10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

‘ ਅੱਜ ਮੇਲੇ ’ਤੇ ਵਿਸ਼ੇਸ਼: ’ਤ੍ਰੈਭਾਸ਼ੀ ਅਦਬੀ ਗਾਇਕੀ ਨੂੰ ਸਮਰਪਿਤ ਬਾਬਾ ਸ਼ਾਮੀ ਸ਼ਾਹ ਮੇਲਾ ਸ਼ਾਮਚੁਰਾਸੀ

ਸ਼ਾਮਚੁਰਾਸੀ—ਸ਼ਾਮਚੁਰਾਸੀ ਦਾ ਬਾਬਾ ਸ਼ਾਮੀ ਸ਼ਾਹ ਦਾ ਸਾਲਾਨਾ ਮੇਲਾ ਆਪਣੀ ਵਿਲੱਖਣ ਪਛਾਣ ਰੱਖਦਾ ਹੈ ਜਿਹੜਾ ਤਿੰਨ ਸਦੀਆਂ ਤੋਂ ਵੀ ਜ਼ਿਆਦਾ ਅਰਸੇ ਤੋਂ ਆਪਣੀ ਸ਼ਾਨਦਾਰ ਰਵਾਇਤ ਰੱਖਦਾ ਹੋਇਆ ਅਧਿਆਤਮਿਕ, ਸਮਾਜਿਕ ਅਤੇ ਭਾਈਚਾਰਕ ਸੰਦੇਸ਼ ਦਿੰਦਾ ਹੋਇਆ ਇਨਸਾਨੀਅਤ ਦਾ ਮਾਰਗ ਦਰਸ਼ਨ ਕਰਦਾ ਹੈ। ਇਹ ਮੇਲਾ ਗੁਆਂਢੀ ਦੇਸ਼ ਪਾਕਿਸਤਾਨ ਨਾਲ ਮਿੱਤਰਤਾ ਦੀਆਂ ਤੰਦਾਂ ਮਜ਼ਬੂਤ ਕਰਨ ਵਿਚ ਵੀ ਆਪਣੀ ਵਿਸ਼ੇਸ਼ ਭੂਮਿਕਾ ਨਿਭਾ ਰਿਹਾ ਹੈ ਕਿਉਂਕਿ ਪਾਕਿਸਤਾਨ ਵਿਚ ਬਾਬਾ ਸ਼ਾਮੀ ਸ਼ਾਹ ਪਰਿਵਾਰ ਦੇ ਵਾਰਿਸ ਉੱਥੇ ਰਹਿੰਦੇ ਹੋਏ ਸ਼ਾਮਚੁਰਾਸੀ ਅਤੇ ਭਾਰਤ ਦੀ ਸਦਭਾਵਨਾ ਲਈ ਅਰਦਾਸਾਂ ਹੀ ਨਹੀਂ ਕਰਦੇ ਸਗੋਂ ਪਿਛਲੇ ਮੇਲਿਆਂ ਵਿਚ ਸ਼ਿਰਕਤ ਕਰਕੇ ਆਪਸੀ ਪਿਆਰ ਦਾ ਸਬੂਤ ਦਿੱਤਾ ਹੈ।

