ਰਾਜਪੁਰਾ, 20 ਜਨਵਰੀ (ਰਣਜੀਤ ਸਿੰਘ)-ਰਾਜਪੁਰਾ ਅੰਬਾਲਾ ਪਾਈ ਪਾਸ ਤੇ ਕਾਕਾ ਢਾਬੇ ਦੇ ਸਾਹਮਣੇ ਸੜਕ ਹਾਦਸੇ ਵਿਚ ਬਜ਼ੁਰਗ ਦੀ ਮੌਤ ਹੋ ਗਈ ਹੈ | ਜਿਸ ਦੀ ਪਹਿਚਾਣ ਗੁਰਚਰਨ ਸਿੰਘ ਪੁੱਤਰ ਕੇਹਰ ਸਿੰਘ ਵਜੋਂ ਹੋਈ ਹੈ | ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਉਸ ਨੂੰ ਪੋਸਟਮਾਰਟਮ ਲਈ ਮੋਰਚਰੀ ਵਿਚ ਭੇਜ ਦਿਤਾ ਹੈ | ਜਾਣਕਾਰੀ ਮੁਤਾਬਿਕ ਗੁਰਚਰਨ ਸਿੰਘ ਅਤੇ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਆ ਰਿਹਾ ਸੀ | ਜਦੋਂ ਉਹ ਕਾਕਾ ਢਾਬੇ ਦੇ ਨੇੜੇ ਗਿਆ ਤਾਂ ਅੱਗੇ ਇਕ ਕਾਰ ਖੜ੍ਹੀ ਸੀ ਜਿਸ ਦੀ ਅਚਾਨਕ ਤਾਕੀ ਖੁੱਲ੍ਹਣ ਕਾਰਨ ਗੁਰਚਰਨ ਸਿੰਘ ਆਪਣੇ ਮੋਟਰਸਾਈਕਲ ਤੋਂ ਹੇਠਾਂ ਡਿਗ ਗਿਆ | ਇਸੇ ਦੌਰਾਨ ਪਿਛੋਂ ਇਕ ਸਰਕਾਰੀ ਬੱਸ ਆ ਰਹੀ ਸੀ | ਉਸ ਬੱਸ ਦਾ ਟਾਇਰ ਗੁਰਚਰਨ ਸਿੰਘ ਦੇ ਉੱਪਰੋਂ ਦੀ ਲੰਘ ਗਿਆ ਅਤੇ ਗੁਰਚਰਨ ਸਿੰਘ ਦੀ ਮੌਤ ਹੋ ਗਈ ਹੈ | ਮਿ੍ਤਕ ਖੇਤੀਬਾੜੀ ਦਾ ਕੰਮ ਕਰਦਾ ਸੀ | ਪੁਲਿਸ ਨੇ ਲਾਸ਼ ਨੰੂ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਵਿਚ ਭੇਜ ਦਿਤਾ ਹੈ | ਮਿ੍ਤਕ ਦੇ ਵਾਰਸਾਂ ਦਾ ਕਹਿਣਾ ਹੈ ਕਿ ਦੋਸ਼ੀਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ |