25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਅਵਿਨਾਸ਼ ਰਾਏ ਖੰਨਾ ਨੇ ਦੁਰਗੇਸ਼ ਜੰਡੀ ਨੂੰ ਸੁਪਰਡੈਂਟ ਬਣਨ 'ਤੇ ਦਿੱਤੀ ਵਧਾਈ

ਅਜੀਤ ਡੈਸਕ 08-05-2026
ਰੱਤੇਵਾਲ/ਕਾਠਗੜ੍ਹ, 7 ਮਈ (ਅਸ਼ੋਕ ਕੁਮਾਰ ਲੀਲ, ਹਰਸਿਮਰਨ ਜੋਤ ਸਿੰਘ ਕਲੇਰ)-ਸਾਬਕਾ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਦੁਰਗੇਸ਼ ਜੰਡੀ ਨੂੰ ਮੇਹਰ ਚੰਦ ਪੋਲੀਟੈਕਨਿਕ ਕਾਲਜ ਦੇ ਵਰਕਸ਼ਾਪ ਸੁਪਰਡੈਂਟ ਬਣਨ 'ਤੇ ਵਧਾਈ ਦਿੱਤੀ ਅਤੇ ਮਠਿਆਈਆਂ ਭੇਟ ਕੀਤੀਆਂ | ਖੰਨਾ ਨੇ ਕਿਹਾ ਕਿ ਇਮਾਨਦਾਰ ਅਤੇ ਮਿਹਨਤੀ ਵਿਅਕਤੀ ਹੀ ਸਫਲਤਾ ਪ੍ਰਾਪਤ ਕਰਦੇ ਹਨ | ਦੁਰਗੇਸ਼ ਜੰਡੀ 1992 ਤੋਂ ਜਲੰਧਰ ਦੇ ਮੇਹਰ ਚੰਦ ਪੌਲੀਟੈਕਨਿਕ ਕਾਲਜ 'ਚ ਵਰਕਸ਼ਾਪ ਲੈਕਚਰਾਰ ਵਜੋਂ ਲੰਮੇ ਸਮੇਂ ਤੋਂ ਸੇਵਾ ਕਰਨ ਤੋਂ ਬਾਅਦ ਇਸ ਅਹੁਦੇ 'ਤੇ ਪਹੁੰਚੇ | ਦੁਰਗੇਸ਼ ਜੰਡੀ ਇਲਾਕੇ ਦੇ ਪਿੰਡਾਂ ਵਿਚ ਸਮਾਜ ਭਲਾਈ ਦੇ ਕੰਮਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ | ਅਵਿਨਾਸ਼ ਰਾਏ ਖੰਨਾ ਨੇ ਇਸ ਪ੍ਰਾਪਤੀ ਲਈ ਪਰਿਵਾਰਕ ਮੈਂਬਰਾਂ ਤੇ ਬਜ਼ੁਰਗਾਂ ਨੂੰ ਵਧਾਈ ਦਿੱਤੀ | ਦੁਰਗੇਸ਼ ਜੰਡੀ ਦੇ ਰਸਤੇ 'ਤੇ ਚੱਲਦੇ ਹੋਏ, ਉਨ੍ਹਾਂ ਦਾ ਛੋਟਾ ਭਰਾ ਸਾਬਕਾ ਸਰਪੰਚ ਸ਼ੰਕਰ ਜੰਡੀ ਵੀ ਹਮੇਸ਼ਾ ਸਮਾਜ ਦੀ ਸੇਵਾ ਲਈ ਤਿਆਰ-ਵਰ-ਤਿਆਰ ਰਹਿੰਦਾ ਹੈ | ਇਸ ਮੌਕੇ ਬਜ਼ੁਰਗ ਨੰਬਰਦਾਰ ਬਲਵੰਤ ਸਿੰਘ ਨਾਮਧਾਰੀ, ਰਾਮ ਲਾਲ ਜੰਡੀ, ਸਾਬਕਾ ਚੇਅਰਮੈਨ ਚੌਧਰੀ ਹਰਅਮਰਿੰਦਰ ਸਿੰਘ ਚਾਂਦਪੁਰੀ, ਕਮਲ ਸ਼ਰਮਾ ਮੀਤ ਪ੍ਰਧਾਨ ਭਾਜਪਾ, ਠੇਕੇਦਾਰ ਭਜਨ ਲਾਲ ਗੜ੍ਹਸ਼ੰਕਰ, ਸਾਬਕਾ ਸਰਪੰਚ ਰਮਨ ਕੁਮਾਰ ਸਮੁੰਦੜਾ, ਦੀਪਾਂਕਰ ਜੰਡੀ, ਸਾਬਕਾ ਸਰਪੰਚ ਸ਼ੰਕਰ ਦਾਸ ਜੰਡੀ ਬੀ. ਸੀ. ਵਿੰਗ ਉਪ ਪ੍ਰਧਾਨ ਪੰਜਾਬ, ਭਗਤ ਰਾਮ ਲਾਲ ਬਿੱਲੂ, ਜਤਿੰਦਰ ਬਾਂਠ, ਦਵਿੰਦਰ ਬਜਾੜ, ਸੁਰਜੀਤ ਸਿੰਘ ਦੁਭਾਲੀ, ਸਾਬਕਾ ਸਰਪੰਚ ਰਾਮ ਸ਼ਾਹ ਉਧਨੋਵਾਲ, ਐਡਵੋਕੇਟ ਅਜੇ ਸਿੰਘ ਬਾਗੋਵਾਲ, ਠੇਕੇਦਾਰ ਚਰਨਜੀਤ ਭਾਟੀਆ, ਰਕੇਸ਼ ਕੁਮਾਰ ਹੈਪੀ ਭਾਟੀਆ ਕਾਠਗੜ੍ਹ, ਕਮਲਜੀਤ ਬਾਂਠ, ਨੰਬਰਦਾਰ ਯਸ਼ ਪਾਲ ਤੇ ਪਿੰਡ ਦੇ ਮੁਹਤਬਰ ਸੱਜਣ ਹਾਜ਼ਰ ਸਨ | ਪਿੰਡ ਵਾਸੀਆਂ ਨੇ ਦੁਰਗੇਸ਼ ਜੰਡੀ ਤੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ |
ਪਿਛਲੀ ਖ਼ਬਰ ਪਿੰਡ ਝਿੰਗੜਾਂ ਦੀ ਵਸਨੀਕ ਸਰੀਰਦਾਨੀ ਮਾਤਾ ਗੁਰਪਾਲ ਕੌਰ ਦੇ ਪਰਿਵਾਰ ਨੂੰ ਦੋਆਬਾ ਸੇਵਾ ਸੰਮਤੀ ਨਵਾਂਸ਼ਹਿਰ ਨੇ ਕੀਤਾ ਸ... ਅਗਲੀ ਖ਼ਬਰ ਡੈਰਿਕ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਦੀ ਸ਼ਾਨਦਾਰ ਕਾਮਯਾਬੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।