11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਰਾਜਾ ਸਾਹਿਬ ਜੀ ਦੇ ਜੋੜ ਮੇਲੇ ’ਚ ਸੰਗਤਾਂ ਵਾਸਤੇ ਠੰਢਿਆਂ ਤੇ ਸੇਬਾਂ ਦਾ ਲੰਗਰ ਲਗਾਇਆ

ਔੜ/ਝਿੰਗੜਾਂ, 10 ਸਤੰਬਰ (ਕੁਲਦੀਪ ਸਿੰਘ ਝਿੰਗੜ)-ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੇ ਧਾਰਮਿਕ ਅਸਥਾਨ ਰਸੋਖਾਨਾ ਮਜਾਰਾ ਨੌ ਅਬਾਦ ਵਿਖੇ ਚੱਲ ਰਹੇ ਬ੍ਰਹਮ ਗਿਆਨੀ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੇ ਸਾਲਾਨਾ ਜੋੜ ਮੇਲੇ ਵਿਚ ਆਉਣ ਜਾਣ ਵਾਲੀਆਂ ਸੰਗਤਾਂ ਵਾਸਤੇ ਗੁਰੂ ਘਰ ਨੂੰ ਪਿਆਰ ਕਰਨ ਵਾਲੀ ਇਟਲੀ ਦੀ ਸੰਗਤ, ਲੈਕਚਰਾਰ ਸੁਰਿੰਦਰ ਸਿੰਘ ਮਜਾਰਾ, ਕੇਵਲ ਸਿੰਘ ਘੁੰਮਣ ਕੈਨੇਡਾ, ਕੁਲਵਿੰਦਰ ਸਿੰਘ ਘੁੰਮਣ ਯੂ. ਕੇ.

ਅਜੀਤ ਡੈਸਕ 11-09-2026
ਔੜ/ਝਿੰਗੜਾਂ, 10 ਸਤੰਬਰ (ਕੁਲਦੀਪ ਸਿੰਘ ਝਿੰਗੜ)-ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੇ ਧਾਰਮਿਕ ਅਸਥਾਨ ਰਸੋਖਾਨਾ ਮਜਾਰਾ ਨੌ ਅਬਾਦ ਵਿਖੇ ਚੱਲ ਰਹੇ ਬ੍ਰਹਮ ਗਿਆਨੀ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੇ ਸਾਲਾਨਾ ਜੋੜ ਮੇਲੇ ਵਿਚ ਆਉਣ ਜਾਣ ਵਾਲੀਆਂ ਸੰਗਤਾਂ ਵਾਸਤੇ ਗੁਰੂ ਘਰ ਨੂੰ ਪਿਆਰ ਕਰਨ ਵਾਲੀ ਇਟਲੀ ਦੀ ਸੰਗਤ, ਲੈਕਚਰਾਰ ਸੁਰਿੰਦਰ ਸਿੰਘ ਮਜਾਰਾ, ਕੇਵਲ ਸਿੰਘ ਘੁੰਮਣ ਕੈਨੇਡਾ, ਕੁਲਵਿੰਦਰ ਸਿੰਘ ਘੁੰਮਣ ਯੂ. ਕੇ., ਜਤਿੰਦਰ ਸਿੰਘ ਯੂ. ਕੇ., ਪਵਿੰਦਰ ਸਿੰਘ ਯੂ. ਕੇ., ਏਕਮ ਸਿੰਘ ਘੁੰਮਣ ਯੂ. ਕੇ. ਦੇ ਪਰਿਵਾਰ ਵਲੋਂ ਠੰਢਿਆਂ, ਸੇਬਾਂ ਦਾ ਲੰਗਰ ਲਗਾਇਆ। ਠੰਢਿਆਂ ਦੇ ਲੰਗਰ ਸ਼ੁਰੂ ਕਰਵਾਉਣ ਤੋਂ ਪਹਿਲਾਂ ਕੇਵਲ ਸਿੰਘ ਘੁੰਮਣ ਕੈਨੇਡਾ ਵਲੋਂ ਸਮੂਹ ਗੁਰੂ ਘਰ ਨਾਲ ਪ੍ਰੇਮ ਕਰਨ ਕਰਨ ਵਾਲੀਆਂ ਦੇਸ਼ ਵਿਦੇਸ਼ ਵਿਚ ਵਸਦੀਆਂ ਸਮੂਹ ਸੰਗਤਾਂ ਤੇ ਦਾਨੀ ਸੇਵਾਦਾਰਾਂ ਦੀ ਚੰਗੀ ਸਿਹਤ ਤੇ ਕੰਮਾਂਕਾਰਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਦਿਆਂ ਉਨ੍ਹਾਂ ਸੰਗਤਾਂ ਨੂੰ ਠੰਢੇ ਵਰਤਾਉਣ ਦੀ ਸ਼ੁਰੂਆਤ ਕਾਰਵਾਈ। ਇਸ ਮੌਕੇ ਸਲੋਚਨਾ ਦੇਵੀ, ਕਮਲਜੀਤ ਕੌਰ, ਅਵਤਾਰ ਕੌਰ ਝਿੰਗੜਾਂ, ਮਹਿੰਦਰ ਕੌਰ, ਪ੍ਰਿੰਸ ਜਲੰਧਰ, ਲਵਪ੍ਰੀਤ ਸਿੰਘ ਰੱਲ੍ਹ, ਭਾਵਨਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਜਸਵਿੰਦਰ ਸਿੰਘ ਅਫਰੀਕਾ ਦੇ ਪਰਿਵਾਰ ਵਲੋਂ ਗੁਰਦੁਆਰਾ ਦੂਖ ਨਿਵਾਰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਵਾਸਤੇ ਈ ਰਿਕਸ਼ਾ ਭੇਟ ਅਗਲੀ ਖ਼ਬਰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮੁਫ਼ਤ ਪੀ. ਸੀ. ਓ. ਡੀ. ਤੇ ਪੀ. ਸੀ. ਓ. ਐਸ. ਜਾਂਚ ਕੈਂਪ 15 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।