21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਸ਼ਰਧਾਲੂਆਂ ਦੀ ਭਰੀ ਹੋਈ ਪਿੱਕਅੱਪ ਗੱਡੀ ਦੇ ਪਲਟ ਜਾਣ ਕਾਰਨ 7 ਔਰਤਾਂ ਸਮੇਤ 10 ਸ਼ਰਧਾਲੂ ਜ਼ਖ਼ਮੀ

ਭਵਾਨੀਗੜ੍ਹ (ਸੰਗਰੂਰ), 21 ਨਵੰਬਰ (ਲਖਵਿੰਦਰ ਪਾਲ ਗਰਗ, ਰਣਧੀਰ ਸਿੰਘ ਫੱਗੂਵਾਲਾ)- ਸੰਗਰੂਰ-ਪਟਿਆਲਾ ਮੁੱਖ ਸੜਕ ’ਤੇ ਪੀ.ਜੀ.ਆਈ ਅਤੇ...

ਅਜੀਤ ਡੈਸਕ 21-11-2026

ਭਵਾਨੀਗੜ੍ਹ (ਸੰਗਰੂਰ), 21 ਨਵੰਬਰ (ਲਖਵਿੰਦਰ ਪਾਲ ਗਰਗ, ਰਣਧੀਰ ਸਿੰਘ ਫੱਗੂਵਾਲਾ)- ਸੰਗਰੂਰ-ਪਟਿਆਲਾ ਮੁੱਖ ਸੜਕ ’ਤੇ ਪੀ.ਜੀ.ਆਈ ਅਤੇ ਆਈ.ਏ.ਐੱਲ ਫੈਕਟਰੀ ਦੇ ਵਿਚਕਾਰ ਸੜਕ ਵਾਲੇ ਕੱਟ ਕੋਲ ਇਕ ਸ਼ਰਧਾਲੂਆਂ ਦੀ ਭਰੀ ਹੋਈ ਪਿੱਕਅੱਪ ਗੱਡੀ ਦੇ ਪਲਟ ਜਾਣ ਕਾਰਨ 7 ਔਰਤਾਂ ਸਮੇਤ 10 ਸ਼ਰਧਾਲੂਆਂ ਦੇ ਜਖ਼ਮੀ ਹੋ ਜਾਣ ਦਾ ਸਮਾਚਾਰ ਮਿਲਿਆ।

ਇਸ ਸਬੰਧੀ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਸਹਿ-ਸਬ ਇੰਸਪੈਕਟਰ ਸ਼ਮਸ਼ੇਰ ਸਿੰਘ ਨੇ ਜਾਣਕਾਰੀ ਦਿੰਦਿਆਂ ਹੋਏ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਆਈ.ਏ.ਐੱਲ ਫੈਕਟਰੀ ਕੋਲ ਇਕ ਸ਼ਰਧਾਲੂਆਂ ਦੀ ਭਰੀ ਹੋਈ ਪਿੱਕਅੱਪ ਗੱਡੀ ਬੇਕਾਬੂ ਹੋ ਕੇ ਸੜਕ ’ਤੇ ਪਲਟ ਗਈ ਹੈ ਤਾਂ ਉਨ੍ਹਾਂ ਨੇ ਮੌਕੇ ’ਤੇ ਆਪਣੀ ਟੀਮ ਨਾਲ ਪਹੁੰਚ ਕੇ ਜ਼ਖ਼ਮੀ ਹੋਏ 10 ਸ਼ਰਧਾਲੂਆਂ ’ਚ ਸ਼ਾਮਿਲ ਬਹਾਦਰ ਸਿੰਘ ਪੁੱਤਰ ਗੁਰਦਿਆਲ ਸਿੰਘ, ਬੰਤ ਕੌਰ ਪਤਨੀ ਰਾਮ ਸਿੰਘ, ਸਿਮਰਨ ਕੌਰ ਪੁੱਤਰੀ ਰਾਮ ਸਿੰਘ, ਲਕਸ਼ਮਣ ਸਿੰਘ ਪੁੱਤਰ ਭਰਪੂਰ ਸਿੰਘ, ਪਰਮਜੀਤ ਕੌਰ ਪਤਨੀ ਕਾਲਾ ਸਿੰਘ, ਕਰਮਜੀਤ ਕੌਰ ਪਤਨੀ ਨਾਇਬ ਸਿੰਘ, ਮਹਿੰਦਰ ਕੌਰ ਪਤਨੀ ਚੰਦ ਸਿੰਘ, ਅਮਰਜੀਤ ਕੌਰ ਪਤਨੀ ਗੌਤਮ ਸਿੰਘ, ਕਰਨੈਲ ਕੌਰ ਪਤਨੀ ਮੇਜਰ ਸਿੰਘ, ਮੱਘਰ ਸਿੰਘ ਪੁੱਤਰ ਗਰੀਬ ਸਿੰਘ ਵਿਚੋਂ 7 ਜਖ਼ਮੀਆਂ ਨੂੰ ਸੜਕ ਸੁਰੱਖਿਆ ਫੋਰਸ ਦੀ ਟੀਮ ਵਲੋਂ ਚੁੱਕ ਕੇ ਸ਼ਹਿਰ ਦੇ ਇਕ ਨਿੱਜੀ ਹਸਪਤਾਲ ਵਿਖੇ ਅਤੇ 3 ਜਖ਼ਮੀਆਂ ਨੂੰ ਐਬੂੰਲੈਂਸ ਰਾਹੀਂ ਸਥਾਨਕ ਸਰਕਾਰੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ।

