11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

13 ਕਿੱਲੋ 170 ਗ੍ਰਾਮ ਗਾਂਜੇ ਸਮੇਤ 2 ਵਿਅਕਤੀ ਕਾਬੂ

ਬਹਿਰਾਮ, 10 ਨਵੰਬਰ (ਨਛੱਤਰ ਸਿੰਘ ਬਹਿਰਾਮ)-ਪੁਲਿਸ ਥਾਣਾ ਬਹਿਰਾਮ ਨੂੰ ਉਸ ਸਮੇਂ ਹੋਰ ਕਾਮਯਾਬੀ ਮਿਲੀ ਜਦੋਂ ਹਾਈਟੈੱਕ ਨਾਕਾ ਮੇਹਲੀ ਵਿਖੇ ਜਾਂਚ ਦੌਰਾਨ 13 ਕਿੱਲੋ 170 ਗ੍ਰਾਮ ਗਾਂਜਾ ਬਰਾਮਦ ਹੋਇਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸ.

ਅਜੀਤ ਡੈਸਕ 11-11-2026
ਬਹਿਰਾਮ, 10 ਨਵੰਬਰ (ਨਛੱਤਰ ਸਿੰਘ ਬਹਿਰਾਮ)-ਪੁਲਿਸ ਥਾਣਾ ਬਹਿਰਾਮ ਨੂੰ ਉਸ ਸਮੇਂ ਹੋਰ ਕਾਮਯਾਬੀ ਮਿਲੀ ਜਦੋਂ ਹਾਈਟੈੱਕ ਨਾਕਾ ਮੇਹਲੀ ਵਿਖੇ ਜਾਂਚ ਦੌਰਾਨ 13 ਕਿੱਲੋ 170 ਗ੍ਰਾਮ ਗਾਂਜਾ ਬਰਾਮਦ ਹੋਇਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸ.ਐਚ.ਓ ਬਹਿਰਾਮ ਰਾਮ ਪਾਲ ਨੇ ਦੱਸਿਆ ਕਿ ਤਿਉਹਾਰਾਂ ਨੂੰ ਮੱਦੇ ਨਜ਼ਰ ਰੱਖਦਿਆਂ ਮੇਹਲੀ ਚੌਂਕੀ ’ਤੇ ਨਾਕਾ ਲਗਾਇਆ ਹੋਇਆ ਸੀ। ਸਮਾ ਤਕਰੀਬਨ ਸ਼ਾਮ ਸਾਢੇ ਛੇ ਵਜੇ ਇੱਕ ਆਟੋ ਰਿਕਸ਼ਾ ਫਗਵਾੜਾ ਸਾਇਡ ਤੋਂ ਆ ਰਿਹਾ ਸੀ ਜਿਸ ਨੂੰ ਨਵਨੀਤ ਪਾਠਕ ਉਰਫ ਰਾਜਾ ਪੁੱਤਰ ਰੂਪਕਾਂਤ ਪਾਠਕ ਵਾਸੀ ਕ੍ਰਿਸ਼ਾਨਾ ਨਗਰ ਭਾਮੀਆਂ ਖੁਰਦ ਮੁੰਡੀਆਂ ਕਲਾਂ ਥਾਣਾ ਜਮਾਲਪੁਰ ਲੁਧਿਆਣਾ ਚਲਾ ਰਿਹਾ ਸੀ ਨਾਲ ਬੈਠਾ ਸਾਥੀ ਵਿਜੇ ਕੁਮਾਰ ਪੁੱਤਰ ਮੰਗਤ ਰਾਮ ਵਾਸੀ ਮਕਾਨ ਨੰਬਰ 1688 ਵਾਰਡ ਨੰ: 43 ਹਸ਼ੀਸ਼ ਗੰਜ ਥਾਣਾ ਡਵੀਜਨ ਨੰ:-2 ਲੁਧਿਆਣਾ ਨੂੰ ਜਾਂਚ ਕਰਨ ਲਈ ਰੋਕਿਆ ਜਿਸ ਵਿੱਚੋਂ 13 ਕਿਲੋ 170 ਗ੍ਰਾਮ ਗਾਂਜਾ ਬਰਾਮਦ ਹੋਇਆ। ਕਥਿਤ ਦੋਸ਼ੀਆਂ ਨੂੰ ਕਾਬੂ ਕੀਤਾ ਤੇ ਪਰਚਾ ਦਰਜ ਕੀਤਾ ਗਿਆ ਅਤੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਗਈ। ਇਸ ਮੌਕੇ ਐਸ.ਐਚ.ਓ ਬਹਿਰਾਮ ਰਾਮ ਪਾਲ, ਏ.ਐਸ.ਆਈ ਗੁਰਦੀਪ ਸਿੰਘ, ਏ.ਐਸ.ਆਈ ਸ਼ਿੰਦਰਪਾਲ, ਕਾਂਸਟੇਬਲ ਗਗਨਦੀਪ ਤੇ ਧੰਨਰਾਜ ਸਿੰਘ ਹਾਜ਼ਰ ਸਨ।
ਪਿਛਲੀ ਖ਼ਬਰ ਪ੍ਰੋਫੈਸਰ ਦੇ ਘਰ ਲੱਗੀ ਅੱਗ ਘਰੇਲੂ ਸਮਾਨ ਦਾ ਭਾਰੀ ਨੁਕਸਾਨ ਅਗਲੀ ਖ਼ਬਰ ਝਿੰਗੜਾਂ ਵਿਖੇ ਵਿਸ਼ਵਕਰਮਾ ਦਿਵਸ ਨੂੰ ਸਮਰਪਿਤ 3 ਦਿਨਾ ਧਾਰਮਿਕ ਸਮਾਗਮ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।