ਚੌਧਰੀ ਮੀਨਾ ਸੂੰਢ ਵਲੋਂ ਕਾਂਗਰਸੀ ਵਰਕਰਾਂ ਨਾਲ ਮੀਟਿੰਗ
ਬਹਿਰਾਮ, 3 ਨਵੰਬਰ (ਸਰਬਜੀਤ ਸਿੰਘ ਰਾਣਾ)-ਵਿਧਾਨ ਸਭਾ ਹਲਕਾ ਬੰਗਾ ਤੋਂ ਕਾਂਗਰਸ ਪਾਰਟੀ ਦੀ ਟਿਕਟ ਦੇ ਵੱਡੇ ਦਾਅਵੇਦਾਰ ਅਤੇ ਹਲਕਾ ਇੰਚਾਰਜ ਬੰਗਾ ਚੌਧਰੀ ਮੀਨਾ ਸੂੰਢ ਪਤਨੀ ਸਵ: ਚੌਧਰੀ ਤਰਲੋਚਨ ਸਿੰਘ ਸੂੰਢ ਨੇ ਵੱਖ-ਵੱਖ ਪਿੰਡਾਂ ’ਚ ਸੈਂਕੜੇ ਪਾਰਟੀ ਵਰਕਰਾਂ ਨਾਲ ਪਾਰਟੀ ਦੇ ਹੱਕ ’ਚ ਮੀਟਿੰਗਾਂ ਕੀਤੀਆਂ। ਉਨ੍ਹਾਂ ਨੇ ਪਿੰਡ ਚੇਤਾ ਵਿਖੇ ਸੀਨੀਅਰ ਆਗੂ ਰੂਪ ਲਾਲ ਚੇਤਾ ਵਲੋਂ ਕੀਤੇ ਗਏ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਪਣੀ ਇੱਕ-ਇੱਕ ਵੋਟ ਕਾਂਗਰਸ ਪਾਰਟੀ ਨੂੰ ਪਾਓ ਤਾਂ ਜੋ ਪੰਜਾਬ ’ਚ ਕਾਂਗਰਸ ਸਰਕਾਰ ਬਣੇ ਅਤੇ ਲੋਕਾਂ ਦਾ ਭਲਾ ਹੋ ਸਕੇ।
ਅਜੀਤ ਡੈਸਕ
04-11-2026