ਫ਼ਤਹਿਗੜ੍ਹ ਸਾਹਿਬ, 22 ਜਨਵਰੀ (ਰਾਜਿੰਦਰ ਸਿੰਘ)-ਡਾਇਰੈਕਟਰ ਐੱਸ. ਸੀ. ਈ. ਆਰ. ਟੀ. ਦੇ ਨਿਰਦੇਸ਼ਾਂ ਅਨੁਸਾਰ ਮਿਸ਼ਨ ਸਮਰੱਥ 4.0 ਤਹਿਤ ਜ਼ਿਲ੍ਹੇ ਦੇ ਪ੍ਰਾਇਮਰੀ ਅਤੇ ਅਪਰ ਪ੍ਰਾਇਮਰੀ ਅਧਿਆਪਕਾਂ ਦੀ 2 ਰੋਜ਼ਾ ਟ੍ਰੇਨਿੰਗ ਪਿ੍ੰਸੀਪਲ ਡਾਇਟ ਡਾ. ਆਨੰਦ ਗੁਪਤਾ ਦੀ ਅਗਵਾਈ 'ਚ ਡਾਇਟ ਫ਼ਤਹਿਗੜ੍ਹ ਸਾਹਿਬ ਵਿਖੇ ਸ਼ੁਰੂ ਹੋਈ | ਲੈਕਚਰਾਰ ਡਾਇਟ ਕੰਵਲਦੀਪ ਸਿੰਘ ਸੋਹੀ ਅਤੇ ਹਰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਮੂਹ ਸਰਕਾਰੀ ਮਿਡਲ, ਹਾਈ, ਸੀਨੀ. ਸੈਕੰਡਰੀ ਸਕੂਲਾਂ ਵਿਚ ਛੇਵੀਂ ਤੋਂ ਅੱਠਵੀਂ ਜਮਾਤਾਂ ਨੂੰ ਪੰਜਾਬੀ, ਅੰਗਰੇਜ਼ੀ ਅਤੇ ਗਣਿਤ ਵਿਸ਼ਾ ਪੜ੍ਹਾਉਂਦੇ ਅਧਿਆਪਕਾਂ ਨੂੰ ਇਹ ਟ੍ਰੇਨਿੰਗ ਲਗਾਉਣੀ ਲਾਜ਼ਮੀ ਹੈ¢ ਇਸ ਸਬੰਧੀ ਪਹਿਲੇ ਫ਼ੇਜ਼ ਦÏਰਾਨ 4 ਬਲਾਕਾਂ ਅਮਲੋਹ, ਜਖਵਾਲੀ, ਫ਼ਤਹਿਗੜ੍ਹ ਸਾਹਿਬ ਅਤੇ ਬਸੀ ਪਠਾਣਾਂ ਬਲਾਕਾਂ ਦਾ ਟ੍ਰੇਨਿੰਗ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ¢ ਪਹਿਲੇ ਫ਼ੇਜ਼ ਦੀ ਟ੍ਰੇਨਿੰਗ ਮੁਕੰਮਲ ਹੋਣ ਉਪਰੰਤ ਬਾਕੀ ਰਹਿੰਦੇ 4 ਬਲਾਕਾਂ ਦੀ ਟ੍ਰੇਨਿੰਗ ਦਾ ਸ਼ਡਿਊਲ ਜਾਰੀ ਕੀਤਾ ਜਾਵੇਗਾ¢