ਓਲਡ ਆਰਮੀ ਕਲੱਬ ਵਲੋਂ ਖਿਡਾਰੀ ਰਵਿੰਦਰ ਸਿੰਘ ਦੀ ਯਾਦ ’ਚ ਐਂਬੂਲੈਂਸ ਸੇਵਾ ਸ਼ੁਰੂ
ਸਮੁੰਦੜਾ, 19 ਅਕਤੂਬਰ (ਤੀਰਥ ਸਿੰਘ ਰੱਕੜ)-ਬੀਤੇ ਕੁਝ ਮਹੀਨੇ ਪਹਿਲਾਂ ਫੁੱਟਬਾਲ ਮੈਚ ਖੇਡਦਿਆਂ ਦਿਲ ਦਾ ਦੌਰਾ ਪੈਣ ਨਾਲ ਅਕਾਲ ਚਲਾਣਾ ਕਰ ਗਏ ਸਿਰਕੱਢ ਫੁੱਟਬਾਲ ਖਿਡਾਰੀ ਰਵਿੰਦਰ ਸਿੰਘ ਰਵਿੰਦਰੀ ਪਿੰਡ ਮਜਾਰੀ ਦੀ ਯਾਦ ’ਚ ਓਲਡ ਆਰਮੀ ਕਲੱਬ ਗੜ੍ਹਸ਼ੰਕਰ ਵਲੋਂ ਖਿਡਾਰੀਆਂ ਤੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਐਂਬੂਲੈਂਸ ਸੇਵਾ ਸ਼ੁਰੂ ਕੀਤੀ ਗਈ। ਇਸ ਮੌਕੇ ਆਪਣਾ ਐਨ.
ਖ
ਖੇਡ ਸਟੇਡੀਅਮ ਚੱਕ ਗੁਰੂ ਵਿਖੇ ਮਰਹੂਮ ਫੁੱਟਬਾਲ ਖਿਡਾਰੀ ਰਵਿੰਦਰ ਸਿੰਘ ਰਵਿੰਦਰੀ ਦੀ ਯਾਦ ਵਿਚ ਐਂਬੂਲੈਂਸ ਸੇਵਾ ਸ਼ੁਰੂ ਕਰਦੇ ਹੋਏ ਓਲਡ ਆਰਮੀ ਕਲੱਬ ਦੇ ਮੈਂਬਰ ਅਤੇ ਖਿਡਾਰੀ। ਤਸਵੀਰ : ਤੀਰਥ ਸਿੰਘ ਰੱਕੜ
20-10-2026
ਸਮੁੰਦੜਾ, 19 ਅਕਤੂਬਰ (ਤੀਰਥ ਸਿੰਘ ਰੱਕੜ)-ਬੀਤੇ ਕੁਝ ਮਹੀਨੇ ਪਹਿਲਾਂ ਫੁੱਟਬਾਲ ਮੈਚ ਖੇਡਦਿਆਂ ਦਿਲ ਦਾ ਦੌਰਾ ਪੈਣ ਨਾਲ ਅਕਾਲ ਚਲਾਣਾ ਕਰ ਗਏ ਸਿਰਕੱਢ ਫੁੱਟਬਾਲ ਖਿਡਾਰੀ ਰਵਿੰਦਰ ਸਿੰਘ ਰਵਿੰਦਰੀ ਪਿੰਡ ਮਜਾਰੀ ਦੀ ਯਾਦ ’ਚ ਓਲਡ ਆਰਮੀ ਕਲੱਬ ਗੜ੍ਹਸ਼ੰਕਰ ਵਲੋਂ ਖਿਡਾਰੀਆਂ ਤੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਐਂਬੂਲੈਂਸ ਸੇਵਾ ਸ਼ੁਰੂ ਕੀਤੀ ਗਈ। ਇਸ ਮੌਕੇ ਆਪਣਾ ਐਨ. ਆਰ. ਆਈ. ਖੇਡ ਸਟੇਡੀਅਮ ਚੱਕ ਗੁਰੂ ਵਿਖੇ ਕਰਵਾਏ ਗਏ ਇਕ ਸਮਾਗਮ ਦੌਰਾਨ ਓਲਡ ਆਰਮੀ ਕਲੱਬ ਗੜ੍ਹਸ਼ੰਕਰ ਦੇ ਖਿਡਾਰੀ ਕੁਲਵਿੰਦਰ ਸਿੰਘ ਕਿੰਦਾ ਤੇ ਅਜਾਇਬ ਸਿੰਘ ਚੱਕ ਗੁੱਜਰਾਂ ਨੇ ਦੱਸਿਆ ਕਿ ਰਵਿੰਦਰ ਸਿੰਘ ਪੰਜਾਬ ਤੇ ਵੱਖ-ਵੱਖ ਸੂਬਿਆਂ ਦੀਆਂ ਨਾਮੀ ਖੇਡ ਕਲੱਬਾਂ ਵਿਚ ਫੁੱਟਬਾਲ ਖੇਡ ਰਿਹਾ ਸੀ ਅਤੇ ਜਿਸ ਦੀ ਪਿੰਡ ਬਛੌੜੀ ਵਿਖੇ ਚੱਲ ਰਹੇ ਫੁੱਟਬਾਲ ਟੂਰਨਾਮੈਂਟ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ। ਉਸ ਦੀ ਯਾਦ ਵਿਚ ਜਾਰੀ ਕੀਤੀ ਇਹ ਐਂਬੂਲੈਂਸ ਗੜ੍ਹਸ਼ੰਕਰ, ਨਵਾਂਸ਼ਹਿਰ, ਬਲਾਚੌਰ ਤੇ ਮਾਹਿਲਪੁਰ ਨੇੜਲੇ ਪਿੰਡਾਂ ਵਿਚ ਹੋਣ ਵਾਲੇ ਫੁੱਟਬਾਲ ਟੂਰਨਾਮੈਂਟਾਂ ਲਈ ਸੇਵਾ ਵਜੋਂ ਭੇਜੀ ਜਾਇਆ ਕਰੇਗੀ ਤਾਂ ਕਿ ਟੂਰਨਾਮੈਂਟ ਦੌਰਾਨ ਜੇਕਰ ਕਿਸੇ ਵੀ ਖਿਡਾਰੀ ਦੇ ਕੋਈ ਸੱਟ ਲੱਗਦੀ ਹੈ ਤਾਂ ਐਂਬੂਲੈਂਸ ਦੀ ਸਹਾਇਤਾ ਨਾਲ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਜਾਵੇਗਾ। ਇਸ ਮੌਕੇ ਮੋਹਣ ਸਿੰਘ ਮੱਲੀ ਯੂ. ਐਸ. ਏ. ਚੇਅਰਮੈਨ ਆਪਣਾ ਫੁੱਟਬਾਲ ਕਲੱਬ ਚੱਕ ਗੁਰੂ ਸਮੁੰਦੜਾ, ਅਵਤਾਰ ਸਿੰਘ ਤਾਰੀ ਯੂ. ਐਸ. ਏ. ਆਦਿ ਨੇ ਓਲਡ ਆਰਮੀ ਕਲੱਬ ਵਲੋਂ ਕੀਤੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਮਨਦੀਪ ਸਿੰਘ ਸ਼ਹਿਰੀ ਪ੍ਰਧਾਨ ਅਕਾਲੀ ਦਲ ਵਾਰਿਸ ਪੰਜਾਬ ਦੇ ਹੁਸ਼ਿਆਰਪੁਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਓਲਡ ਆਰਮੀ ਕਲੱਬ ਗੜ੍ਹਸ਼ੰਕਰ ਤੇ ਮਾਹਿਲਪੁਰ ਇਲੈਵਨ ਦਰਮਿਆਨ ਫੁੱਟਬਾਲ ਮੈਚ ਵੀ ਖੇਡਿਆ, ਜਿਸ ’ਚ ਓਲਡ ਆਰਮੀ ਕਲੱਬ ਜੇਤੂ ਰਿਹਾ। ਇਸ ਮੌਕੇ ਮਰਹੂਮ ਖਿਡਾਰੀ ਰਵਿੰਦਰ ਸਿੰਘ ਦੇ ਪਿਤਾ ਕਸ਼ਮੀਰ ਸਿੰਘ, ਮਾਤਾ ਬਲਵੀਰ ਕੌਰ, ਭਰਾ ਭੁਪਿੰਦਰ ਸਿੰਘ ਭਿੰਦਾ, ਭੈਣ ਵਿਸ਼ਾਲੀ, ਚਾਚਾ ਸਿਮਰਜੀਤ ਸਿੰਘ, ਮਨਜੀਤ ਸਿੰਘ ਵਿਰਕ ਯੂ. ਐਸ. ਏ., ਮੋਹਨ ਸਿੰਘ ਬੈਂਸ ਮੁਹਾਲੀ, ਗੁਰਦੇਵ ਸਿੰਘ ਖਾਲਸਾ, ਸਤਨਾਮ ਸਿੰਘ, ਮਨਦੀਪ ਸਿੰਘ, ਸਤਵਿੰਦਰ ਸਿੰਘ, ਹਰਜਿੰਦਰ ਸਿੰਘ ਮੰਡੇਰ, ਦੀਪ ਚੱਗਰਾਂ, ਕਸ਼ਮੀਰ ਸਿੰਘ, ਅਮਰਜੀਤ ਸਿੰਘ ਸਾਬਕਾ ਸਰਪੰਚ ਸਿੰਬਲੀ, ਸੱਜਣ ਸਿੰਘ ਧਮਾਈ, ਕਮਲਜੀਤ ਸਿੰਘ ਗਿੱਲ, ਮਨਜੀਤ ਸਿੰਘ ਲਾਡੀ ਆਦਿ ਵੀ ਹਾਜ਼ਰ ਸਨ।