ਨਸ਼ੀਲੀਆਂ ਗੋਲੀਆਂ ਸਮੇਤ ਕਾਬੂ
ਮਾਹਿਲਪੁਰ, 10 ਅਗਸਤ (ਰਜਿੰਦਰ ਸਿੰਘ)-ਥਾਣਾ ਮਾਹਿਲਪੁਰ ਦੀ ਪੁਲਿਸ ਨੇ 45 ਖੁੱਲ੍ਹੀਆਂ ਨਸ਼ੀਲੀਆਂ ਗੋਲੀਆਂ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ। ਜਾਣਕਾਰੀ ਅਨੁਸਾਰ ਥਾਣੇਦਾਰ ਗੁਲਸ਼ਨ ਮੁਹੰਮਦ ਸਮੇਤ ਪੁਲਿਸ ਪਾਰਟੀ ਨੰਗਲ ਖ਼ੁਰਦ ਰੋਡ ਤੋਂ ਕੱਚੇ ਰਸਤੇ ਬਘੋਰਾ ਨੂੰ ਜਾ ਰਹੇ ਸੀ ਤਾਂ ਪਿੰਡ ਨੰਗਲ ਖ਼ੁਰਦ ਵਲੋਂ ਨਜ਼ਦੀਕ ਦਾਣਾ ਮੰਡੀ ਮਾਹਿਲਪੁਰ ਕੋਲ ਸੂਰਜ ਪੁੱਤਰ ਰਾਜਵਿੰਦਰ ਉਰਫ ਮੁੰਨਾ ਵਾਸੀ ਵਾਲਮੀਕ ਮੁਹੱਲਾ ਵਾਰਡ ਨੰਬਰ 6 ਮਾਹਿਲਪੁਰ ਥਾਣਾ ਮਾਹਿਲਪੁਰ ਪੈਦਲ ਆਉਂਦਾ ਦਿਖਾਈ ਦਿੱਤਾ ਜਿਸ ਸ਼ੱਕ ਦੇ ਆਧਾਰ ‘ਤੇ ਤਲਾਸ਼ੀ ਲੈਣ ‘ਤੇ ਉਸ ਪਾਸੋਂ 45 ਖੁੱਲ੍ਹੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਇਆ ਜਿਸ ‘ਤੇ ਮੁਕੱਦਮਾ ਦਰਜ ਕੀਤਾ ਗਿਆ।
ਅਜੀਤ ਡੈਸਕ
11-08-2026