ਅਮਲੋਹ, 22 ਜਨਵਰੀ (ਕੇਵਲ ਸਿੰਘ)-ਡਾ. ਭੀਮ ਰਾਓ ਅੰਬੇਡਕਰ ਵੈੱਲਫੇਅਰ ਸੁਸਾਇਟੀ ਅਮਲੋਹ ਵਲੋਂ ਪਿੰਡ ਮਾਜਰੀ ਕਿਸ਼ਨੇਵਾਲੀ ਵਿਚ ਇਲਾਕੇ ਦੇ ਲੋੜਵੰਦ ਵਿਦਿਆਰਥੀਆਂ ਲਈ ਪਿਛਲੇ ਚਾਰ ਸਾਲਾਂ ਤੋਂ ਮਾਤਾ ਸਵਿੱਤਰੀ ਬਾਈ ਫੂਲੇ ਕੰਪਿਊਟਰ ਸੈਂਟਰ ਚਲਾਇਆ ਜਾ ਰਿਹਾ ਹੈ | ਇਸ ਸੈਂਟਰ ਵਿਚ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਬੇਸਿਕ ਅਤੇ ਐਡਵਾਂਸ ਕੰਪਿਊਟਰ ਕੋਰਸ ਕਰਵਾਏ ਜਾ ਰਹੇ ਹਨ, ਤਾਂ ਜੋ ਉਹ ਆਧੁਨਿਕ ਤਕਨਾਲੋਜੀ ਨਾਲ ਜੁੜ ਸਕਣ | ਬੱਚਿਆਂ ਦੀ ਵੱਧ ਰਹੀ ਰੁਚੀ ਨੂੰ ਦੇਖਦਿਆਂ ਸੰਸਥਾ ਵਲੋਂ ਅੰਬੇਡਕਰ ਭਵਨ ਮਾਜਰੀ ਕਿਸ਼ਨੇਵਾਲੀ ਵਿਖੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਇਕ ਨਵੀਂ ਇਮਾਰਤ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ | ਇਸ ਨੇਕ ਕਾਰਜ ਲਈ ਉੱਘੇ ਅੰਬੇਡਕਰਬਾਦੀ ਸੋਹਨ ਲਾਲ ਸਾਂਪਲਾ ਜਰਮਨੀ ਅਤੇ ਉਨ੍ਹਾਂ ਦੀ ਧਰਮ ਪਤਨੀ ਕਿਰਨ ਸਾਂਪਲਾ ਵਲੋਂ ਨਵੀਂ ਇਮਾਰਤ ਲਈ 2 ਲੱਖ 75 ਹਜ਼ਾਰ ਰੁਪਏ ਦਾ ਚੈੱਕ ਸੰਸਥਾ ਦੇ ਪ੍ਰਧਾਨ ਜਰਨੈਲ ਸਿੰਘ ਅਕਾਲਗੜ੍ਹ ਅਤੇ ਸਕੱਤਰ ਡਾ. ਤੀਰਥ ਬਾਲਾ ਨੂੰ ਸੌਂਪਿਆ ਗਿਆ | ਇਸ ਮੌਕੇ ਡਾ. ਤੀਰਥ ਬਾਲਾ ਨੇ ਸਾਂਪਲਾ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਿੱਖਿਆ ਲਈ ਕੀਤਾ ਗਿਆ ਦਾਨ ਸਮਾਜ ਦਾ ਭਵਿੱਖ ਰੌਸ਼ਨ ਕਰਦਾ ਹੈ ਅਤੇ ਇਹ ਦਾਨ ਸਦਾ ਯਾਦ ਰਹੇਗਾ | ਇਸ ਮੌਕੇ ਸੰਸਥਾ ਦੇ ਪ੍ਰਧਾਨ ਜਰਨੈਲ ਸਿੰਘ ਅਕਾਲਗੜ੍ਹ, ਸਕੱਤਰ ਡਾ. ਤੀਰਥ ਬਾਲਾ, ਖ਼ਜ਼ਾਨਚੀ ਪਰਮਜੀਤ ਕੌਰ, ਸਰਪ੍ਰਸਤ ਲੈਕ. ਮੱਘਰ ਸਿੰਘ ਸਲਾਣਾ, ਡਾ. ਅਰਜਨ ਸਿੰਘ, ਡਾ. ਮੁਖਤਿਆਰ ਸਿੰਘ ਅਕਾਲਗੜ੍ਹ, ਸਟੇਟ ਅਵਾਰਡੀ ਅਮਰੀਕ ਸਿੰਘ, ਮਾ. ਦਰਸ਼ਨ ਸਿੰਘ ਸਲਾਣੀ, ਲੈਕ.ਅਵਤਾਰ ਸਿੰਘ ਭਾਂਬਰੀ, ਲੈਕ. ਬਲਵੀਰ ਸਿੰਘ ਮੁੱਲਾਂਪੁਰੀ, ਇੰਜੀ. ਹਰਜਿੰਦਰ ਸਿੰਘ ਖੰਨਾ, ਲੈਕ. ਗੁਰਪ੍ਰੀਤ ਸਿੰਘ ਵੜੈਚਾਂ, ਮਾ. ਸਤਵੀਰ ਸਿੰਘ, ਗੁਰਮੀਤ ਸਿੰਘ, ਲੈਕ. ਬੰਤ ਸਿੰਘ, ਮਾ. ਰਜਿੰਦਰ ਸਿੰਘ, ਪਿ੍ੰਸੀਪਲ ਕਾਕਾ ਸਿੰਘ ਖੰਨਾ, ਬਲਵੰਤ ਸਿੰਘ ਬੈਂਕ ਮੈਨੇਜਰ, ਕਰਮਜੀਤ ਸਿੰਘ ਨਸਰਾਲੀ, ਚਰਨਜੀਤ ਸਿੰਘ ਮਾਜਰੀ, ਸੂਬੇਦਾਰ ਗੁਰਮੁੱਖ ਸਿੰਘ ਅਲੀਪੁਰ ਅਤੇ ਅਮਰਜੀਤ ਸਿੰਘ ਸਲਾਣਾ ਆਦਿ ਮੌਜੂਦ ਸਨ |