ਫ਼ਤਹਿਗੜ੍ਹ ਸਾਹਿਬ, 22 ਜਨਵਰੀ (ਬਲਜਿੰਦਰ ਸਿੰਘ)-ਫ਼ਤਹਿਗੜ੍ਹ ਸਾਹਿਬ ਪੁਲਿਸ ਵਲੋਂ ਕਾਰ ਚੋਰੀ ਦੇ ਮਾਮਲੇ ਵਿਚ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ | ਉਕਤ ਮਾਮਲੇ ਸਬੰਧੀ ਥਾਣਾ ਫ਼ਤਹਿਗੜ੍ਹ ਸਾਹਿਬ ਵਿਚ ਧਾਰਾ 303 (2) ਬੀ.ਐਨ.ਐੱਸ ਤਹਿਤ ਦਰਜ ਕੀਤੇ ਮੁਕੱਦਮੇ ਮੁਤਾਬਿਕ ਸ਼ਿਕਾਇਤ ਕਰਤਾ ਮਨਪ੍ਰੀਤ ਸਿੰਘ ਪੁੱਤਰ ਪ੍ਰਭਦਿਆਲ ਸਿੰਘ ਵਾਸੀ ਬਸੀ ਰੋਡ ਸਰਹਿੰਦ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਸਨ ਕਿ 17/18 ਜਨਵਰੀ ਨੂੰ ਅਮਨਦੀਪ ਸਿੰਘ ਵਾਸੀ ਪਿੰਡ ਭਮਾਰਸੀ ਜੇਰ, ਹਾਲ ਆਬਾਦ ਅਮਨ ਕਾਲੌਨੀ ਸਰਹਿੰਦ ਮੰਡੀ ਨੇ ਉਸ ਦੀ ਜ਼ੈੱਨ ਕਾਰ ਨੰਬਰ ਪੀ.ਬੀ. 11-ਏ.ਈ-9190 ਵਿਸ਼ਾਲ ਮੈਗਾਮਾਰਟ ਬਸੀ ਰੋਡ ਸਰਹਿੰਦ ਦੇ ਸਾਹਮਣਿਓਾ ਚੋਰੀ ਕੀਤੀ ਹੈ | ਜਿਸ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ ਮਾਮਲਾ ਦਰਜ ਕਰਕੇ ਅਮਨਦੀਪ ਸਿੰਘ ਨੂੰ 21 ਜਨਵਰੀ ਨੂੰ ਗਿ੍ਫ਼ਤਾਰ ਕਰ ਲਿਆ | ਤਫਤੀਸ਼ੀ ਅਫ਼ਸਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਦੌਰਾਨ ਪਤਾ ਲੱਗਾ ਕਿ ਅਮਨਦੀਪ ਸਿੰਘ ਨੇ ਚੋਰੀ ਕੀਤੀ ਜ਼ੈੱਨ ਕਾਰ ਅਗਲੇ ਦਿਨ ਰਾਜਪੁਰਾ ਵਿਖੇ ਕਬਾੜੀਏ ਨੂੰ 15 ਹਜ਼ਾਰ ਰੁਪਏ ਵਿਚ ਦੇ ਦਿੱਤੀ ਸੀ, ਜਿਸ ਸਬੰਧੀ ਪੁਲਿਸ ਨੇ ਅਮਨਦੀਪ ਸਿੰਘ ਪਾਸੋਂ ਚੋਰੀ ਕੀਤੀ ਕਾਰ ਦੀ ਆਰ.ਸੀ ਦੀ ਫ਼ੋਟੋ ਕਾਪੀ ਬਰਾਮਦ ਕਰ ਲਈ ਹੈ | ਪੁਲਿਸ ਵਲੋਂ ਅਮਨਦੀਪ ਸਿੰਘ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਨਾਭਾ ਜੇਲ੍ਹ ਭੇਜ ਦਿੱਤਾ ਗਿਆ ਹੈ |