ਮੰਡੀ ਗੋਬਿੰਦਗੜ੍ਹ, 22 ਜਨਵਰੀ (ਇਕਬਾਲਦੀਪ ਸੰਧੂ)-ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਵਲੋਂ ਪ੍ਰਧਾਨ ਰਮੇਸ਼ ਗੋਇਲ ਦੀ ਪ੍ਰਧਾਨਗੀ ਅਤੇ ਪ੍ਰੋਜੈਕਟ ਚੇਅਰਮੈਨ ਦੀਪਕ ਚੋਪੜਾ ਦੀ ਨਿਗਰਾਨੀ ਹੇਠ ਨਸਰਾਲੀ ਗਊਸ਼ਾਲਾ ਵਿਖੇ ਗਊ ਸੇਵਾ ਪ੍ਰੋਗਰਾਮ ਕਰਵਾਇਆ ਗਿਆ | ਕਲੱਬ ਦੇ ਪੀ.ਆਰ.ਓ ਸੰਦੀਪ ਸਦਾਨਾ ਨੇ ਦੱਸਿਆ ਕਿ ਇਸ ਦੌਰਾਨ ਗਊਆਂ ਲਈ ਹਰਾ ਚਾਰਾ, ਅਨਾਜ ਅਤੇ ਹੋਰ ਜ਼ਰੂਰੀ ਸਮੱਗਰੀ ਦਾਨ ਕੀਤੀ ਗਈ | ਇਸ ਮੌਕੇ ਪ੍ਰਧਾਨ ਗੋਇਲ ਨੇ ਕਿਹਾ ਕਿ ਗਊ ਸੇਵਾ ਭਾਰਤੀ ਸਭਿਆਚਾਰ ਦਾ ਅਹਿਮ ਹਿੱਸਾ ਹੈ ਅਤੇ ਅਜਿਹੇ ਕਾਰਜ ਸਮਾਜਿਕ ਸਹਿਯੋਗ ਤੇ ਸਦਭਾਵਨਾ ਨੂੰ ਮਜ਼ਬੂਤ ਕਰਦੇ ਹਨ | ਪ੍ਰੋਜੈਕਟ ਚੇਅਰਮੈਨ ਚੋਪੜਾ ਨੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲਾਇਨਜ਼ ਕਲੱਬ ਹਮੇਸ਼ਾ ਸਮਾਜਿਕ ਅਤੇ ਧਾਰਮਿਕ ਸੇਵਾ ਕਾਰਜਾਂ ਵਿਚ ਮੋਹਰੀ ਰਿਹਾ ਹੈ | ਇਸ ਮੌਕੇ ਸਕੱਤਰ ਸੁਮਿਤ ਗਰਗ, ਖ਼ਜ਼ਾਨਚੀ ਓ.ਪੀ. ਵਰਮਾ ਸਮੇਤ ਰਾਜੇਸ਼ ਬੱਸੀ, ਅਨਿਤ ਮਿੱਤਲ, ਜੁਗਲ ਕਿਸ਼ੋਰ, ਆਈ. ਪੀ. ਐਸ. ਕੋਛੜ, ਕਮਲ ਗੁਪਤਾ, ਕੁਲਵਿੰਦਰ, ਰਾਕੇਸ਼ ਸਿੰਗਲਾ, ਪੁਨੀਤ ਗਰਗ, ਵਿਵੇਕ ਸਿੰਗਲਾ, ਸੁਰੇਸ਼ ਗੁਪਤਾ, ਵਿਕਾਸ ਗਰਗ, ਅੰਕੁਰ ਕੌਸ਼ਲ, ਸੁਮਨ ਗੋਇਲ, ਸੰਜੀਵ ਭਾਟੀਆ, ਦਿਨੇਸ਼ ਸਿੰਘ, ਵਰਿੰਦਰ ਸ਼ੁਕਲਾ, ਦੀਪਕ ਚੋਪੜਾ, ਲਲਿਤ ਗਰਗ, ਰਮਨ ਮਿੱਤਲ, ਵਿਨੈ ਅਗਰਵਾਲ, ਮੁਕੇਸ਼ ਸ਼ਰਮਾ ਆਦਿ ਮੌਜੂਦ ਸਨ |