ਬਸੀ ਪਠਾਣਾਂ, 22 ਜਨਵਰੀ (ਐਚ. ਐਸ. ਗੌਤਮ)-ਪਾਈਨ ਗਰੋਵ ਕਾਲਜ ਆਫ਼ ਐਜੂਕੇਸ਼ਨ ਬਸੀ ਪਠਾਣਾਂ 'ਚ ਆਰਟ ਅਤੇ ਕਰਾਫ਼ਟ ਦੇ ਇੰਚਾਰਜ ਕੁਲਦੀਪ ਕੌਰ ਵਲੋਂ ਬਸੰਤ ਪੰਚਮੀ ਦੇ ਮੌਕੇ 'ਤੇ ਪਤੰਗ ਬਣਾਉਣ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿਚ ਕਾਲਜ ਦੇ ਸਮੂਹ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ | ਵਿਦਿਆਰਥੀਆਂ ਨੇ ਰੰਗ-ਬਿਰੰਗੇ ਕਾਗ਼ਜ਼ਾਂ ਦੇ ਪਤੰਗਾਂ ਨੂੰ ਸਜਾਵਟੀ ਰੂਪ ਦੇ ਕੇ ਆਪਣੇ ਹੁਨਰ ਦਾ ਪ੍ਰਗਟਾਵਾ ਕੀਤਾ | ਅਸਿਸਟੈਂਟ ਪ੍ਰੋਫ਼ੈਸਰ ਸੁਨੀਲ ਕੁਮਾਰ ਅਤੇ ਕਲਰਚ ਐਕਟੀਵਿਟੀਜ਼ ਇੰਚਾਰਜ ਪਵਨਦੀਪ ਕੌਰ ਨੇ ਜੱਜ ਦੀ ਭੂਮਿਕਾ ਨਿਭਾਈ | ਅਸਿਸਟੈਂਟ ਪ੍ਰੋਫ਼ੈਸਰ ਰਵਿੰਦਰ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਇਸ ਦਿਨ ਲੋਕ ਮਾਂ ਸਰਸਵਤੀ ਜੋ ਕਿ ਸਿੱਖਿਆ ਦੀ ਦੇਵੀ ਹੈ, ਦੀ ਪੂਜਾ ਕਰਦੇ ਹਨ, ਪੀਲੇ ਕੱਪੜੇ ਪਾਉਂਦੇ ਹਨ, ਪੀਲੇ ਚਾਵਲ ਬਣਾਉਂਦੇ ਹਨ ਅਤੇ ਪਤੰਗ ਉਡਾਉਂਦੇ ਹਨ | ਉਨ੍ਹਾਂ ਨੇ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਚਾਈਨਾ ਡੋਰ ਦੀ ਵਰਤੋਂ ਕਾਨੂੰਨ ਅਨੁਸਾਰ ਸਖ਼ਤ ਮਨਾਹੀ ਹੈ | ਇੰਚਾਰਜ ਕੁਲਦੀਪ ਕੌਰ ਨੇ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ ਅਤੇ ਵਿਦਿਆਰਥੀਆਂ ਨੂੰ ਇਨ੍ਹਾਂ ਪ੍ਰਤੀਯੋਗਤਾਵਾਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਪਹਿਲੇ, ਦੂਜੇ ਤੇ ਤੀਜੇ ਨੰਬਰ 'ਤੇ ਜੇਤੂ ਰਹੇ ਵਿਦਿਆਰਥੀਆਂ ਮਲਕੀਤ ਸਿੰਘ, ਪ੍ਰਭਜੋਤ ਕੌਰ, ਮਨਜੋਤ ਸਿੰਘ, ਅਮਨਦੀਪ ਕੌਰ, ਗੁਰਜੋਤ ਸਿੰਘ ਤੇ ਮਨਪ੍ਰੀਤ ਕੌਰ ਨੂੰ ਵਧਾਈ ਵੀ ਦਿੱਤੀ | ਇਸ ਮੌਕੇ 'ਤੇ ਗੀਤਾ ਬਾਲਾ, ਅਮਨਪ੍ਰੀਤ ਕੌਰ, ਆਮਨਾ ਅਖਤਰ, ਹਰਪ੍ਰੀਤ ਸਿੰਘ, ਸਤਨਾਮ ਸਿੰਘ, ਅੰਮਿ੍ਤਪਾਲ ਕੌਰ, ਹਰਜੀਤ ਕੌਰ ਅਤੇ ਮਨਪ੍ਰੀਤ ਕੌਰ ਮੌਜੂਦ ਸਨ |