ਫ਼ਤਹਿਗੜ੍ਹ ਸਾਹਿਬ, 22 ਜਨਵਰੀ (ਮਨਪ੍ਰੀਤ ਸਿੰਘ)-ਗ੍ਰੀਨ ਫ਼ੀਲਡ ਸਕੂਲ ਸਰਹਿੰਦ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਚੇਅਰਮੈਨ ਦੀਦਾਰ ਸਿੰਘ ਭੱਟੀ ਦੀ ਅਗਵਾਈ ਹੇਠ ਪਿ੍ੰਸੀਪਲ ਡਾ. ਸ਼ਾਲੂ ਰੰਧਾਵਾ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਦੁਆਰਾ ਵਿਖੇ ਮਨਾਇਆ ਗਿਆ | ਇਸ ਮੌਕੇ ਨਰਸਰੀ ਤੋਂ ਪਹਿਲੀ ਜਮਾਤ ਤੱਕ ਦੇ ਵਿਦਿਆਰਥੀ ਬਸੰਤੀ ਰੰਗ ਦੇ ਕੱਪੜਿਆਂ 'ਚ ਆਪਣੇ ਨਾਲ ਪਤੰਗ ਲੈ ਕੇ ਆਏ ਅਤੇ ਉਨ੍ਹਾਂ ਨੇ ਪਤੰਗਾਂ ਨਾਲ ਕਈ ਗਤੀਵਿਧੀਆਂ ਕੀਤੀਆਂ | ਬੱਚਿਆਂ ਨੇ ਬਸੰਤ ਰੁੱਤ ਦੇ ਨਾਲ ਸੰਬੰਧਿਤ ਕਵਿਤਾਵਾਂ ਦੇ ਨਾਲ ਗੀਤ ਵੀ ਗਾਏ | ਇਸ ਮੌਕੇ ਤੇ ਸਕੂਲ ਦੇ ਕੋਆਰਡੀਨੇਟਰ ਜਸਵਿੰਦਰ ਕੌਰ ਮਣਕੂ, ਹਰਮੇਸ਼ (ਪ੍ਰੀਆ), ਅਸਿਸਟੈਂਟ ਸਾਕਸ਼ੀ ਗਰਗ, ਅਧਿਆਪਕ ਪ੍ਰੀਤਪਾਲ, ਮਲਿਕਾ, ਰਮਨ, ਪਰਮਿੰਦਰ, ਦੀਪਿਕਾ, ਅਦੀਤੀ ਅਨੀਤਾ ਵੀ ਹਾਜ਼ਰ ਸਨ | ਇਸ ਮੌਕੇ ਸਕੂਲ ਪਿ੍ੰਸੀਪਲ ਡਾ. ਸ਼ਾਲੂ ਰੰਧਾਵਾ ਨੇ ਦੱਸਿਆ ਕਿ ਬਸੰਤ ਪੰਚਮੀ, ਬਸੰਤ ਰੁੱਤ ਦਾ ਸਵਾਗਤੀ ਤਿਉਹਾਰ ਹੈ | ਇਸ ਨੰੂ ਕਈ ਲੋਕ ਸਰਸਵਤੀ ਪੂਜਾ ਜਾਂ ਸ੍ਰੀ ਪੰਚਮੀ (ਦੇਵਨਾਗਰੀ, ਬਿਰਧਸੀ) ਵੀ ਕਹਿੰਦੇ ਹਨ ਅਤੇ ਵੇਦਾਂ ਵਿਚ ਇਸ ਨੰੂ ਸੰਗੀਤ ਅਤੇ ਕਲਾ ਦੀ ਦੇਵੀ ਮੰਨੀ ਜਾਂਦੀ ਹੈ | ਉਨ੍ਹਾਂ ਦੱਸਿਆ ਕਿ ਪਟਿਆਲੇ ਤੇ ਛਿਹਰਟੇ ਦੀ ਬਸੰਤ ਪੰਚਮੀ ਖ਼ਾਸ ਤੌਰ 'ਤੇ ਪ੍ਰਸਿੱਧ ਹੈ ਤੇ ਬੱਚੇ ਇਸ ਦਿਨ ਪਤੰਗਾਂ ਉਡਾ ਕੇ ਆਨੰਦ ਮਾਣਦੇ ਹਨ |