23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਕਰਨ ਹਸਪਤਾਲ ਬੰਗਾ ਵਿਖੇ ਡਾ. ਬਖਸ਼ੀਸ਼ ਸਿੰਘ ਦਾ ਸਨਮਾਨ

ਅਜੀਤ ਡੈਸਕ 08-05-2026
ਬੰਗਾ, 7 ਮਈ (ਸੁਰਿੰਦਰ ਸਿੰਘ ਕਰਮ ਲਧਾਣਾ)-ਪ੍ਰਸਿੱਧ ਮੈਡੀਕਲ ਅਦਾਰੇ ਕਰਨ ਹਸਪਤਾਲ ਬੰਗਾ ਦੇ ਮੈਨੇਜਿੰਗ ਡਾਇਰੈਕਟਰ ਡਾ. ਬਖਸ਼ੀਸ਼ ਸਿੰਘ ਨੂੰ ਉਹਨਾਂ ਵਲੋਂ ਨਿਭਾਈਆਂ ਜਾ ਰਹੀਆਂ ਡਾਕਟਰੀ ਅਤੇ ਸਮਾਜ ਸੇਵੀ ਸੇਵਾਵਾਂ ਦੇ ਮੱਦ- ਏ-ਨਜ਼ਰ ਸੇਵਾ ਸੋਸਾਇਟੀ ਬੰਗਾ ਵੱਲੋਂ ਸਨਮਾਨਿਤ ਕੀਤਾ ਗਿਆ | ਇਸ ਇਲਾਕੇ ਦੀ ਪ੍ਰਸਿੱਧ ਸਮਾਜ ਸੇਵੀ ਜਥੇਬੰਦੀ ਸੇਵਾ ਸੋਸਾਇਟੀ ਬੰਗਾ ਪੰਜਾਬ ਦੀ ਉਹ ਸੰਸਥਾ ਹੈ ਜੋ ਬੰਗਾ ਸ਼ਹਿਰ ਤੇ ਆਲੇ-ਦੁਆਲੇ ਵੱਖ-ਵੱਖ ਪਿੰਡਾਂ 'ਚ ਮੁਫਤ ਮੈਡੀਕਲ ਕੈੰਪ ਲਗਾਉਂਦੀ ਹੈ ਤੇ ਮੁਫਤ ਬੂਟੇ ਵੰਡਦੀ ਹੈ | ਉਹਨਾਂ ਕਿਹਾ ਕਿ ਡਾ. ਬਖਸ਼ੀਸ਼ ਸਿੰਘ ਲੋੜਵੰਦਾ ਲੋਕਾਂ ਦੀ ਮੱਦਦ ਕਰਦੇ ਆ ਰਹੇ ਹਨ |
ਉਹਨਾਂ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਸੇਵਾ ਸੋਸਾਇਟੀ ਬੰਗਾ ਪੰਜਾਬ ਵੱਲੋ ਉਨ੍ਹਾਂ ਨੂੰ ਹਸਪਤਾਲ ਜਾ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮੁੱਖ ਸਰਪ੍ਰਸਤ ਮੈਡਮ ਬਲਦੀਸ਼ ਕੌਰ ਬੰਗਾ ਦੇ ਨਾਲ ਸਰਪ੍ਰਸਤ ਸਤਨਾਮ ਸਿੰਘ ਖਟਕੜ, ਉਪ ਪ੍ਰਧਾਨ ਜਗਤਾਰ ਸਿੰਘ ਚੱਕ ਕਲਾਂ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪੀ. ਸੀ. ਐਸ. ਅਧਿਕਾਰੀ ਰਮਨਜੀਤ ਨੇ ਡਿਊਟੀ ਸੰਭਾਲਣ ਉਪਰੰਤ ਕੀਤਾ ਖੂਨਦਾਨ ਅਗਲੀ ਖ਼ਬਰ ਪਸ਼ੂਆਂ ਨੂੰ ਮੂੰਹ ਖੁਰ ਦੀ ਬਿਮਾਰੀ ਤੋਂ ਵੈਕਸੀਨ ਲਗਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।