ਸੜੋਆ, 7 ਮਈ (ਹਰਮੇਲ ਸਹੂੰਗੜਾ)-ਵੈਟਰਨਰੀ ਅਫਸਰ ਜੋਇਦੀਪ ਸਿੰਘ ਗਰੇਵਾਲ ਸੜੋਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਸ਼ੂ ਵਿਭਾਗ ਪੰਜਾਬ ਵਲੋਂ ਪਸ਼ੂਆਂ ਨੂੰ ਮੂੰਹ ਖੁਰ ਦੀ ਬਿਮਾਰੀ ਤੋਂ ਬਚਾਉਣ ਲਈ ਬਲਾਕ ਦੇ ਵੱਖ-ਵੱਖ ਪਿੰਡਾਂ ਵਿਚ ਵੈਕਸੀਨ ਲਗਾਈ ਗਈ ਹੈ | ਉਨ੍ਹਾਂ ਇਹ ਵੀ ਕਿਹਾ ਕਿ ਪਸ਼ੂ ਪਾਲਕ ਆਪਣੇ ਪਸ਼ੂਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਸਮੇਂ ਸਿਰ ਇਲਾਜ ਕਰਵਾਉਣ | ਉਨ੍ਹਾਂ ਕਿਹਾ ਕਿ ਇਹ ਵੈਕਸੀਨ ਸੜੋਆ, ਆਲੋਵਾਲ, ਐਮਾ, ਬੇਗਮਪੁਰ, ਹਿਆਤਪੁਰ ਰੁੜਕੀ ਤੇ ਸਹੂੰਗੜਾ ਆਦਿ ਪਿੰਡਾਂ 'ਚ ਲਗਾਈ ਜਾ ਚੁੱਕੀ ਹੈ | ਜੇਕਰ ਫਿਰ ਵੀ ਕਿਸੇ ਪਸ਼ੂ ਪਾਲਕ ਦੇ ਪਸ਼ੂਆਂ ਨੂੰ ਵੈਕਸੀਨ ਲਗਾਉਣ ਤੋਂ ਰਹਿ ਗਈ ਹੋਵੇ ਤਾਂ ਹਸਪਤਾਲ ਆ ਕੇ ਲਗਵਾ ਸਕਦੇ ਹਨ | ਉਨ੍ਹਾਂ ਦੇ ਨਾਲ ਮਹਿੰਦਰਪਾਲ ਆਦਿ ਹਾਜ਼ਰ ਸਨ |