ਇਸ ਸਬੰਧੀ ਥਾਣਾ ਸਦਰ ਸੰਗਰੂਰ ਦੇ ਸਹਾਇਕ ਸਬ-ਇੰਸਪੈਕਟਰ ਚਮਕੌਰ ਸਿੰਘ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਦੱਸਿਆ ਇਕ ਪਿੱਕਅੱਪ ਗੱਡੀ ’ਚ ਸਵਾਰ 15 ਦੇ ਕਰੀਬ ਸ਼ਰਧਾਲੂ ਜੋ ਕਿ ਧਨੌਲੇ ਤੋਂ ਕਪਾਲ ਮੋਚਨ ਜਾ ਰਹੇ ਸੀ ਤਾਂ ਜਦੋਂ ਇਕ ਗੱਡੀ ਪੀ.ਜੀ.ਆਈ ਅਤੇ ਆਈ.ਏ.ਐੱਲ ਫੈਕਟਰੀ ਦੇ ਵਿਚਕਾਰ ਸੜਕ ਵਾਲੇ ਕੱਟ ਕੋਲ ਪਹੁੰਚੀ ਤਾਂ ਇਕ ਮੋਟਰਸਾਈਕਲ ਨੂੰ ਬਚਾਉਂਦਿਆਂ ਹੋਏ ਇਹ ਗੱਡੀ ਬੇਕਾਬੂ ਹੋ ਕੇ ਸੜਕ ’ਤੇ ਪਲਟ ਗਈ। ਜਿਸ ਨਾਲ ਜ਼ਖ਼ਮੀ ਹੋਏ ਸ਼ਰਧਾਲੂਆਂ ਨੂੰ ਸੜਕ ਸੁਰੱਖਿਆ ਫੋਰਸ ਦੀ ਟੀਮ ਦੁਆਰਾ ਭਵਾਨੀਗੜ੍ਹ ਦੇ ਇਕ ਨਿੱਜੀ ਅਤੇ ਸਰਕਾਰੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਜਖ਼ਮੀ ਹੋਏ ਵਿਅਕਤੀਆਂ ਦੇ ਬਿਆਨਾਂ ਤੋਂ ਬਾਅਦ ਹੀ ਪੁਲਿਸ ਵਲੋਂ ਅਗਲੀ ਕਾਰਵਾਈ ਕੀਤੀ ਜਾਵੇਗੀ।

ਪਿਛਲੀ ਖ਼ਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਵਿਚ ਕੱਢਿਆ ਗਿਆ ਇਨਸਾਫ਼ ਮਾਰਚ ਅਗਲੀ ਖ਼ਬਰ ਤਿੰਨ ਘੰਟਿਆਂ ਦੀ ਕਸਟਡੀ ਪੈਰੋਲ ਮਗਰੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਡਿਬਰੂਗੜ੍ਹ ਜੇਲ੍ਹ ਵਾਪਸੀ