04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਸੂਬਾ ਪੱਧਰੀ ਕਰਵਾਏ ਗਏ ਗੁਰਮਤਿ ਮੁਕਾਬਲਿਆਂ ’ਚ ਨਵਾਂਸ਼ਹਿਰ ਜ਼ਿਲ੍ਹੇ ਦੀ ਰਹੀ ਝੰਡੀ

ਨਵਾਂਸ਼ਹਿਰ, 3 ਨਵੰਬਰ (ਦੀਦਾਰ ਸਿੰਘ ਸ਼ੇਤਰਾ)-ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵਲੋਂ ਪੰਜਾਬ ਪੱਧਰ ’ਤੇ ਕਰਵਾਏ ਗਏ ਗੁਰਮਤਿ ਅਤੇ ਨਰੋਈ ਸਿਹਤ ਮੁਕਾਬਲਿਆਂ ਦੇ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰਮਤਿ ਪ੍ਰਚਾਰ ਕੇਂਦਰ ਨਵਾਂਸ਼ਹਿਰ ਖੇਤਰ ਦੇ ਵਿਦਿਆਰਥੀਆਂ ਨੇ ਪੰਜਾਬ ਭਰ ’ਚੋਂ ਪਹਿਲਾ ਸਥਾਨ ਹਾਸਿਲ ਕੀਤਾ। ਇਨ੍ਹਾਂ ਮੁਕਾਬਲਿਆਂ ’ਚ ਵੱਖ-ਵੱਖ ਖੇਤਰਾਂ ਤੋਂ ਚੁਣੇ ਹੋਏ 600 ਵਿਦਿਆਰਥੀਆਂ ਨੇ ਭਾਗ ਲਿਆ।

ਨਵਾਂਸ਼ਹਿਰ ਵਿਖੇ ਗੁਰਮਤਿ ਮੁਕਾਬਲਿਆਂ ਸਮੇਂ ਜੇਤੂਆਂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ। 04-11-2026
ਨਵਾਂਸ਼ਹਿਰ, 3 ਨਵੰਬਰ (ਦੀਦਾਰ ਸਿੰਘ ਸ਼ੇਤਰਾ)-ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵਲੋਂ ਪੰਜਾਬ ਪੱਧਰ ’ਤੇ ਕਰਵਾਏ ਗਏ ਗੁਰਮਤਿ ਅਤੇ ਨਰੋਈ ਸਿਹਤ ਮੁਕਾਬਲਿਆਂ ਦੇ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰਮਤਿ ਪ੍ਰਚਾਰ ਕੇਂਦਰ ਨਵਾਂਸ਼ਹਿਰ ਖੇਤਰ ਦੇ ਵਿਦਿਆਰਥੀਆਂ ਨੇ ਪੰਜਾਬ ਭਰ ’ਚੋਂ ਪਹਿਲਾ ਸਥਾਨ ਹਾਸਿਲ ਕੀਤਾ। ਇਨ੍ਹਾਂ ਮੁਕਾਬਲਿਆਂ ’ਚ ਵੱਖ-ਵੱਖ ਖੇਤਰਾਂ ਤੋਂ ਚੁਣੇ ਹੋਏ 600 ਵਿਦਿਆਰਥੀਆਂ ਨੇ ਭਾਗ ਲਿਆ। ਦੁਆਬਾ ਖੇਤਰ ਦੇ ਮੁਕਾਬਲਿਆਂ ਦੇ ਵਿਚ ਜੋ ਕਿ ਨਵਾਂਸ਼ਹਿਰ ਹੋਏ ਸਨ, ਲਗਭਗ 60 ਵਿਦਿਆਰਥੀ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰਮਤਿ ਪ੍ਰਚਾਰ ਕੇਂਦਰ ਨਵਾਂਸ਼ਹਿਰ ਖੇਤਰ ਵਲੋਂ ਚੁਣੇ ਗਏ ਸਨ। ਨਵਾਂਸ਼ਹਿਰ ਖੇਤਰ ਵਲੋਂ ਰਾਜਾ ਸਾਹਿਬ ਪਬਲਿਕ ਸਕੂਲ ਦੇ 2 ਵਿਦਿਆਰਥੀ ਗੁਰਲੀਨ ਕੌਰ ਅਤੇ ਅਸ਼ਵਿੰਦਰ ਸਿੰਘ ਨੇ ਪੰਜਾਬ ਪੱਧਰ ’ਤੇ ਸਵਾਲ-ਜਵਾਬ ਮੁਕਾਬਲੇ ਦੇ ਵਿੱਚੋਂ ਕ੍ਰਮਵਾਰ ਪਹਿਲਾ ਅਤੇ ਤੀਜਾ ਸਥਾਨ ਹਾਸਿਲ ਕੀਤਾ। ਰਾਜਾ ਸਾਹਿਬ ਪਬਲਿਕ ਸਕੂਲ ਦੇ ਵਿਦਿਆਰਥੀ ਸਾਹਿਬਜੋਤ ਸਿੰਘ ਨੇ ਸ਼ੁੱਧ ਵਿਚਾਰ ਮੁਕਾਬਲੇ ’ਚ ਚੌਥਾ ਸਥਾਨ ਹਾਸਿਲ ਕੀਤਾ। ਗੁਰਲੀਨ ਕੌਰ ਵਿਦਿਆਰਥੀ ਅਕਾਲ ਅਕੈਡਮੀ ਗੋਬਿੰਦਪੁਰ ਵਲੋਂ ਗੋਲਾ ਸੁੱਟਣ ਪਹਿਲੇ ਵਰਗ ਦੇ ਮੁਕਾਬਲੇ ਦੇ ’ਚ ਪਹਿਲਾ ਸਥਾਨ ਹਾਸਿਲ ਕੀਤਾ ਗਿਆ। ਸਾਧੂ ਸਿੰਘ ਸ਼ੇਰਗਿੱਲ ਅਕੈਡਮੀ ਮੁਕੰਦਪੁਰ ਦੀ ਵਿਦਿਆਰਥਣ ਬਵਲੀਨ ਕੌਰ ਵਲੋਂ ਭਾਸ਼ਨ ਦੇ ਦੂਸਰੇ ਵਰਗ ਦੇ ਵਿੱਚ ਪੰਜਾਬ ਪੱਧਰ ’ਤੇ ਚੌਥਾ ਸਥਾਨ ਹਾਸਲ ਕੀਤਾ ਗਿਆ। ਜੈ ਭਾਰਤ ਮਾਡਲ ਸਕੂਲ ਸਮੁੰਦੜਾ ਦੀ ਵਿਦਿਆਰਥਣ ਮਨਾਲੀ ਨੇ ਕੂਹਣੀ ਡੰਡ ਮੁਕਾਬਲੇ ਦੇ ਵਿੱਚ ਪੰਜਾਬ ਪੱਧਰ ‘ਤੇ ਦੂਸਰਾ ਸਥਾਨ ਹਾਸਿਲ ਕੀਤਾ। ਬੱਬਰ ਕਰਮ ਸਿੰਘ ਮੈਮੋਰੀਅਲ ਸਕੂਲ ਦੌਲਤਪੁਰ ਦੇ ਵਿਦਿਆਰਥੀ ਜਪਨੂਰ ਸਿੰਘ ਨੇ ਪੰਜਾਬ ਪੱਧਰ ‘ਤੇ ਲੰਬੀ ਸਾਲ ਦੇ ਮੁਕਾਬਲੇ ਦੇ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰਮਤਿ ਪ੍ਰਚਾਰ ਕੇਂਦਰ ਦੇ ਵਿਦਿਆਰਥੀ ਅਭਿਜੀਤ ਸਿੰਘ ਵੱਲੋਂ ਗੋਲਾ ਸੁੱਟਣ ਮੁਕਾਬਲੇ ਵਰਗ ਪਹਿਲਾ ਵਿੱਚ ਪਹਿਲਾਂ ਸਥਾਨ, ਅਨਮੋਲ ਪ੍ਰੀਤ ਸਿੰਘ ਵੱਲੋਂ ਕਵਿਤਾ ਮੁਕਾਬਲੇ ਦੇ ਵਿੱਚ ਪਹਿਲਾਂ ਸਥਾਨ, ਮਨਜੋਤ ਸਿੰਘ ਵੱਲੋਂ ਰੱਸੀ ਟੱਪਣ ਮੁਕਾਬਲੇ ਦੇ ਵਿੱਚ ਪਹਿਲਾਂ ਸਥਾਨ, ਜਸ਼ਨ ਵੀਰ ਸਿੰਘ ਅਤੇ ਅਮਨਦੀਪ ਸਿੰਘ ਵੱਲੋਂ ਕੂਹਣੀ ਡੰਡ ਮੁਕਾਬਲਾ ਦੂਜੇ ਵਰਗ ਦੇ ਵਿੱਚ ਕ੍ਰਮਵਾਰ ਪਹਿਲਾ, ਦੂਜਾ ਸਥਾਨ ਹਾਸਿਲ ਕੀਤਾ। ਅੰਗਦ ਸਿੰਘ ਵੱਲੋਂ ਕੂਹਣੀ ਡੰਡ ਜੂਨੀਅਰ ਗਰੁੱਪ ਦੇ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ ਗਿਆ। ਪਰਮਿੰਦਰ ਸਿੰਘ ਅਤੇ ਵਿਜੈ ਸਿੰਘ ਵੱਲੋਂ ਲੰਬੀ ਛਾਲ ਦੇ ਜੂਨੀਅਰ ਵਰਗ ਵਿੱਚੋਂ ਕ੍ਰਮਵਾਰ ਪਹਿਲਾ ਅਤੇ ਤੀਜਾ ਸਥਾਨ ਹਾਸਲ ਕੀਤਾ ਗਿਆ। ਸ਼ੁਭ ਕਰਮਨ ਸਿੰਘ ਵਲੋਂ ਬਾਲ ਦੌੜ ਦੇ ਵਰਗ ਦੂਜੇ ਵਿੱਚ ਦੂਜਾ ਸਥਾਨ ਹਾਸਲ ਕੀਤਾ ਗਿਆ। ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਬੱਚਿਆਂ ਨੂੰ ਗੁਰਬਾਣੀ ਅਤੇ ਚੰਗੀ ਸਿਹਤ ਦੇ ਨਾਲ ਜੋੜਨ ਦੇ ਲਈ ਹਰ ਸਾਲ ਇਹ ਗੁਰਮਤਿ ਮੁਕਾਬਲੇ ਅਤੇ ਨਰੋਈ ਸਿਹਤ ਮੁਕਾਬਲੇ ਕਰਵਾਏ ਜਾਂਦੇ ਹਨ। ਇਹਨਾਂ ਮੁਕਾਬਲਿਆਂ ਦੀ ਖਾਸ ਗੱਲ ਇਹ ਹੈ ਕਿ ਖੇਡ ਮੁਕਾਬਲਿਆਂ ਦੇ ਵਿੱਚ ਕੇਵਲ ਸਾਬਤ ਸੂਰਤ ਬੱਚੇ ਹੀ ਭਾਗ ਲੈ ਸਕਦੇ ਹਨ। ਇਸ ਸਮੇਂ ਖੇਤਰ ਪ੍ਰਬੰਧਕ ਭਾਈ ਜਰਨੈਲ ਸਿੰਘ ਨਵਾਂਸ਼ਹਿਰ, ਭਾਈ ਹਰਮੀਤ ਸਿੰਘ ਗੁਜਰਪੁਰ ਕਲਾਂ, ਭਾਈ ਜੋਗਾ ਸਿੰਘ ਐਸ.ਡੀ,ਓ, ਭਾਈ ਗੁਰਨੇਕ ਸਿੰਘ ਚੂਹੜਪੁਰ ਅਤੇ ਭਾਈ ਬਹਾਦਰ ਸਿੰਘ ਨੇ ਦੱਸਿਆ ਕਿ ਅਜਿਹੇ ਉਪਰਾਲੇ ਨਿਰੰਤਰ ਰਹਿਣਗੇ। ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰਮਤਿ ਪ੍ਰਚਾਰ ਕੇਂਦਰ ਨਵਾਂਸ਼ਹਿਰ ਦੇ ਮੁੱਖ ਪ੍ਰਚਾਰਕ ਭਾਈ ਸਿਮਰਪ੍ਰੀਤ ਸਿੰਘ ਜੈਤੋ ਵੱਲੋਂ ਸਕੂਲ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਗਿਆ।
ਪਿਛਲੀ ਖ਼ਬਰ ਭਾਈ ਸੰਗਤ ਸਿੰਘ ਖ਼ਾਲਸਾ ਕਾਲਜ ਬੰਗਾ ਵਿਖੇ ‘ਅੰਤਰ ਸਕੂਲ ਮੁਕਾਬਲੇ 2026’ ਅਮਿੱਟ... ਅਗਲੀ ਖ਼ਬਰ ਸੰਤ ਬਾਬਾ ਬਲਵੰਤ ਸਿੰਘ ਟਾਂਡਾ ਉੜਮੁੜ ਵਾਲਿਆਂ ਦੀ ਬਰਸੀ ਸੰਬੰਧੀ ਸਮਾਗਮਾਂ ਦੀ ਆਰੰਭਤਾਂ ਕੱਲ੍ਹ ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।