ਫ਼ਤਹਿਗੜ੍ਹ ਸਾਹਿਬ, 22 ਜਨਵਰੀ (ਬਲਜਿੰਦਰ ਸਿੰਘ)-ਅਯੁੱਧਿਆ 'ਚ ਸ੍ਰੀ ਰਾਮ ਮੰਦਰ ਦੀ ਸਥਾਪਨਾ ਦੀ ਦੂਜੀ ਵਰ੍ਹੇਗੰਢ 'ਤੇ ਅੱਜ ਸਰਹਿੰਦ ਵਿਚ ਵੱਖ-ਵੱਖ ਧਾਰਮਿਕ ਸੰਗਠਨਾਂ ਵਲੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ | ਸਰਹਿੰਦ ਦੇ ਸ੍ਰੀ ਸਨਾਤਨ ਧਰਮ ਮੰਦਿਰ ਤੋਂ ਬੈਂਡ ਵਾਜਿਆਂ ਅਤੇ ਭਜਨ ਮੰਡਲੀਆਂ ਨਾਲ ਸ਼ੁਰੂ ਹੋਈ ਸ਼ੋਭਾ ਯਾਤਰਾ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚੋਂ ਲੰਘ ਕੇ ਪੁਰਾਣੀ ਅਨਾਜ ਮੰਡੀ ਸਰਹਿੰਦ ਵਿਖੇ ਪਹੁੰਚ ਕੇ ਸਮਾਪਤ ਹੋਈ | ਇਸ ਮੌਕੇ ਵੱਖ-ਵੱਖ ਧਾਰਮਿਕ ਸੰਸਥਾਵਾਂ ਅਤੇ ਰਾਮ ਭਗਤਾਂ ਵਲੋਂ ਸ਼ੋਭਾ ਯਾਤਰਾ ਦਾ ਫੁੱਲ੍ਹਾਂ ਦੀ ਵਰਖਾ ਕਰਕੇ ਭਰਵਾਂ ਸਵਾਗਤ ਕੀਤਾ ਗਿਆ ਅਤੇ ਵੱਖ-ਵੱਖ ਪਕਵਾਨਾਂ ਦੇ ਲੰਗਰ ਵੀ ਲਗਾਏ ਗਏ | ਜਦੋਂਕਿ ਭਜਨ ਮੰਡਲੀਆਂ ਪ੍ਰਭੂ ਰਾਮ ਜੀ ਦੀ ਮਹਿਮਾ ਦਾ ਗੁਣਗਾਨ ਕਰ ਰਹੀਆਂ ਸਨ | ਇਸ ਮੌਕੇ 'ਤੇ ਹਰੀਸ਼ ਅਗਰਵਾਲ, ਆਸ਼ੂਤੋਸ਼ ਬਾਤਿਸ਼, ਵਿਨੇ ਗੁਪਤਾ, ਰਾਜਨ ਗੁਪਤਾ, ਸੁਰਿੰਦਰ ਭਾਰਦਵਾਜ, ਜ਼ਿਲ੍ਹਾ ਬਾਰ ਐਸੋਸੀਏਸ਼ਨ ਤੇ ਸਾਬਕਾ ਪ੍ਰਧਾਨ ਤੇ ਸੀਨੀਅਰ ਐਡ. ਅਮਰਦੀਪ ਸਿੰਘ ਧਾਰਨੀ, ਜ਼ਿਲ੍ਹਾ ਪ੍ਰਧਾਨ ਐਡ. ਗਗਨਦੀਪ ਸਿੰਘ ਵਿਰਕ, ਰਾਜੇਸ਼ ਉੱਪਲ, ਪਵਨ ਕਾਲੜਾ, ਅਰੁਣ ਸੂਰੀ, ਲਲਿਤ ਕੁਮਾਰ, ਸੰਜੇ ਕੁਮਾਰ, ਨਿਤਿਨ ਸੂਦ, ਦਵਿੰਦਰ ਕੁਮਾਰ ਅਤੇ ਹੋਰ ਰਾਮ ਸ਼ਰਧਾਲੂ ਵੀ ਮੌਜੂਦ ਸਨ |