07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਸਰਵਹਿੱਤਕਾਰੀ ਸ਼ਿਸ਼ੂ ਵਾਟਿਕਾ ਮੰਡੀ ਗੋਬਿੰਦਗੜ੍ਹ ਵਿਦਿਆਰਥੀਆਂ ਨੇ ਮਨਾਈ ਦੀਵਾਲੀ

ਮੰਡੀ ਗੋਬਿੰਦਗੜ੍ਹ, 6 ਨਵੰਬਰ (ਇਕਬਾਲਦੀਪ ਸੰਧੂ)-ਸਰਵਹਿੱਤਕਾਰੀ ਸ਼ਿਸ਼ੂ ਵਾਟਿਕਾ ਮੰਡੀ ਗੋਬਿੰਦਗੜ੍ਹ ਨੇ ਦੀਵਾਲੀ ਦੇ ਸ਼ੁੱਭ ਮੌਕੇ ‘ਤੇ ਬੱਚਿਆਂ ਲਈ ਇਕ ਸਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ। ਇਸ ਮੌਕੇ ‘ਤੇ ਸਕੂਲ ਪ੍ਰਧਾਨ ਵਿਨੋਦ ਗੋਇਲ ਅਤੇ ਸਕੂਲ ਪ੍ਰਬੰਧਨ ਦੇ ਮੈਂਬਰਾਂ ਨੇ ਦੀਵੇ ਜਗਾਏ।

ਅਜੀਤ ਡੈਸਕ 07-11-2026
ਮੰਡੀ ਗੋਬਿੰਦਗੜ੍ਹ, 6 ਨਵੰਬਰ (ਇਕਬਾਲਦੀਪ ਸੰਧੂ)-ਸਰਵਹਿੱਤਕਾਰੀ ਸ਼ਿਸ਼ੂ ਵਾਟਿਕਾ ਮੰਡੀ ਗੋਬਿੰਦਗੜ੍ਹ ਨੇ ਦੀਵਾਲੀ ਦੇ ਸ਼ੁੱਭ ਮੌਕੇ ‘ਤੇ ਬੱਚਿਆਂ ਲਈ ਇਕ ਸਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ। ਇਸ ਮੌਕੇ ‘ਤੇ ਸਕੂਲ ਪ੍ਰਧਾਨ ਵਿਨੋਦ ਗੋਇਲ ਅਤੇ ਸਕੂਲ ਪ੍ਰਬੰਧਨ ਦੇ ਮੈਂਬਰਾਂ ਨੇ ਦੀਵੇ ਜਗਾਏ। ਬੱਚਿਆਂ ਦੇ ਮਨੋਰੰਜਨ ਕਰਨ ਲਈ ਪਟਾਕੇ ਵੀ ਚਲਾਏ ਗਏ। ਸਕੂਲ ਪ੍ਰਧਾਨ ਨੇ ਸਾਰਿਆਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਸਕੂਲ ਸਟਾਫ ਨੂੰ ਦੀਵਾਲੀ ਦੇ ਤੋਹਫ਼ਿਆਂ ਨਾਲ ਸਨਮਾਨਿਤ ਕੀਤਾ। ਇਸ ਮੌਕੇ ‘ਤੇ ਸਕੂਲ ਦੇ ਉਪ ਪ੍ਰਧਾਨ ਸੁਨੀਲ ਮਿੱਤਲ, ਮੈਨੇਜਰ ਰਾਕੇਸ਼ ਜੈਨ, ਦਿਨੇਸ਼ ਗੁਪਤਾ, ਵਿਵੇਕ ਸਿੰਗਲਾ, ਸੁਮਨ ਗੋਇਲ, ਸਕੂਲ ਇੰਚਾਰਜ ਕੋਮਲ ਮਿੱਤਲ ਅਤੇ ਸਕੂਲ ਅਧਿਆਪਕ ਸ਼ਿਵਾਨੀ ਸ਼ਰਮਾ, ਪ੍ਰਿਆ ਯਾਦਵ, ਮਨੀਸ਼ਾ ਗੁਪਤਾ, ਮੀਨਾਕਸ਼ੀ ਗੁਪਤਾ, ਪਰਮਿੰਦਰ ਕੌਰ ਅਤੇ ਹੋਰ ਮੌਜੂਦ ਸਨ।
ਪਿਛਲੀ ਖ਼ਬਰ ਅਕਾਸ਼ਦੀਪ ਸਿੰਘ ਰਿੰਕੂ ਦੀ ਕਾਂਗਰਸ ਵਿਚ ਘਰ ਵਾਪਸੀ ਸਾਬਕਾ ਕੈਬਨਿਟ ਮੰਤਰੀ ਰਣਦੀਪ ਸਿੰਘ ਨਾਭਾ ਨੇ ਕੀਤਾ ਸਵਾਗਤ ਅਗਲੀ ਖ਼ਬਰ ਤਲਵਾਰਬਾਜ਼ੀ ’ਚ ਲੁਹਾਰ ਮਾਜਰਾ ਸਕੂਲ ਦੇ ਵਿਦਿਆਰਥੀ ਨੇ ਚਾਂਦੀ ਦਾ ਤਗਮਾ ਕੀਤਾ ਹਾਸਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।