ਅਜੀਤ ਡੈਸਕ 10-09-2026
ਸ਼ਾਮਚੁਰਾਸੀ—ਸ਼ਾਮਚੁਰਾਸੀ ਦਾ ਬਾਬਾ ਸ਼ਾਮੀ ਸ਼ਾਹ ਦਾ ਸਾਲਾਨਾ ਮੇਲਾ ਆਪਣੀ ਵਿਲੱਖਣ ਪਛਾਣ ਰੱਖਦਾ ਹੈ ਜਿਹੜਾ ਤਿੰਨ ਸਦੀਆਂ ਤੋਂ ਵੀ ਜ਼ਿਆਦਾ ਅਰਸੇ ਤੋਂ ਆਪਣੀ ਸ਼ਾਨਦਾਰ ਰਵਾਇਤ ਰੱਖਦਾ ਹੋਇਆ ਅਧਿਆਤਮਿਕ, ਸਮਾਜਿਕ ਅਤੇ ਭਾਈਚਾਰਕ ਸੰਦੇਸ਼ ਦਿੰਦਾ ਹੋਇਆ ਇਨਸਾਨੀਅਤ ਦਾ ਮਾਰਗ ਦਰਸ਼ਨ ਕਰਦਾ ਹੈ। ਇਹ ਮੇਲਾ ਗੁਆਂਢੀ ਦੇਸ਼ ਪਾਕਿਸਤਾਨ ਨਾਲ ਮਿੱਤਰਤਾ ਦੀਆਂ ਤੰਦਾਂ ਮਜ਼ਬੂਤ ਕਰਨ ਵਿਚ ਵੀ ਆਪਣੀ ਵਿਸ਼ੇਸ਼ ਭੂਮਿਕਾ ਨਿਭਾ ਰਿਹਾ ਹੈ ਕਿਉਂਕਿ ਪਾਕਿਸਤਾਨ ਵਿਚ ਬਾਬਾ ਸ਼ਾਮੀ ਸ਼ਾਹ ਪਰਿਵਾਰ ਦੇ ਵਾਰਿਸ ਉੱਥੇ ਰਹਿੰਦੇ ਹੋਏ ਸ਼ਾਮਚੁਰਾਸੀ ਅਤੇ ਭਾਰਤ ਦੀ ਸਦਭਾਵਨਾ ਲਈ ਅਰਦਾਸਾਂ ਹੀ ਨਹੀਂ ਕਰਦੇ ਸਗੋਂ ਪਿਛਲੇ ਮੇਲਿਆਂ ਵਿਚ ਸ਼ਿਰਕਤ ਕਰਕੇ ਆਪਸੀ ਪਿਆਰ ਦਾ ਸਬੂਤ ਦਿੱਤਾ ਹੈ। ਇਸ ਮੇਲੇ ਦੀ ਇਹ ਵੀ ਵਿਸ਼ੇਸ਼ਤਾ ਹੈ ਕਿ ਇਸ ਵਿਚ ਪੰਜਾਬੀ, ਉਰਦੂ ਅਤੇ ਹਿੰਦੀ ਸਾਹਿੱਤ ਦੇ ਕਾਵਿ ਰੂਪ ਨੂੰ ਸੰਗੀਤ ਦਾ ਜਾਮਾ ਪਹਿਨਾ ਕੇ ਦਰਸ਼ਕਾਂ ਅੱਗੇ ਪਰੋਸਿਆ ਜਾਂਦਾ ਹੈ। ਇਸ ਸਬੰਧੀ ਕਮੇਟੀ ਦੇ ਪ੍ਰਧਾਨ ਬਾਬਾ ਪਿ੍ਰਥੀ ਸਿੰਘ ਬਾਲੀ, ਜਨਰਲ ਸਕੱਤਰ ਰਜਨੀਸ਼ ਕੁਮਾਰ ਝਾਵਰ, ਸੀਨੀਅਰ ਮੀਤ ਪ੍ਰਧਾਨ ਮੰਗਤ ਰਾਏ ਗੁਪਤਾ, ਜਰਨੈਲ ਸਿੰਘ ਲੜੋਈ, ਵਿਸ਼ਵ ਪੰਜਾਬੀ ਸਭਿਆਚਾਰਕ ਸੱਥ ਦੇ ਬਾਨੀ ਤੇ ਚੇਅਰਮੈਨ ਬਾਬਾ ਬੋਹੜ ਰਾਮ ਚੰਦ, ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੱਧੂ ਅਤੇ ਹੋਰਨਾਂ ਨੇ ਦੱਸਿਆ ਕਿ 9 ਸਤੰਬਰ ਤੋਂ 12 ਸਤੰਬਰ ਤੱਕ ਲਗਾਏ ਜਾ ਰਹੇ ਇਸ ਚਾਰ ਰੋਜ਼ਾ ਮੇਲੇ ਦੇ ਵੱਖ-ਵੱਖ ਦਿਨਾਂ ਦੌਰਾਨ ਮਹਿਫਲ-ਏ-ਕਵਾਲੀ, ਗ਼ਜ਼ਲ ਗਾਇਕੀ, ਉਪ ਸ਼ਾਸਤਰੀ ਸੰਗੀਤ, ਸ਼ਾਸਤਰੀ ਸੰਗੀਤ, ਸੂਫ਼ੀ ਗਾਇਕੀ, ਪੰਜਾਬੀ ਗਾਇਕੀ, ਲੋਕ ਗਾਇਕੀ, ਲੋਕ ਨਾਚ ਅਤੇ ਸਭਿਆਚਾਰਕ ਪ੍ਰੋਗਰਾਮ ਮੁੱਖ ਆਕਾਰਸ਼ਣ ਹੋਣਗੇ। - ਗੁਰਮੀਤ ਸਿੰਘ ਖ਼ਾਨਪੁਰੀ
ਪਿਛਲੀ ਖ਼ਬਰ ਕੈਂਬਰਿਜ ਓਵਰਸੀਜ਼ ਸਕੂਲ ਨੇ ਮਨਾਇਆ ਸਾਖ਼ਰਤਾ ਦਿਵਸ ਕੁੱਟਮਾਰ ਕਰਨ ਵਾਲੇ 4 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਸ਼ਾਹ ਨਹਿਰ ਬੈਰਾਜ ਦੇ ਗੇਟਾਂ ਦੀ ਮੁਰੰਮਤ ਕਾਰਨ ਅੱਜ ਸੜਕ ਬੰਦ ਰਹੇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।