ਬਿੱਲੂ ਪੰਡਿਤ ਨੂੰ ਸਦਮਾ , ਮਾਤਾ ਦਾ ਦਿਹਾਂਤ
ਸੜੋਆ, 12 ਅਕਤੂਬਰ (ਹਰਮੇਲ ਸਹੂੰਗੜਾ)-ਪ੍ਰਸਿੱਧ ਸਮਾਜ ਸੇਵੀ ਜੀਵਨ ਕੁਮਾਰ ਬਿੱਲੂ ਨੂੰ ਉਸ ਵੇਲੇ ਭਾਰੀ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਮਾਤਾ ਕਮਲਾ ਦੇਵੀ ਪਤਨੀ ਸਵ: ਸੁਰਿੰਦਰ ਪਾਲ ਕਾਈ ਵਾਸੀ ਸੜੋਆ 84 ਸਾਲਾ ਜਿਨ੍ਹਾਂ 5 ਅਕਤੂਬਰ ਨੂੰ ਕੈਲਗੀਰੀ ਐਲਬਰਟਾ ਕੈਨੇਡਾ ਵਿਚ ਆਖਰੀ ਸਾਹ ਲਏ। ਬਿੱਲੂ ਪੰਡਿਤ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੰਤਿਮ ਅਰਦਾਸ 18 ਅਕਤੂਬਰ ਨੂੰ ਸ਼ਿਵ ਮੰਦਰ ਸੜੋਆ ਵਿਖੇ ਹੋਵੇਗੀ।
ਮਾਤਾ ਕਮਲਾ ਦੇਵੀ ਦੀ ਪੁਰਾਣੀ ਤਸਵੀਰ।
13-10-2026