19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਬਾਬਾ ਸ੍ਰੀਚੰਦ ਜੀ ਦੇ 532ਵੇਂ ਪ੍ਰਕਾਸ਼ ਉਤਸਵ ਸੰਬੰਧੀ ਅਖੰਡ ਪਾਠ ਦੇ ਭੋਗ ਕੱਲ੍ਹ

ਜਾਡਲਾ, 18 ਸਤੰਬਰ (ਹਰਕੰਵਲ ਸਿੰਘ ਕੌਲਗੜ੍ਹ)-ਬਾਬਾ ਸ੍ਰੀਚੰਦ ਦੇ 532ਵੇਂ ਪ੍ਰਕਾਸ਼ ਉਤਸਵ ਸੰਬੰਧੀ ਚੱਲ ਰਹੀ ਅਖੰਡ ਪਾਠ ਸਾਹਿਬ ਦੀ ਲੜੀ ਤਹਿਤ ਦੌਲਤਪੁਰ ਸਥਿਤ ਗੁਰਦੁਆਰਾ ਤਪ ਅਸਥਾਨ ਬਾਬਾ ਸ੍ਰੀਚੰਦ ਵਿਖੇ ਅਖੰਡ ਪਾਠ ਸਾਹਿਬ ਆਰੰਭ ਹੋਏ। ਇਨ੍ਹਾਂ ਅਖੰਡ ਪਾਠ ਸਾਹਿਬ ਦੇ ਭੋਗ 20 ਸਤੰਬਰ ਨੂੰ ਪਾਏ ਜਾਣਗੇ।

ਬਾਬਾ ਹਰਜਸਵਿੰਦਰ ਪਾਲ ਸਿੰਘ ਸੋਢੀ 19-09-2026
ਜਾਡਲਾ, 18 ਸਤੰਬਰ (ਹਰਕੰਵਲ ਸਿੰਘ ਕੌਲਗੜ੍ਹ)-ਬਾਬਾ ਸ੍ਰੀਚੰਦ ਦੇ 532ਵੇਂ ਪ੍ਰਕਾਸ਼ ਉਤਸਵ ਸੰਬੰਧੀ ਚੱਲ ਰਹੀ ਅਖੰਡ ਪਾਠ ਸਾਹਿਬ ਦੀ ਲੜੀ ਤਹਿਤ ਦੌਲਤਪੁਰ ਸਥਿਤ ਗੁਰਦੁਆਰਾ ਤਪ ਅਸਥਾਨ ਬਾਬਾ ਸ੍ਰੀਚੰਦ ਵਿਖੇ ਅਖੰਡ ਪਾਠ ਸਾਹਿਬ ਆਰੰਭ ਹੋਏ। ਇਨ੍ਹਾਂ ਅਖੰਡ ਪਾਠ ਸਾਹਿਬ ਦੇ ਭੋਗ 20 ਸਤੰਬਰ ਨੂੰ ਪਾਏ ਜਾਣਗੇ। ਮੁੱਖ ਸੇਵਾਦਾਰ ਹਰਜਸਵਿੰਦਰ ਪਾਲ ਸਿੰਘ ਸੋਢੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 19 ਸਤੰਬਰ ਨੂੰ ਸ਼ਾਮ 7:30 ਵਜੇ ਢਾਡੀ ਮੇਜਰ ਸਿੰਘ ਦਾ ਜਥਾ ਸੰਗਤਾਂ ਨੂੰ ਢਾਡੀ ਵਾਰਾਂ ਰਾਹੀਂ ਨਿਹਾਲ ਕਰੇਗਾ। 20 ਸਤੰਬਰ ਨੂੰ ਗਿਆਨੀ ਮਨਦੀਪ ਸਿੰਘ ਕਥਾ ਵਾਚਕ, ਭਾਈ ਮਨਜੀਤ ਸਿੰਘ ਢਾਡੀ ਜਥਾ ਤੇ ਜਸਦੀਪ ਸਿੰਘ ਨਾਗਰਾ ਮਹਿੰਦਪੁਰ ਵਾਲਿਆਂ ਦਾ ਢਾਡੀ ਜਥਾ ਵਿਸ਼ੇਸ਼ ਤੌਰ ’ਤੇ ਪਹੁੰਚ ਰਹੇ ਹਨ। ਸਮਾਗਮ ਦੌਰਾਨ ਧਾਰਮਿਕ ਦੀਵਾਨ ਸਜਾਏ ਜਾਣਗੇ, ਜਿਨ੍ਹਾਂ ਵਿਚ ਬਾਬਾ ਸ੍ਰੀਚੰਦ ਜੀ ਦੇ ਜੀਵਨ, ਸੇਵਾ ਤੇ ਉਪਦੇਸ਼ਾਂ ਸੰਬੰਧੀ ਸੰਗਤਾਂ ਨੂੰ ਜਾਣੂ ਕਰਵਾਇਆ ਜਾਵੇਗਾ। ਇਸ ਮੌਕੇ ਗੁਰੂ ਘਰ ਵਿਖੇ ਸੰਗਤਾਂ ਲਈ ਅਤੁੱਟ ਲੰਗਰ ਵੀ ਵਰਤਾਇਆ ਜਾਵੇਗਾ। ਮੁੱਖ ਸੇਵਾਦਾਰ ਬਾਬਾ ਹਰਜਸਵਿੰਦਰ ਪਾਲ ਸਿੰਘ ਸੋਢੀ ਨੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਇਸ ਪਵਿੱਤਰ ਸਮਾਗਮ ਵਿੱਚ ਪਰਿਵਾਰਾਂ ਸਮੇਤ ਪਹੁੰਚ ਕੇ ਗੁਰਬਾਣੀ ਅਤੇ ਧਾਰਮਿਕ ਦੀਵਾਨਾਂ ਦਾ ਲਾਭ ਪ੍ਰਾਪਤ ਕਰਨ।
ਪਿਛਲੀ ਖ਼ਬਰ ਨੰਗਲ ਬਿਹਾਲਾਂ ਵਿਖੇ 6ਵਾਂ ਮੁਫ਼ਤ ਆਯੁਸ਼ ਹੈਲਥ ਕੈਂਪ ਆਯੋਜਿਤ ਅਗਲੀ ਖ਼ਬਰ ਵਿਧਾਇਕਾ ਬਲਾਚੌਰ ਦੇ ਘਰ ਦਾ ਘਿਰਾਓ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।