈ (ਕੇਵਲ ਸਿੰਘ, ਅੰਮਿ੍ਤ ਸ਼ੇਰਗਿੱਲ)-ਅੱਜ ਕਾਂਗਰਸ ਦਫ਼ਤਰ ਅਮਲੋਹ ਵਿਖੇ ਸਾਬਕਾ ਕੈਬਨਿਟ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਦੀ ਅਗਵਾਈ ਹੇਠ ਪਾਰਟੀ ਦੀ ਮਜ਼ਬੂਤੀ ਸਬੰਧੀ ਇਕ ਵਿਸ਼ੇਸ਼ ਮੀਟਿੰਗ ਕਰਵਾਈ ਗਈ | ਇਸ ਮੌਕੇ ਹਲਕੇ ਦੇ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਅਤੇ ਆਗੂ ਹਾਜ਼ਰ ਰਹੇ | ਮੀਟਿੰਗ ਦੌਰਾਨ ਕਾਕਾ ਰਣਦੀਪ ਸਿੰਘ ਨਾਭਾ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਮੁੜ ਮਜ਼ਬੂਤ ਕਰਨ ਲਈ ਹਰ ਵਰਕਰ ਨੂੰ ਬੂਥ ਲੈਵਲ ਤੱਕ ਲੋਕਾਂ ਨਾਲ ਸੰਪਰਕ ਬਣਾਉਣਾ ਹੋਵੇਗਾ | ਉਨ੍ਹਾਂ ਕਿਹਾ ਕਿ ਪਾਰਟੀ ਦੀ ਮਜ਼ਬੂਤੀ ਲਈ ਸਾਰੇ ਵਰਕਰਾਂ ਨੂੰ ਆਪਣੇ ਆਪਸੀ ਗਿਲੇ-ਸ਼ਿਕਵੇ ਭੁਲਾ ਕੇ ਇਕੱਠੇ ਹੋ ਕੇ ਕੰਮ ਕਰਨ ਦੀ ਲੋੜ ਹੈ | ਇਸ ਮੌਕੇ ਸੀਨੀਅਰ ਆਗੂ ਸਵ: ਪਾਖਰ ਸਿੰਘ ਘੁਟੀਂਡ ਦੇ ਅਕਾਲ ਚਲਾਣੇ 'ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ 2 ਮਿੰਟ ਦਾ ਮੌਨ ਵਰਤ ਰੱਖਿਆ ਗਿਆ ਅਤੇ ਵਿੱਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਇਸ ਤੋਂ ਇਲਾਵਾ ਕਾਕਾ ਰਣਦੀਪ ਸਿੰਘ ਨਾਭਾ ਵਲੋਂ ਵੱਖ-ਵੱਖ ਪਾਰਟੀਆਂ ਦੇ ਕਈ ਆਗੂਆਂ ਨੂੰ ਕਾਂਗਰਸ ਪਾਰਟੀ ਵਿਚ ਸ਼ਾਮਿਲ ਕਰਵਾਇਆ ਗਿਆ ਅਤੇ ਉਨ੍ਹਾਂ ਨੂੰ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ ਗਿਆ | ਇਸ ਮੌਕੇ ਬਲਾਕ ਪ੍ਰਧਾਨ ਜਗਵੀਰ ਸਿੰਘ ਸਲਾਣਾ, ਸੀਨੀਅਰ ਆਗੂ ਮਹਿੰਦਰ ਪਜਨੀ, ਐਡ. ਯਾਦਵਿੰਦਰ ਪਾਲ ਸਿੰਘ, ਐਡ. ਹਰਜਿੰਦਰ ਸਿੰਘ ਟਿੰਕਾ, ਡਾ. ਸਵਤੰਤਰ ਕਰਕਰਾ, ਗੁਰਪ੍ਰੀਤ ਸਿੰਘ ਗਰੇਵਾਲ, ਬਲਵੀਰ ਸਿੰਘ ਮਿੰਟੂ, ਗੁਰਬਚਨ ਕਾਹਨਪੁਰਾ, ਹਰਨੈਲ ਸਿੰਘ ਰਾਮਗੜ੍ਹ, ਹਰਪ੍ਰੀਤ ਸਿੰਘ ਗੁਰਧਨਪੁਰ, ਰਾਜਵਿੰਦਰ ਸਿੰਘ ਘੁਟੀਂਡ, ਰਣਜੀਤ ਕੰਜਾਰੀ, ਪ੍ਰੀਤਮ ਬੈਣਾ, ਬਲਵਿੰਦਰ ਸਿੰਘ ਕੂਕਾ, ਬਲਜੀਤ ਮਰਾਰੜੂ, ਪਰਮਜੀਤ ਭੱਦਲਥੂਹਾ, ਬਿੱਕਰ ਸਿੰਘ ਦੀਵਾ, ਐਡ. ਕਰਮਜੀਤ ਸਿੰਘ, ਹਰਚੰਦ ਸਮਸ਼ਪੁਰ, ਦੀਪਾ ਮਹਿਮੂਦਪੁਰ, ਪਰਮਜੀਤ ਰਾਮਗੜ੍ਹ, ਗੁਰਚਰਨ ਤੰਦਾਬੱਧਾ, ਗੁਰਜੰਟ ਪਹੇੜੀ, ਰਣਜੀਤ ਕੋਟਲੀ, ਕੁਲਦੀਪ ਚੋਬਦਰਾਂ, ਜੋਰਾ ਸਿੰਘ ਹਰੀਪੁਰ, ਗਮਦੂਰ ਹਰੀਪੁਰ, ਨਾਹਰ ਸਿੰਘ ਰਾਮਗੜ੍ਹ, ਭਿੰਦਾ ਸ਼ਾਹਪੁਰ, ਜੱਸਾ ਰਾਈਏਵਾਲ, ਕੁਲਵਿੰਦਰ ਸਿੰਘ ਰਾਈਏਵਾਲ, ਜਗਜੀਤ ਸ਼ੇਰਗੜ੍ਹ, ਜਗਦੇਵ ਸਿੰਘ ਸ਼ੌਂਟੀ, ਨਪਿੰਦਰ ਸਿੰਘ ਸੌਂਟੀ, ਜਗਮੋਹਨ ਰੰਧਾਵਾ, ਗੁਰਮੁੱਖ ਨਰਾਇਣਗੜ੍ਹ, ਮਨਪ੍ਰੀਤ ਜੜੀਆ, ਕਰਨੈਲ ਸਿੰਘ ਭੋਲਾ, ਅਵਤਾਰ ਬਰੌਂਗਾ, ਲੱਕੀ ਚਹਿਲਾਂ, ਭੁਪਿੰਦਰ ਨੰਬਰਦਾਰ, ਗੁਰਦੇਵ ਬੈਣੀ, ਰਾਜਾ ਰਾਮ, ਕੌਂਸਲਰ ਕੁਲਵਿੰਦਰ ਸਿੰਘ, ਪੰਮੀ ਜਿੰਦਲ, ਰਾਕੇਸ਼ ਕੁਮਾਰ ਗੋਗੀ, ਹੈਪੀ ਸੂਦ, ਸ਼ਸ਼ੀ ਸ਼ਰਮਾ, ਭੂਸਨ ਸ਼ਰਮਾ, ਸਿੰਦਰਮੋਹਨ ਪੁਰੀ, ਗੰਗਾ ਪੁਰੀ, ਕੁਲਭੂਸ਼ਣ ਸ਼ਰਮਾ, ਐਡ. ਮੇਲਾ ਰਾਮ, ਜਸਵੰਤ ਰਾਏ ਸ਼ਰਮਾ, ਗੁਰਮੀਤ ਸੰਧੀ, ਅਜੀਵਲੋਚਨ ਸ਼ਰਮਾ, ਲਾਲ ਚੰਦ ਗਰਗ, ਲਾਲ ਚੰਦ ਕਾਲਾ, ਲਵਪ੍ਰੀਤ ਕਾਹਨਪੁਰਾ, ਗੁਰਜੀਤ ਤੰਗਰਾਲਾ, ਬਿੱਟੂ ਬੁੱਗਾ, ਜਾਟੀ ਘੁੱਲੂਮਾਜਰਾ, ਬਿੱਲੂ ਮਸ਼ਾਲ, ਗੁਰਦੇਵ ਖੁੰਮਣਾ, ਪੀ.ਏ. ਮਨਪ੍ਰੀਤ ਸਿੰਘ ਮਿੰਟਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਰਕਰ ਮੌਜੂਦ ਸਨ |