13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਸਤਲੋਕ ਆਸ਼ਰਮ ਖਮਾਣੋਂ ਵਿਖੇ ਤਿੰਨ ਰੋਜ਼ਾ ਕਬੀਰ ਨਿਰਵਾਣ ਦਿਵਸ ਸਮਾਗਮ ਦੀ ਸ਼ਰਧਾਪੂਰਵਕ ਆਰੰਭਤਾ

ਅਜੀਤ ਡੈਸਕ 28-01-2026
ਖਮਾਣੋਂ, 27 ਜਨਵਰੀ (ਜੋਗਿੰਦਰ ਪਾਲ)-ਸਤਲੋਕ ਆਸ਼ਰਮ ਖਮਾਣੋਂ ਵਿਖੇ ਸੰਤ ਜਗਤਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਮਹਾਰਾਜ ਦੀ ਰਹਿਨੁਮਾਈ ਹੇਠ ਕਬੀਰ ਜੀ ਨਿਰਵਾਣ ਦਿਵਸ ਸਮਾਗਮ ਦੀ ਸ਼ੁਰੂਆਤ ਸ਼ਰਧਾ ਅਤੇ ਉਤਸ਼ਾਹ ਨਾਲ ਹੋਈ | ਤਿੰਨ ਦਿਨ ਤੱਕ ਚੱਲਣ ਵਾਲੇ ਇਸ ਅਧਿਆਤਮਿਕ ਮਹਾਂ ਸਮਾਗਮ ਦੀ ਆਰੰਭਤਾ ਸੰਤ ਗ਼ਰੀਬ ਦਾਸ ਮਹਾਰਾਜ ਦੀ ਅੰਮਿ੍ਤਬਾਣੀ ਦੇ ਅਖੰਡ ਪਾਠਾਂ ਦੇ ਪ੍ਰਕਾਸ਼ ਨਾਲ ਕੀਤੀ ਗਈ | ਸੰਤ ਰਾਮਪਾਲ ਮਹਾਰਾਜ ਨੇ ਪ੍ਰੋਜੈਕਟਰ ਰਾਹੀਂ ਵਰਚੂਅਲ ਸਤਿਸੰਗ ਰਾਹੀਂ ਸਾਰੇ ਧਾਰਮਿਕ ਪਵਿੱਤਰ ਸਦਗ੍ਰੰਥਾਂ ਦੇ ਉਦਾਹਰਣਾਂ ਰਾਹੀਂ ਇਹ ਸਾਬਤ ਕੀਤਾ ਕਿ ਕਬੀਰ ਜੀ ਪੂਰਨ ਪ੍ਰਮਾਤਮਾ ਆਪ ਸਨ, ਜੋ ਸਭ ਧਰਮਾਂ ਦੇ ਗੁਪਤ ਰਾਜ ਖੋਲ੍ਹ ਕੇ ਮਨੁੱਖਤਾ ਨੂੰ ਸੱਚੇ ਮੋਕਸ਼ ਮਾਰਗ ਦੀ ਰਹਿਨੁਮਾਈ ਕਰਦੇ ਹਨ | ਇਸ ਸਮਾਗਮ ਮੌਕੇ ਸ਼ੁੱਧ ਦੇਸੀ ਘਿਓ ਦੇ ਭੰਡਾਰੇ ਅਤੇ ਲੱਡੂ ਪ੍ਰਸਾਦ ਵੰਡਿਆ ਜਾ ਰਿਹਾ ਹੈ | ਹਜ਼ਾਰਾਂ ਸੇਵਾਦਾਰ ਸ਼ਰਧਾਲੂਆਂ ਦੀ ਸੇਵਾ ਵਿਚ ਜੁਟੇ ਹੋਏ ਹਨ | ਸੰਗਤਾਂ ਵਲੋਂ ਸਮਾਗਮ ਵਿਚ ਲੱਖਾਂ ਦੀ ਗਿਣਤੀ ਵਿਚ ਹਾਜ਼ਰੀ ਭਰੀ ਜਾ ਰਹੀ ਹੈ | ਆਸ਼ਰਮ ਪ੍ਰਬੰਧਕਾਂ ਵਲੋਂ ਇਸ ਮੌਕੇ ਵਿਸ਼ੇਸ਼ ਅਧਿਆਤਮਿਕ ਪ੍ਰਦਰਸ਼ਨੀ ਦਾ ਵੀ ਆਯੋਜਨ ਕੀਤਾ ਗਿਆ ਹੈ, ਜਿਸ ਵਿਚ ਸਾਰੇ ਧਰਮਾਂ ਦੇ ਪਵਿੱਤਰ ਗ੍ਰੰਥ ਅਤੇ ਸਤਗਿਆਨ ਨਾਲ ਸੰਬੰਧਿਤ ਸਹੀ ਵਿਚਾਰ ਸੰਗਤਾਂ ਨੂੰ ਦਿਖਾਏ ਜਾ ਰਹੇ ਹਨ, ਤਾਂ ਜੋ ਉਨ੍ਹਾਂ ਨੂੰ ਅਸਲੀ ਭਗਤੀ ਦਾ ਵਿਗਿਆਨਿਕ ਅਤੇ ਸਾਰ ਤੱਤਵ ਗਿਆਨ ਪ੍ਰਾਪਤ ਹੋ ਸਕੇ | ਪ੍ਰਬੰਧਕ ਸੇਵਾਦਾਰਾਂ ਨੇ ਦੱਸਿਆ ਕਿ ਇਹ ਸਮਾਗਮ 29 ਜਨਵਰੀ ਤੱਕ ਜਾਰੀ ਰਹੇਗਾ, ਜਿਸ ਦੌਰਾਨ ਸੰਤ ਰਾਮਪਾਲ ਮਹਾਰਾਜ ਵਲੋਂ ਹਰ ਦਿਨ ਵਿਸ਼ੇਸ਼ ਵਰਚੂਅਲ ਸਤਿਸੰਗ ਦਿੱਤਾ ਜਾਵੇਗਾ | ਇਸ ਵਿਚ ਧਾਰਮਿਕ ਏਕਤਾ, ਅੰਧਵਿਸ਼ਵਾਸ ਮੁਕਤੀ ਅਤੇ ਸੱਚੀ ਭਗਤੀ ਮਾਰਗ ਦੇ ਪ੍ਰਚਾਰ 'ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ ਅਤੇ 28 ਜਨਵਰੀ ਨੂੰ ਦਹੇਜ ਮੁਕਤ ਵਿਆਹ ਆਯੋਜਿਤ ਕੀਤੇ ਜਾਣਗੇ ਅਤੇ ਵੱਡੇ ਪੱਧਰ ਤੇ ਖ਼ੂਨਦਾਨ ਕੈਂਪ ਦਾ ਆਯੋਜਨ ਹੋਵੇਗਾ |
ਪਿਛਲੀ ਖ਼ਬਰ ਕਿਸਾਨਾਂ ਵਲੋਂ ਗਣਤੰਤਰ ਦਿਵਸ ਮੌਕੇ ਅਮਲੋਹ ਸ਼ਹਿਰ 'ਚ ਕੱਢਿਆ ਟਰੈਕਟਰ ਮਾਰਚ ਅਗਲੀ ਖ਼ਬਰ ਵਿਧਾਇਕ ਲਖਵੀਰ ਸਿੰਘ ਰਾਏ ਨੇ 'ਆਪ' ਦਫ਼ਤਰ ਵਿਖੇ 77ਵੇਂ ਗਣਤੰਤਰ ਦਿਵਸ 'ਤੇ ਝੰਡਾ ਲਹਿਰਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।