ਕੂੜਾ ਡੰਪ ਮਾਮਲੇ ’ਤੇ ਕਾਂਗਰਸ ਦੀ ਦੋਗਲੀ ਰਾਜਨੀਤੀ-ਚੇਤ ਰਾਮ ਰਤਨ
ਨਵਾਂਸ਼ਹਿਰ, 5 ਨਵੰਬਰ (ਜਸਬੀਰ ਸਿੰਘ ਨੂਰਪੁਰ)-ਨਗਰ ਕੌਂਸਲ ਨਵਾਂਸ਼ਹਿਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਲੰਮਾ ਸਮਾਂ ਰਾਜ ਕਰਨ ਵਾਲੀ ਕਾਂਗਰਸ ਪਾਰਟੀ ਹੁਣ ਨਗਰ ਕੌਸਲ ਦੀ ਪ੍ਰਧਾਨਗੀ ਤੋਂ ਬਾਹਰ ਹੋਣ ਕਰਕੇ ਕੌਂਸਲ ਦੀ ਮੀਟਿੰਗ ਤੋਂ ਪਹਿਲਾ ਸਾਬਕਾ ਵਿਧਾਇਕ ਦੀ ਕੋਠੀ ਤੋਂ ਜਾਰੀ ਫਰਮਾਨ ਦੀ ਪਾਲਣਾ ਕਰਕੇ ਵਿਕਾਸ ਕਾਰਜਾਂ ’ਚ ਰੁਕਾਵਟਾਂ ਪਾ ਕੇ ਮਾਹੌਲ ਖਰਾਬ ਕਰ ਰਹੇ ਹਨ। ਇਸ ਗੱਲ ਦਾ ਸਾਬਕਾ ਨਗਰ ਕੌਸਲ ਦੇ ਕਾਰਜਕਾਰੀ ਪ੍ਰਧਾਨ ਚੇਤ ਰਾਮ ਰਤਨ ਜ਼ਿਲ੍ਹਾ ਪ੍ਰਧਾਨ ਬੀ.
ਨਵਾਂਸ਼ਹਿਰ, 5 ਨਵੰਬਰ (ਜਸਬੀਰ ਸਿੰਘ ਨੂਰਪੁਰ)-ਨਗਰ ਕੌਂਸਲ ਨਵਾਂਸ਼ਹਿਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਲੰਮਾ ਸਮਾਂ ਰਾਜ ਕਰਨ ਵਾਲੀ ਕਾਂਗਰਸ ਪਾਰਟੀ ਹੁਣ ਨਗਰ ਕੌਸਲ ਦੀ ਪ੍ਰਧਾਨਗੀ ਤੋਂ ਬਾਹਰ ਹੋਣ ਕਰਕੇ ਕੌਂਸਲ ਦੀ ਮੀਟਿੰਗ ਤੋਂ ਪਹਿਲਾ ਸਾਬਕਾ ਵਿਧਾਇਕ ਦੀ ਕੋਠੀ ਤੋਂ ਜਾਰੀ ਫਰਮਾਨ ਦੀ ਪਾਲਣਾ ਕਰਕੇ ਵਿਕਾਸ ਕਾਰਜਾਂ ’ਚ ਰੁਕਾਵਟਾਂ ਪਾ ਕੇ ਮਾਹੌਲ ਖਰਾਬ ਕਰ ਰਹੇ ਹਨ। ਇਸ ਗੱਲ ਦਾ ਸਾਬਕਾ ਨਗਰ ਕੌਸਲ ਦੇ ਕਾਰਜਕਾਰੀ ਪ੍ਰਧਾਨ ਚੇਤ ਰਾਮ ਰਤਨ ਜ਼ਿਲ੍ਹਾ ਪ੍ਰਧਾਨ ਬੀ.ਜੇ.ਪੀ ਮੋਰਚਾ ਐਸ.ਸੀ ਸਹੀਦ ਭਗਤ ਸਿੰਘ ਨਗਰ ਨੇ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਕੌਂਸਲ ਮੀਟਿੰਗ ਵਿੱਚ ਵਿਕਾਸ ਕਾਰਜਾਂ, ਸਫ਼ਾਈ ਪ੍ਰਬੰਧਾਂ ਅਤੇ ਨਵੀਂ ਅਬਾਦੀ ਦੇ ਕੂੜਾ ਡੰਪ ਨੂੰ ਲੈ ਕੇ ‘ਆਪ’ ਕੌਂਸਲਰ ਬਲਵਿੰਦਰ ਕੁਮਾਰ ਨੇ ਲੋਕਾਂ ਦੀ ਲੰਮੇ ਸਮੇਂ ਦੀ ਕੂੜਾ ਡੰਪ ਨੂੰ ਚੁਕਵਾਉਣ ਦੀ ਸੱਮਸਿਆਂ ’ਤੇ ਕਾਂਗਰਸੀ ਕੌਂਸਲਰ ਰਮਨ ਕੁਮਾਰ ਵਲੋਂ ਜਵਾਬ ਦੇਣ ਦੀ ਬਜਾਏ ਬੁਖਲਾਹਟ ’ਚ ਆ ਕੇ ਗਾਲੀ-ਗਲੋਚ ਅਤੇ ਭੈੜੀ ਸ਼ਬਦਾਵਲੀ ਦੀ ਵਰਤੋਂ ਕਰਨਾ ਸੋਭਾ ਨਹੀਂ ਦਿੰਦਾ। ਨਵੀਂ ਅਬਾਦੀ ਦੇ ਕੂੜਾ ਡੰਪ ਨੂੰ ਚੁਕਾਉਣ ’ਤੇ ਰਾਜਨੀਤੀ ਕਰਕੇ ਕੌਂਸਲਰ ਬਣਿਆ ਹੁਣ ਇਸ ਨੂੰ ਚੁਕਾਉਣ ਦੇ ਮਾਮਲੇ ’ਤੇ ਦੋਗਲੀ ਰਾਜਨੀਤੀ ਖੇਡ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਮਤੇ ਪਾਸ ਹੋਣ ਨਾਲ ਨਹੀਂ ਸਗੋਂ ਡੰਪ ਨੂੰ ਚੁਕਾਉਣ ਵਾਸਤੇ ਨਿੱਜੀ ਸਵਾਰਥ ਤੋਂ ਉਪਰ ਉਠ ਕੇ ਡੰਪ ਨੂੰ ਤਬਦੀਲ ਕਰਨ ਲਈ ਜ਼ਮੀਨ ਖਰੀਦਣ ਲਈ ਰੋਲ ਅਦਾ ਕਰੇ। ਭਾਜਪਾ ਜ਼ਿਲ੍ਹਾ ਆਗੂ ਚੇਤ ਰਾਮ ਰਤਨ ਨੇ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਨਵਾਂਸ਼ਹਿਰ ਤੋਂ ਕਾਂਗਰਸੀ ਵਿਧਾਇਕ ਨੇ ਰਮਨ ਕੁਮਾਰ ਦੁਆਰਾ ਕੂੜਾ ਡੰਪ ਲਈ ਜ਼ਮੀਨ ਤਬਦੀਲ ਵਾਲੇ ਮਾਲਕਾਂ ਨੂੰ ਮੁਕਰਾਉਣ ਦੀ ਭੂਮਿਕਾ ਬਦਲੇ ਇਸ ਦੀ ਭੈਣ ਲਈ ਰਾਸਨ ਡੀਪੂ ਜਾਰੀ ਕਰਵਾਇਆ ਦਾ ਲਈ ਗੁਪਤ ਸਮਝੌਤਾ ਜੱਗ ਜਾਹਿਰ ਹੋਇਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਰ ਵਰਗ ਦੇ ਲੋਕਾਂ ਨੂੰ ਭਾਜਪਾ ਦੀ ਡਬਲ ਇੰਜਣ ਸਰਕਾਰ ਬਨਾਉਣ ਦੀ ਅਪੀਲ ਕੀਤੀ। ਸਰਕਾਰ ਆਉਣ ਸਮੇਂ ਕੂੜਾ ਡੰਮ ਖਤਮ ਕਰਕੇ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਪਾਰਕ ਬਣਾਈ ਜਾਵੇਗੀ। ਇਸ ਮੌਕੇ ਮੁੱਹਲਾ ਨਿਵਾਸੀ ਮੈਡਮ ਰੀਨਾ ਸੰਧੂ, ਨਿਰਮਲਾ ਦੇਵੀ, ਮੰਜੂ ਰਾਣੀ, ਪਾਸਟਰ ਬੱਬੀ, ਸੋਮ ਲਾਲ ਸਲ੍ਹਣ, ਪਵਨ ਕੁਮਾਰ ਰੱਤੂ, ਮਨਜੀਤ ਰਾਮ, ਸੁਨੀਲ ਕੁਮਾਰ, ਕਮਲੇਸ ਰਾਣੀ, ਤੋਸੀ ਦੇਵੀ, ਅਵਤਾਰ ਕੌਰ, ਮਨਜੀਤ ਕੌਰ, ਨੀਤੂ ਰਾਣੀ ਆਦਿ ਹਾਜ਼ਰ ਸਨ।