11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਪ੍ਰਾਚੀਨ ਪਾਂਡਵ ਸਰੋਵਰ ਕਮੇਟੀ ਨੂੰ ਵਿਧਾਇਕ ਘੁੰਮਣ ਨੇ ਭੇਟ ਕੀਤਾ 2 ਲੱਖ ਰੁਪਏ ਦਾ ਚੈੱਕ

ਦਸੂਹਾ, 10 ਅਗਸਤ (ਕੌਸ਼ਲ)- ਪ੍ਰਾਚੀਨ ਪਾਂਡਵ ਸਰੋਵਰ ਦੇ ਵਿਕਾਸ ਅਤੇ ਰੱਖ-ਰਖਾਅ ਲਈ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਵਲੋਂ ਪਾਂਡਵ ਸਰੋਵਰ ਕਮੇਟੀ ਨੂੰ 2 ਲੱਖ ਰੁਪਏ ਦਾ ਚੈੱਕ ਭੇਟ ਕੀਤਾ ਗਿਆ। ਇਸ ਮੌਕੇ ਕਮੇਟੀ ਦੇ ਪ੍ਰਧਾਨ ਰਵਿੰਦਰ ਰਵੀ ਸਿੰਘਾਰੀ ਅਤੇ ਹਾਜ਼ਰ ਸਮੂਹ ਮੈਂਬਰਾਂ ਵਲੋਂ ਵਿਧਾਇਕ ਘੁੰਮਣ ਦਾ ਧੰਨਵਾਦ ਕੀਤਾ ਗਿਆ।

ਅਜੀਤ ਡੈਸਕ 11-08-2026
ਦਸੂਹਾ, 10 ਅਗਸਤ (ਕੌਸ਼ਲ)- ਪ੍ਰਾਚੀਨ ਪਾਂਡਵ ਸਰੋਵਰ ਦੇ ਵਿਕਾਸ ਅਤੇ ਰੱਖ-ਰਖਾਅ ਲਈ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਵਲੋਂ ਪਾਂਡਵ ਸਰੋਵਰ ਕਮੇਟੀ ਨੂੰ 2 ਲੱਖ ਰੁਪਏ ਦਾ ਚੈੱਕ ਭੇਟ ਕੀਤਾ ਗਿਆ। ਇਸ ਮੌਕੇ ਕਮੇਟੀ ਦੇ ਪ੍ਰਧਾਨ ਰਵਿੰਦਰ ਰਵੀ ਸਿੰਘਾਰੀ ਅਤੇ ਹਾਜ਼ਰ ਸਮੂਹ ਮੈਂਬਰਾਂ ਵਲੋਂ ਵਿਧਾਇਕ ਘੁੰਮਣ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਨਗਰ ਕੌਂਸਲ ਦਸੂਹਾ ਦੇ ਪ੍ਰਧਾਨ ਅਮਰਪ੍ਰੀਤ ਸਿੰਘ ਸੋਨੂੰ ਖ਼ਾਲਸਾ, ਮਾਰਕੀਟ ਕਮੇਟੀ ਦੇ ਚੇਅਰਮੈਨ ਕਮਲਪ੍ਰੀਤ ਸਿੰਘ ਕੇ.ਪੀ. ਸੰਧੂ, ਕੌਂਸਲਰ ਪਵਨ ਕੁਮਾਰ, ਕੌਂਸਲਰ ਬਲਦੇਵ ਠਾਕੁਰ, ਕੌਂਸਲਰ ਬੰਟੀ ਅਤੇ ਕੌਂਸਲਰ ਚਮਨ ਲਾਲ, ਗੁਰਮੁਖ ਸਿੰਘ ਬਾਜਵਾ ਹਾਜ਼ਰ ਰਹੇ। ਇਸ ਦੌਰਾਨ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਨੇ ਪਾਂਡਵ ਸਰੋਵਰ ਕਮੇਟੀ ਦੇ ਮੈਂਬਰਾਂ ਨਾਲ ਗੱਲਬਾਤ ਕਰਦਿਆਂ ਸਰੋਵਰ ਨਾਲ ਸਬੰਧਿਤ ਹੋਰ ਮੰਗਾਂ ਅਤੇ ਸਮੱਸਿਆਵਾਂ ਵੀ ਸੁਣੀਆਂ। ਉਨ੍ਹਾਂ ਕਮੇਟੀ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਬਾਕੀ ਮੰਗਾਂ ਨੂੰ ਵੀ ਪਹਿਲ ਦੇ ਆਧਾਰ ’ਤੇ ਪੂਰਾ ਕਰਵਾਉਣ ਲਈ ਜਲਦ ਤੋਂ ਜਲਦ ਯਤਨ ਕੀਤੇ ਜਾਣਗੇ। ਕਮੇਟੀ ਮੈਂਬਰਾਂ ਨੇ ਕਿਹਾ ਕਿ ਪ੍ਰਾਚੀਨ ਪਾਂਡਵ ਸਰੋਵਰ ਦਸੂਹਾ ਦੀ ਇਤਿਹਾਸਕ ਅਤੇ ਧਾਰਮਿਕ ਵਿਰਾਸਤ ਦਾ ਅਹਿਮ ਹਿੱਸਾ ਹੈ ਅਤੇ ਇਸ ਦੀ ਸਾਂਭ-ਸੰਭਾਲ ਤੇ ਵਿਕਾਸ ਲਈ ਮਿਲਣ ਵਾਲਾ ਸਹਿਯੋਗ ਬਹੁਤ ਮਹੱਤਵਪੂਰਨ ਹੈ। ਇਸ ਮੌਕੇ ਕਮੇਟੀ ਮੈਂਬਰ ਧਰਮਪਾਲ ਨਾਇਰ, ਇੰਦਰਮੋਹਨ, ਵਿਵੇਕ ਰਿੰਕਾ, ਪ੍ਰਦੀਪ ਕੁਮਾਰ, ਬਾਬੂ ਰਾਮ ਸ਼ਰਮਾ, ਸੰਜੀਵ ਕੁਮਾਰ, ਬਿੱਟੂ ਸ਼ਰਮਾ, ਸੁਰਿੰਦਰ ਸ਼ਰਮਾ, ਮਦਨ ਮੋਹਨ ਸ਼ਰਮਾ ਅਤੇ ਨਰਿੰਦਰ ਮਹਾਜਨ, ਅਮਿੱਤ ਸ਼ਿੰਗਾਰੀ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
ਪਿਛਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਅਗਲੀ ਖ਼ਬਰ ਲਾਇਨਜ਼ ਕਲੱਬ ਨਵਾਂਸ਼ਹਿਰ ਗੋਲਡ ਬੰਦਗੀ 321-ਡੀ ਵੱਲੋਂ ਭਗਵਾਨ ਵਾਲਮੀਕਿ ਮੰਦਰ ਵਿਖੇ ਫਰਸ਼ ਲਗਾਉਣ ਦੀ ਸੇਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।