25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਪਿੰਡ ਝਿੰਗੜਾਂ ਦੀ ਵਸਨੀਕ ਸਰੀਰਦਾਨੀ ਮਾਤਾ ਗੁਰਪਾਲ ਕੌਰ ਦੇ ਪਰਿਵਾਰ ਨੂੰ ਦੋਆਬਾ ਸੇਵਾ ਸੰਮਤੀ ਨਵਾਂਸ਼ਹਿਰ ਨੇ ਕੀਤਾ ਸਨਮਾਨਿਤ

ਅਜੀਤ ਡੈਸਕ 08-05-2026
ਔੜ/ਝਿੰਗੜਾਂ, 7 ਮਈ (ਕੁਲਦੀਪ ਸਿੰਘ ਝਿੰਗੜ)-ਪਿੰਡ ਝਿੰਗੜਾਂ ਦੇ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਵਿਖੇ ਸਰੀਰ ਦਾਨੀ ਮਾਤਾ ਗੁਰਪਾਲ ਕੌਰ ਨਮਿਤ ਕਰਵਾਏ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਦੌਰਾਨ ਦੋਆਬਾ ਸੇਵਾ ਸੰਮਤੀ ਨਵਾਂਸ਼ਹਿਰ ਦੇ ਜਨਰਲ ਸਕੱਤਰ ਰਤਨ ਕੁਮਾਰ ਜੈਨ, ਅਸ਼ੋਕ ਸ਼ਰਮਾ ਸੇਵਾਮੁਕਤ ਬੈਂਕ ਮੈਨੇਜਰ, ਦਿਲਬਾਗ ਸਿੰਘ, ਸੋਹਣ ਲਾਲ ਢੰਡਾ ਜ਼ਿਲ੍ਹਾ ਪ੍ਰਧਾਨ ਐਸ. ਸੀ. ਵਿੰਗ 'ਆਪ', ਇੰਜੀਨੀਅਰ ਨਰਿੰਦਰ ਬੰਗਾ ਦੂਰਦਰਸ਼ਨ ਕੇਂਦਰ ਜਲੰਧਰ, ਡਾ. ਉਂਕਾਰ ਸਿੰਘ ਮਹਿੰਦਰਾ ਹਸਪਤਾਲ ਬੰਗਾ, ਡਾ. ਨਰੰਜਣ ਪਾਲ ਹੀਉਂ ਕਾਂਗਰਸ ਆਗੂ ਤੇ ਡਾ. ਹਰਪਿੰਦਰ ਸਿੰਘ ਵਲੋਂ ਸਰੀਰ ਦਾਨੀ ਮਾਤਾ ਗੁਰਪਾਲ ਕੌਰ ਦੇ ਪਤੀ ਅਮਰ ਨਾਥ ਤੇ ਉਨ੍ਹਾਂ ਦੇ ਸਪੁੱਤਰ ਸਮਾਜ ਸੇਵੀ ਸੁੱਚਾ ਸਿੰਘ ਝਿੰਗੜ ਐਲ. ਆਈ. ਸੀ. ਤੇ ਬਹਾਦਰ ਸਿੰਘ ਨੂੰ ਲੋਈ ਭੇਟ ਕਰਕੇ ਸਨਮਾਨਿਤ ਕਰਦਿਆਂ ਕਿਹਾ ਕਿ ਸਮਾਜ ਸੇਵਕ ਰਤਨ ਕੁਮਾਰ ਜੈਨ ਨੇ ਦੱਸਿਆ ਕਿ ਝਿੰਗੜਾਂ ਦੀ ਵਸਨੀਕ ਮਾਤਾ ਗੁਰਪਾਲ ਕੌਰ ਦਾ ਸੰਖੇਪ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ ਸੀ | ਉਨ੍ਹਾਂ ਦੇ ਪਤੀ ਅਮਰ ਨਾਥ ਤੇ ਸਪੁੱਤਰ ਸਮਾਜ ਸੇਵੀ ਸੁੱਚਾ ਸਿੰਘ ਝਿੰਗੜ ਤੇ ਬਹਾਦਰ ਸਿੰਘ ਨੇ ਗੁਰਪਾਲ ਕੌਰ ਦੀ ਦੇਹ ਨੂੰ ਨਿੱਜੀ ਤੌਰ 'ਤੇ ਪਿਮਸ ਹਸਪਤਾਲ ਅਤੇ ਮੈਡੀਕਲ ਕਾਲਜ ਜਲੰਧਰ ਨੂੰ ਭੇਟ ਕੀਤਾ | ਉਨ੍ਹਾਂ ਕਿਹਾ ਕਿ ਮਾਤਾ ਗੁਰਪਾਲ ਕੌਰ ਦਾ ਸਰੀਰ ਮੈਡੀਕਲ ਵਿਦਿਆਰਥੀਆਂ ਦੀ ਸਿੱਖਿਆ 'ਚ ਮਦਦਗਾਰ ਹੋਵੇਗਾ | ਉਨ੍ਹਾਂ ਅੱਗੇ ਕਿਹਾ ਕਿ ਹੁਣ ਤੱਕ 150 ਲੋਕਾਂ ਨੇ ਉਨ੍ਹਾਂ ਦੀ ਕਮੇਟੀ ਨੂੰ ਸਰੀਰ ਦਾਨ ਕਰਨ ਦੇ ਆਪਣੇ ਫਾਰਮ ਜਮ੍ਹਾਂ ਕਰਵਾ ਚੁੱਕੇ ਹਨ | ਇਸ ਮੌਕੇ ਮਾਤਾ ਦੇ ਸਪੁੱਤਰ ਸੁੱਚਾ ਸਿੰਘ ਝਿੰਗੜ ਤੇ ਬਹਾਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਮਾਂ ਦੀ ਇੱਛਾ ਸੀ ਕਿ ਉਸ ਦਾ ਸਰੀਰ ਉਸ ਦੀ ਮੌਤ ਤੋਂ ਬਾਅਦ ਕਿਸੇ ਦੇ ਕੰਮ ਆਵੇ, ਇਸ ਲਈ ਉਹ ਦੋਆਬਾ ਸੇਵਾ ਸੰਮਤੀ ਨਵਾਂਸ਼ਹਿਰ ਦੇ ਜਨਰਲ ਸਕੱਤਰ ਰਤਨ ਕੁਮਾਰ ਜੈਨ ਕੋਲ ਪਹੁੰਚ ਕੇ ਸਰੀਰ ਦਾਨ ਕਰਨ ਦਾ ਫਾਰਮ ਭਰਿਆ ਸੀ | ਉਨ੍ਹਾਂ ਨੇ ਆਪਣੀ ਮਾਂ ਦੀ ਇੱਛਾ ਪੂਰੀ ਕਰਨ ਵਿੱਚ ਸਹਾਇਤਾ ਲਈ ਦੋਆਬਾ ਸੇਵਾ ਸੰਮਤੀ ਨਵਾਂਸ਼ਹਿਰ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ | ਇਸ ਮੌਕੇ ਅਵਤਾਰ ਕੌਰ ਤੇ ਸੁਰਜੀਤ ਕੌਰ (ਨੂੰਹ), ਬਲਬੀਰ ਕੌਰ ਤੇ ਕੁਲਵਿੰਦਰ ਕੌਰ ਧੀਆਂ, ਭਜਨ ਲਾਲ ਤੇ ਗੁਰਜੀਤ ਸਿੰਘ (ਜਵਾਈ), ਡਾ. ਉਂਕਾਰ ਸਿੰਘ, ਸੁਰਿੰਦਰ ਸਿੰਘ ਛਿੰਦਾ, ਜਰਨੈਲ ਸਿੰਘ, ਬਲਜਿੰਦਰ ਸਿੰਘ, ਹਰਪਿੰਦਰ ਸਿੰਘ, ਮਾ. ਭੁਪਿੰਦਰ ਸਿੰਘ, ਕੁਲਦੀਪ ਸਿੰਘ ਰੱਲ੍ਹ, ਜਸਵਿੰਦਰ ਸਿੰਘ ਢੰਡਾ ਸਕੱਤਰ, ਠੇਕੇਦਾਰ ਪਰਸ ਰਾਮ, ਸਮਸ਼ੇਰ ਸਿੰਘ ਜੈਕਸਨ, ਨਿਰਮਲ ਸਿੰਘ ਢੰਡਾ, ਅੰਮਿ੍ਤ ਪਾਲ ਸਿੰਘ, ਚਰਨਜੀਤ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਧਾਰਮਿਕ ਪੁਸਤਕਾਂ ਬੱਚਿਆਂ ਨੂੰ ਜੀਵਨ ਦੇ ਸਹੀ ਮਾਰਗ 'ਤੇ ਤੁਰਨ ਦੀ ਪ੍ਰੇਰਨਾ ਦਿੰਦੀਆਂ-ਜਥੇ: ਖਾਲਸਾ ਅਗਲੀ ਖ਼ਬਰ ਅਵਿਨਾਸ਼ ਰਾਏ ਖੰਨਾ ਨੇ ਦੁਰਗੇਸ਼ ਜੰਡੀ ਨੂੰ ਸੁਪਰਡੈਂਟ ਬਣਨ 'ਤੇ ਦਿੱਤੀ ਵਧਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।