26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਨੰਬਰਦਾਰ ਯੂਨੀਅਨ ਖਮਾਣੋਂ ਨੇ ਕੀਤੀ ਚਾਈਨਾ ਡੋਰ 'ਤੇ ਪੂਰਨ ਪਾਬੰਦੀ ਲਗਾਉਣ ਦੀ ਮੰਗ

ਅਜੀਤ ਡੈਸਕ 23-01-2026
ਖਮਾਣੋਂ, 22 ਜਨਵਰੀ (ਜੋਗਿੰਦਰ ਪਾਲ)-ਪੰਜਾਬ ਨੰਬਰਦਾਰ ਯੂਨੀਅਨ ਤਹਿਸੀਲ ਖਮਾਣੋਂ ਦੀ ਮਹੀਨਾਵਾਰ ਮੀਟਿੰਗ ਗੁਰਦੇਵ ਸਿੰਘ ਮਨੈਲਾ ਦੀ ਪ੍ਰਧਾਨਗੀ ਹੇਠ ਖਮਾਣੋਂ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ | ਮੀਟਿੰਗ ਵਿਚ ਸਭ ਤੋਂ ਅਹਿਮ ਮੰਗ ਸਰਕਾਰ ਅੱਗੇ ਰੱਖੀ ਗਈ ਕਿ ਹਰ ਸਾਲ ਚਾਈਨਾ ਡੋਰ ਨਾਲ ਅਨੇਕਾਂ ਪੰਛੀਆਂ ਅਤੇ ਮੋਟਰਸਾਈਕਲ, ਸਕੂਟਰ ਚਾਲਕਾਂ ਦੀਆਂ ਜਾਨਾਂ ਅਜਾਈਾ ਚਲੀਆਂ ਜਾਂਦੀਆਂ ਹਨ, ਜਿਸ ਕਰਕੇ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਚਾਈਨਾ ਡੋਰ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾਈ ਜਾਵੇ | ਉਨ੍ਹਾਂ ਪੁਲਿਸ ਨੂੰ ਇਸ ਮਾਮਲੇ 'ਤੇ ਗੰਭੀਰਤਾ ਨਾਲ ਕੰਮ ਕਰਨ ਲਈ ਅਪੀਲ ਕੀਤੀ ਅਤੇ ਕਿਹਾ ਕਿ ਕੇਵਲ ਖਾਨਾਪੂਰਤੀ ਹੀ ਨਾ ਕੀਤੀ ਜਾਵੇ, ਸਗੋਂ ਜ਼ਮੀਨੀ ਪੱਧਰ ­'ਤੇ ਚਾਈਨਾ ਡੋਰ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ | ਨੰਬਰਦਾਰਾਂ ਨੇ ਪੁਲਿਸ ਨੂੰ ਸੁਝਾਅ ਦਿੱਤਾ ਕਿ ਬਹੁਤ ਸਾਰੇ ਦੁਕਾਨਦਾਰ ਦੁਕਾਨਾਂ ਦੀ ਬਜਾਏ ਘਰਾਂ 'ਚ ਜਾਂ ਆਪਣੇ ਹੋਰਨਾਂ ਕਿਰਾਏ ਦੇ ਕਮਰਿਆਂ ਵਿਚ ਚਾਈਨਾ ਡੋਰ ਦੀ ਵਿਕਰੀ ਕਰਦੇ ਹਨ, ਜਿਨ੍ਹਾਂ 'ਤੇ ਸਖ਼ਤ ਸ਼ਿਕੰਜਾ ਕੱਸਿਆ ਜਾਵੇ | ਇਸ ਤੋਂ ਇਲਾਵਾ ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਨੰਬਰਦਾਰਾਂ ਨੂੰ ਜੱਦੀ ਪੁਸ਼ਤੀ, ਮਾਣ ਭੱਤੇ 'ਚ ਵਾਧਾ, ਬੱਸ ਸਫ਼ਰ ਤੇ ਰੇਲ ਸਫ਼ਰ ਮੁਫ਼ਤ ਕੀਤਾ ਜਾਵੇ, ਨੰਬਰਦਾਰਾਂ ਦੇ ਬੈਠਣ ਲਈ ਦਫ਼ਤਰ ਦਾ ਪ੍ਰਬੰਧ ਕੀਤਾ ਜਾਵੇ ਅਤੇ ਇਲਾਕੇ ਦੀਆਂ ਟੁੱਟ ਚੁੱਕੀਆਂ ਸੜਕਾਂ ਦੀ ਤੁਰੰਤ ਮੁਰੰਮਤ ਕੀਤੀ ਜਾਵੇ | ਇਸ ਮੌਕੇ ਬਲਦੇਵ ਸਿੰਘ ਤੇ ਕੁਲਵੰਤ ਸਿੰਘ ਬਦੇਸ਼ਾਂ, ਬਲਮਜੀਤ ਸਿੰਘ ਪਿ੍ੰਸੀ, ਸ਼ਸੀ ਰਾਜ ਤੇ ਰਕੇਸ਼ ਕੁਮਾਰ ਸੰਘੋਲ, ਮਹਿੰਦਰ ਸਿੰਘ ਨੀਵਾਂ ਜਟਾਣਾ, ਤਰਲੋਚਨ ਸਿੰਘ ਤੇ ਪ੍ਰੀਤਮ ਸਿੰਘ ਰਾਣਵਾਂ, ਬਲਜੀਤ ਸਿੰਘ, ਜਗਤਾਰ ਸਿੰਘ ਭੱਟੀਆਂ, ਦਰਸ਼ਨ ਸਿੰਘ ਬਰਵਾਲੀ, ਮੇਜਰ ਸਿੰਘ ਖਮਾਣੋਂ, ਨਿਰਮਲ ਸਿੰਘ ਬਰਵਾਲੀ, ਜੱਗਾ ਸਿੰਘ ਜਟਾਣਾਂ ਉੱਚਾ, ਨਿਰਮਲ ਸਿੰਘ ਮੋਹਨ ਮਾਜਰਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਲਾਇਨਜ਼ ਕਲੱਬ ਵਲੋਂ ਨਸਰਾਲੀ ਗਊਸ਼ਾਲਾ ਵਿਖੇ ਕੀਤੀ ਗਊ ਸੇਵਾ ਅਗਲੀ ਖ਼ਬਰ ਗ੍ਰੀਨ ਫ਼ੀਲਡ ਸਕੂਲ ਸਰਹਿੰਦ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।