ਸਿਮਰਨ ਸਹਿਜਪਾਲ ਵਲੋਂ ਖਾਲਸਾ ਫਾਰਮ-ਸੁੱਜੋਵਾਲ ਸੰਪਰਕ ਸੜਕ ਬਣਾਉਣ ’ਤੇ ਵਿਧਾਇਕਾ ਕਟਾਰੀਆ ਦਾ ਧੰਨਵਾਦ
ਬਲਾਚੌਰ, 3 ਨਵੰਬਰ (ਨਰੇਸ਼ ਧੌਲ) - ਬਲਾਚੌਰ ਸ਼ਹਿਰ ਤੋਂ ਖਾਲਸਾ ਫਾਰਮ-ਸੁੱਜੋਵਾਲ ਨੂੰ ਜਾਣ ਵਾਲੀ ਸੰਪਰਕ ਸੜਕ ਬਣਾਏ ਜਾਣ ’ਤੇ ਉੱਘੀ ਪੰਜਾਬੀ ਫਿਲਮੀ ਅਦਾਕਾਰਾ ਸਿਮਰਨ ਸਹਿਜਪਾਲ ਨੇ ਹਲਕਾ ਵਿਧਾਇਕਾ ਬੀਬੀ ਸੰਤੋਸ਼ ਕਟਾਰੀਆ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦਿਆਂ ਕਿਹਾ ਕਿ ਖਾਲਸਾ ਫਾਰਮ-ਸੁੱਜੋਵਾਲ ਲਿੰਕ ਸੜਕ ’ਤੇ ਲੰਬੇ ਸਮੇਂ ਤੋਂ ਲੁੱਕ ਨਾ ਪੈਣ ਕਾਰਨ ਸੜਕ ਦੀ ਹਾਲਤ ਖਸਤਾ ਬਣੀ ਹੋਈ ਸੀ, ਜਿਸ ਕਾਰਨ ਇਸ ਰਸਤੇ ਤੋਂ ਲੰਘਣ ਵਾਲੇ ਰਾਹਗੀਰਾਂ, ਸਕੂਲੀ ਵਿਦਿਆਰਥੀਆਂ, ਕਿਸਾਨਾਂ ਅਤੇ ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਹੁਣ ਸੜਕ ਬਣਨ ਨਾਲ ਇਲਾਕੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਆਵਾਜਾਈ ਵੀ ਸੁਖਾਲੀ ਹੋਵੇਗੀ।
ਅਜੀਤ ਡੈਸਕ
04-11-2026