06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਮੈਡੀਕਲ ਪ੍ਰੈਕਟੀਸ਼ਨਰ ਐਸੋਸ਼ੀਏਸ਼ਨ ਬਲਾਕ ਇਕਾਈ ਮੁਕੰਦਪੁਰ ਦੀ ਮਹੀਨਾਵਾਰ ਮੀਟਿੰਗ

ਔੜ/ਝਿੰਗੜਾਂ, 5 ਨਵੰਬਰ (ਕੁਲਦੀਪ ਸਿੰਘ ਝਿੰਗੜ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਬਲਾਕ ਇਕਾਈ ਮੁਕੰਦਪੁਰ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਪ੍ਰਸ਼ੋਤਮ ਲਾਲ ਗੁਣਾਚੌਰ ਦੀ ਪ੍ਰਧਾਨਗੀ ਹੇਠ ਸ਼ਨੀ ਦੇਵ ਮੰਦਿਰ ਝਿੰਗੜਾਂ ਵਿਖੇ ਹੋਈ, ਜਿਸ ’ਚ ਬਲਾਕ ਜਥੇਬੰਦੀ ਨਾਲ ਜੁੜੇ ਅਹੁਦੇਦਾਰ ਤੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸਮੂਹ ਜਥੇਬੰਦੀ ਵਲੋਂ ਕਮੇਟੀ ਮੈਂਬਰ ਜੀਵਨ ਕੁਮਾਰ ਬੱਲੋਵਾਲ ਤੇ ਵਿਜੈ ਕੁਮਾਰ ਮੁਕੰਦਪੁਰ ਭਰਾਵਾਂ ਦੇ ਪੂਜਨੀਕ ਮਾਤਾ ਪ੍ਰੀਤੋ ਦੀ ਹੋਈ ਮੌਤ ’ਤੇ ਸਮੂਹ ਜਥੇਬੰਦੀ ਸਾਥੀਆਂ ਵਲੋਂ ਉਨ੍ਹਾਂ ਨੂੰ 2 ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਉਪਰੰਤ ਪ੍ਰਧਾਨ ਪ੍ਰਸ਼ੋਤਮ ਲਾਲ ਗੁਣਾਚੌਰ ਨੇ ਆਪਣੇ ਕਿੱਤੇ ਸੰਬੰਧੀ ਸਾਥੀਆਂ ਨਾਲ ਵਿਚਾਰਾਂ ਦੀ ਸਾਂਝ ਪਾਉਂਦਿਆਂ ਉਨ੍ਹਾਂ ਜਥੇਬੰਦੀ ਦੇ ਚੇਅਰਮੈਨ ਰਾਜਿੰਦਰ ਪਾਂਡੇ ਚਾਹਲ ਖੁਰਦ ਨੂੰ ਦੋ ਪੋਤਰਿਆਂ ਦੀ ਮਾਲਕ ਵਲੋਂ ਬਖਸ਼ੀ ਦਾਤ ’ਤੇ ਉਨ੍ਹਾਂ ਦੇ ਸਮੁੱਚੇ ਪਰਿਵਾਰ ਤੇ ਸਾਥੀ ਜਥੇਬੰਦੀ ਨੂੰ ਮੁਬਾਰਕਬਾਦ ਦਿੱਤੀ।

ਅਜੀਤ ਡੈਸਕ 06-11-2026
ਔੜ/ਝਿੰਗੜਾਂ, 5 ਨਵੰਬਰ (ਕੁਲਦੀਪ ਸਿੰਘ ਝਿੰਗੜ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਬਲਾਕ ਇਕਾਈ ਮੁਕੰਦਪੁਰ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਪ੍ਰਸ਼ੋਤਮ ਲਾਲ ਗੁਣਾਚੌਰ ਦੀ ਪ੍ਰਧਾਨਗੀ ਹੇਠ ਸ਼ਨੀ ਦੇਵ ਮੰਦਿਰ ਝਿੰਗੜਾਂ ਵਿਖੇ ਹੋਈ, ਜਿਸ ’ਚ ਬਲਾਕ ਜਥੇਬੰਦੀ ਨਾਲ ਜੁੜੇ ਅਹੁਦੇਦਾਰ ਤੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸਮੂਹ ਜਥੇਬੰਦੀ ਵਲੋਂ ਕਮੇਟੀ ਮੈਂਬਰ ਜੀਵਨ ਕੁਮਾਰ ਬੱਲੋਵਾਲ ਤੇ ਵਿਜੈ ਕੁਮਾਰ ਮੁਕੰਦਪੁਰ ਭਰਾਵਾਂ ਦੇ ਪੂਜਨੀਕ ਮਾਤਾ ਪ੍ਰੀਤੋ ਦੀ ਹੋਈ ਮੌਤ ’ਤੇ ਸਮੂਹ ਜਥੇਬੰਦੀ ਸਾਥੀਆਂ ਵਲੋਂ ਉਨ੍ਹਾਂ ਨੂੰ 2 ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਉਪਰੰਤ ਪ੍ਰਧਾਨ ਪ੍ਰਸ਼ੋਤਮ ਲਾਲ ਗੁਣਾਚੌਰ ਨੇ ਆਪਣੇ ਕਿੱਤੇ ਸੰਬੰਧੀ ਸਾਥੀਆਂ ਨਾਲ ਵਿਚਾਰਾਂ ਦੀ ਸਾਂਝ ਪਾਉਂਦਿਆਂ ਉਨ੍ਹਾਂ ਜਥੇਬੰਦੀ ਦੇ ਚੇਅਰਮੈਨ ਰਾਜਿੰਦਰ ਪਾਂਡੇ ਚਾਹਲ ਖੁਰਦ ਨੂੰ ਦੋ ਪੋਤਰਿਆਂ ਦੀ ਮਾਲਕ ਵਲੋਂ ਬਖਸ਼ੀ ਦਾਤ ’ਤੇ ਉਨ੍ਹਾਂ ਦੇ ਸਮੁੱਚੇ ਪਰਿਵਾਰ ਤੇ ਸਾਥੀ ਜਥੇਬੰਦੀ ਨੂੰ ਮੁਬਾਰਕਬਾਦ ਦਿੱਤੀ। ਵਿਜੈ ਕੁਮਾਰ ਗੁਰੂ ਮੂਸਾਪੁਰ, ਅਮਰੀਕ ਸਿੰਘ ਢੰਡਾ, ਅਸ਼ੋਕ ਕੁਮਾਰ, ਨਰਿੰਦਰ ਸਿੰਘ ਮਹਿਰਮਪੁਰ, ਜਗਦੀਸ਼ ਕਾਹਮਾ ਆਦਿ ਸਾਥੀਆਂ ਨੇ ਖਰਾਬ ਹੋਏ ਵਾਤਾਵਰਨ ਨੂੰ ਸਾਫ-ਸੁਥਰਾ ਬਣਾਉਣ ਅਤੇ ਗ੍ਰੀਨ ਦੀਵਾਲੀ ਮਨਾਉਣ ਸੰਬੰਧੀ ਆਪਣੇ ਵਿਚਾਰ ਸਾਂਝੇ ਕਰਦਿਆਂ ਉਨ੍ਹਾਂ ਸਮੂਹ ਸਾਥੀਆਂ ਨੂੰ ਦੀਵਾਲੀ ਦੇ ਪਵਿੱਤਰ ਤਿਉਹਾਰ ਦੀ ਮੁਬਾਰਕਬਾਦ ਦਿੱਤੀ। ਜਨਰਲ ਸਕੱਤਰ ਦੇਸ ਰਾਜ ਰਸੂਲਪੁਰ ਨੇ ਮੀਟਿੰਗ ’ਚ ਪੁੱਜੇ ਸਮੂਹ ਸਾਥੀਆਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਮਹੀਨਾਵਾਰ ਮੀਟਿੰਗ ’ਚ ਸਮੂਹ ਸਾਥੀਆਂ ਨੂੰ ਸਮੇਂ ਸਿਰ ਪੁੱਜਣ ਦੀ ਬੇਨਤੀ ਕੀਤੀ। ਇਸ ਮੌਕੇ ਪ੍ਰਧਾਨ ਪ੍ਰਸ਼ੋਤਮ ਲਾਲ ਪੋਸਵਾਲ, ਵਿਜੈ ਕੁਮਾਰ ਗੁਰੂ ਸਾਬਕਾ ਪ੍ਰਧਾਨ, ਦੇਸ ਰਾਜ ਰਸੂਲਪੁਰ ਜਨਰਲ ਸਕੱਤਰ, ਰਾਜਿੰਦਰ ਪਾਂਡੇ, ਅਮਰੀਕ ਸਿੰਘ ਢੰਡਾ, ਨਰਿੰਦਰ ਸਿੰਘ ਮਹਿਰਮਪੁਰ, ਦਲਜੀਤ ਸਿੰਘ ਢਿੱਲੋਂ, ਅਸੋ਼ਕ ਕੁਮਾਰ, ਜਗਦੀਸ਼ ਕਾਹਮਾ, ਜਸਪ੍ਰੀਤ ਕੌਰ, ਅਨੀਤਾ ਰਾਣੀ, ਹਰਬਿਲਾਸ ਖਮਾਚੋਂ, ਰੇਸ਼ਮ ਕੌਰ, ਸਾਹਿਲ ਖਾਨਖਾਨਾ, ਪੰਡਿਤ ਛੱਜੂ ਰਾਮ, ਹਰਜਿੰਦਰ ਕੁਮਾਰ, ਧਰਮਿੰਦਰ ਪਾਲ, ਕ੍ਰਿਸ਼ਨ ਚੰਦ, ਸੁਨੀਲ ਦੱਤ, ਪੰਡਿਤ ਵੀ.ਕੇ ਜੌਹਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਕੂੜਾ ਡੰਪ ਮਾਮਲੇ ’ਤੇ ਕਾਂਗਰਸ ਦੀ ਦੋਗਲੀ ਰਾਜਨੀਤੀ-ਚੇਤ ਰਾਮ ਰਤਨ ਅਗਲੀ ਖ਼ਬਰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣਾ ਸਮੇਂ ਦੀ ਮੁੱਖ ਮੰਗ -ਰਠੌਰ, ਮਿੰਟੂ, ਪਾਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।