ਗਊਸ਼ਾਲਾ ਆਦੋਆਣਾ ਵਿਖੇ ਭਗਵਾਨ ਸ੍ਰੀ ਕ੍ਰਿਸ਼ਨ ਦੀ ਮਹਿਮਾ ਦਾ ਕੀਤਾ ਜਾ ਰਿਹਾ ਹੈ ਗੁਣਗਾਨ
ਬਲਾਚੌਰ, 3 ਨਵੰਬਰ (ਨਰੇਸ਼ ਧੌਲ)-ਸਤਿਗੁਰੂ ਗੰਗਾ ਨੰਦ ਭੂਰੀ ਵਾਲਿਆਂ ਦੀ ਨਿੱਘੀ ਯਾਦ ਨੂੰ ਸਮਰਪਿਤ ਸਤਿਗੁਰੂ ਗੰਗਾ ਨੰਦ ਯਾਦਗਾਰੀ ਗਊਸ਼ਾਲਾ ਪਿੰਡ ਆਦੋਆਣਾ ਵਿਖੇ ਸਪਤਾਹਿਕ ਸ੍ਰੀ ਮਦ ਭਾਗਵਤ ਕਥਾ ਸਤਿਗੁਰੂ ਗੰਗਾ ਨੰਦ ਭੂਰੀ ਵਾਲਿਆਂ ਦੇ ਪਰਮ ਸੇਵਕ ਭਗਤ ਚਰਨਜੀਤ ਭਾਟੀਆ ਕੈਨੇਡਾ, ਉਨ੍ਹਾਂ ਦੇ ਜਵਾਈ ਲਾਲ ਚੌਹਾਨ ਸਪੁੱਤਰ ਮੋਹਿਤ ਭਾਟੀਆ, ਨਰਿੰਦਰ ਕਟਾਰੀਆ, ਸੰਨੀ ਕਟਾਰੀਆ, ਅਰੁਣ ਭੂੰਬਲਾ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗਊਸਾਲਾ ਦੇ ਸਰਪ੍ਰਸਤ ਅਚਾਰਿਆ ਨਮਰਤਾ ਨੰਦ ਦੀ ਸਰਪ੍ਰਪਤੀ ਹੇਠ ਸ਼ਰਧਾ ਅਤੇ ਸਤਿਕਾਰ ਸਹਿਤ ਪਿਛਲੇ ਚਾਰ ਦਿਨਾਂ ਤੋਂ ਕਰਵਾਈ ਜਾ ਰਹੀ ਹੈ। ਕਥਾ ਦੇ ਚੌਥੇ ਦਿਨ ਕਥਾਵਾਚਕ ਰਵੀ ਨੰਦਨ ਸ਼ਾਸਤਰੀ ਵਰਿੰਦਾਵਨ ਵਾਲਿਆਂ ਨੇ ਸੰਗਤਾਂ ਨੂੰ ਭਗਵਾਨ ਸ੍ਰੀ ਕ੍ਰਿਸ਼ਨ ਦੇ ਜਨਮ ਦਿਨ ਮੌਕੇ ਸੰਗਤਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ ਜਦੋਂ ‘ਹਾਥੀ ਘੋੜਾ ਪਾਲਕੀ ਜੈ ਘਨਇਆ ਲਾਲ ਕੀ’ ਸ਼ਬਦ ਲਗਾਇਆ ਤਾਂ ਗਊਸ਼ਾਲਾ ਆਦੋਆਣਾ ਭਗਵਾਨ ਕ੍ਰਿਸ਼ਨ ਨਗਰੀ ਵਿਚ ਤਬਦੀਲ ਹੋ ਗਈ ਜਾਪ ਰਹੀ ਸੀ।
ਬਲਾਚੌਰ, 3 ਨਵੰਬਰ (ਨਰੇਸ਼ ਧੌਲ)-ਸਤਿਗੁਰੂ ਗੰਗਾ ਨੰਦ ਭੂਰੀ ਵਾਲਿਆਂ ਦੀ ਨਿੱਘੀ ਯਾਦ ਨੂੰ ਸਮਰਪਿਤ ਸਤਿਗੁਰੂ ਗੰਗਾ ਨੰਦ ਯਾਦਗਾਰੀ ਗਊਸ਼ਾਲਾ ਪਿੰਡ ਆਦੋਆਣਾ ਵਿਖੇ ਸਪਤਾਹਿਕ ਸ੍ਰੀ ਮਦ ਭਾਗਵਤ ਕਥਾ ਸਤਿਗੁਰੂ ਗੰਗਾ ਨੰਦ ਭੂਰੀ ਵਾਲਿਆਂ ਦੇ ਪਰਮ ਸੇਵਕ ਭਗਤ ਚਰਨਜੀਤ ਭਾਟੀਆ ਕੈਨੇਡਾ, ਉਨ੍ਹਾਂ ਦੇ ਜਵਾਈ ਲਾਲ ਚੌਹਾਨ ਸਪੁੱਤਰ ਮੋਹਿਤ ਭਾਟੀਆ, ਨਰਿੰਦਰ ਕਟਾਰੀਆ, ਸੰਨੀ ਕਟਾਰੀਆ, ਅਰੁਣ ਭੂੰਬਲਾ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗਊਸਾਲਾ ਦੇ ਸਰਪ੍ਰਸਤ ਅਚਾਰਿਆ ਨਮਰਤਾ ਨੰਦ ਦੀ ਸਰਪ੍ਰਪਤੀ ਹੇਠ ਸ਼ਰਧਾ ਅਤੇ ਸਤਿਕਾਰ ਸਹਿਤ ਪਿਛਲੇ ਚਾਰ ਦਿਨਾਂ ਤੋਂ ਕਰਵਾਈ ਜਾ ਰਹੀ ਹੈ। ਕਥਾ ਦੇ ਚੌਥੇ ਦਿਨ ਕਥਾਵਾਚਕ ਰਵੀ ਨੰਦਨ ਸ਼ਾਸਤਰੀ ਵਰਿੰਦਾਵਨ ਵਾਲਿਆਂ ਨੇ ਸੰਗਤਾਂ ਨੂੰ ਭਗਵਾਨ ਸ੍ਰੀ ਕ੍ਰਿਸ਼ਨ ਦੇ ਜਨਮ ਦਿਨ ਮੌਕੇ ਸੰਗਤਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ ਜਦੋਂ ‘ਹਾਥੀ ਘੋੜਾ ਪਾਲਕੀ ਜੈ ਘਨਇਆ ਲਾਲ ਕੀ’ ਸ਼ਬਦ ਲਗਾਇਆ ਤਾਂ ਗਊਸ਼ਾਲਾ ਆਦੋਆਣਾ ਭਗਵਾਨ ਕ੍ਰਿਸ਼ਨ ਨਗਰੀ ਵਿਚ ਤਬਦੀਲ ਹੋ ਗਈ ਜਾਪ ਰਹੀ ਸੀ। ਸਮਾਗਮ ਦੌਰਾਨ ਸਾਬਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਵੱਲੋਂ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਹੈ ਗਈ। ਉਨ੍ਹਾਂ ਸਮੁੱਚੇ ਪ੍ਰਬੰਧਕਾਂ ਅਤੇ ਸੇਵਾਦਾਰਾਂ ਦੀ ਭਰਪੂਰ ਸਲਾਘਾ ਕਰਦਿਆਂ ਹੋਇਆਂ ਕਿਹਾ ਕਿ ਅਜਿਹੇ ਧਾਰਮਿਕ ਸਮਾਗਮਾ ਕਰਵਾਉਣ ਨਾਲ ਭਾਈਚਾਰਕ ਸਾਂਝ ਦੀਆਂ ਤੰਦਾਂ ਹੋਰ ਵੀ ਮਜ਼ਬੂਤ ਹੁੰਦੀਆਂ ਹਨ। ਕਥਾ ਵਾਚਕ ਰਵੀ ਨੰਦਨ ਸ਼ਾਸਤਰੀ ਅਤੇ ਭਗਤ ਚਰਨਜੀਤ ਭਾਟੀਆ ਵੱਲੋਂ ਵਿਸ਼ੇਸ਼ ਤੌਰ ‘ਤੇ ਸਾਬਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੂੰ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਵੱਖ-ਵੱਖ ਸੰਤ ਮਹਾਂਪੁਰਸ਼ ਵੀ ਕਥਾ ਵਿੱਚ ਆਪਣੀ ਹਾਜ਼ਰੀ ਲਗਾ ਰਹੇ ਹਨ, ਜਿਨ੍ਹਾਂ ਵਿੱਚ ਸਵਾਮੀ ਪ੍ਰਕਾਸ਼ਾ ਨੰਦ ਰਾਮ ਮੰਦਰ ਮੁੱਖੂਪੁਰ ਧਾਮ, ਸਵਾਮੀ ਦਿਆਲ ਦਾਸ ਬਾੳੜੀ ਸਹਿਬ, ਸਵਾਮੀ ਰਾਮਾ ਨੰਦ ਵ੍ਰਿੰਦਾਵਨ ਵਾਲੇ, ਸਵਾਮੀ ਅਜਰਾ ਨੰਦ ਕਾਨਪੁਰ ਖੂਹੀ, ਸਵਾਮੀ ਸਹਿਜਦਾਸ ਸੈਲਾ ਖੁਰਦ, ਸਵਾਮੀ ਰਤਨ ਦਾਸ, ਸਵਾਮੀ ਨਿਰਮਲ ਦਾਸ, ਸਵਾਮੀ ਮਾਧਵਾ ਨੰਦ, ਬਾਬਾ ਦਰਸ਼ਨ ਨਾਥ ਅੰਬ ਵਾਲੀ ਕੁਟੀਆ ਆਦੋਆਣਾ ਅਤੇ ਇਲਾਕੇ ਭਰ ਦੀਆਂ ਸੰਗਤਾਂ ਹਾਜ਼ਰ ਸਨ।