ਬੰਗਾ, 7 ਮਈ (ਧਰਮਵੀਰ ਪਾਲ)-ਕਾਂਗਰਸ ਪਾਰਟੀ ਵਿਧਾਨ ਸਭਾ ਹਲਕਾ ਬੰਗਾ ਵਲੋਂ ਹਲਕਾ ਇੰਚਾਰਜ ਚੌਧਰੀ ਮੀਨਾ ਸੂੰਢ ਸੁਪਤਨੀ ਸਵ. ਚੌਧਰੀ ਤਰਲੋਚਨ ਸਿੰਘ ਸੂੰਢ ਸਾਬਕਾ ਵਿਧਾਇਕ ਬੰਗਾ ਜਿਨ੍ਹਾਂ ਨੂੰ ਪਿਛਲੇ ਦਿਨੀ ਪੰਜਾਬ ਕਾਂਗਰਸ ਐਸ. ਸੀ ਡਿਪਾਰਟਮੈਂਟ ਐਡਵਾਈਜ਼ਰੀ ਕੌਂਸਲ ਦੀ ਮੈਂਬਰ ਵੀ ਨਿਯੁਕਤ ਕੀਤਾ ਸੀ, ਦੀ ਅਗਵਾਈ ਵਿਚ ਇਕ ਵਿਸ਼ੇਸ਼ ਮੀਟਿੰਗ ਉਨ੍ਹਾਂ ਦੇ ਗ੍ਰਹਿ ਬੰਗਾ ਵਿਖੇ ਕੀਤੀ ਗਈ | ਇਸ ਸੰਬੰਧੀ ਬਲਾਕ ਪ੍ਰਧਾਨ ਕੁਲਵਰਨ ਸਿੰਘ ਥਾਂਦੀਆ ਨੇ ਦੱਸਿਆ ਕਿ ਸ੍ਰੀਮਤੀ ਮੀਨਾ ਸੂੰਢ ਦੀ ਅਗਵਾਈ ਵਿਚ ਹਲਕਾ ਬੰਗਾ ਕਾਂਗਰਸ ਮਜ਼ਬੂਤ ਹੋ ਰਹੀ ਹੈ ਤੇ ਆਉਣ ਵਾਲੀਆਂ ਮਿਊਾਸੀਪਲ ਕਮੇਟੀ ਚੋਣਾਂ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਵੱਡੀ ਜਿੱਤ ਪ੍ਰਾਪਤ ਕਰੇਗੀ | ਇਸ ਮੌਕੇ ਸ੍ਰੀਮਤੀ ਮੀਨਾ ਸੂੰਢ ਹਲਕਾ ਇੰਚਾਰਜ ਬੰਗਾ ਨੇ ਕਿਹਾ ਕਿ ਪਾਰਟੀ ਦੀ ਯੋਗ ਅਗਵਾਈ ਤੇ ਦਿਸ਼ਾ ਨਿਰਦੇਸ਼ਾਂ ਹੇਠ ਬੰਗਾ ਹਲਕੇ ਦੀ ਖੁਸ਼ਹਾਲੀ ਤੇ ਵਿਕਾਸ ਲਈ ਉਹ ਨਿਸ਼ਠਾ ਅਤੇ ਇਮਾਨਦਾਰੀ ਨਾਲ ਕਾਰਜ ਕਰ ਰਹੇ ਹਨ | ਪਾਰਟੀ ਦੇ ਆਗੂਆਂ ਕੁਲਵਰਨ ਸਿੰਘ ਥਾਂਦੀਆ ਬਲਾਕ ਪ੍ਰਧਾਨ, ਸੋਖੀ ਰਾਮ ਬੱਜੋਂ ਸਾਬਕਾ ਜ਼ਿਲ੍ਹਾ ਪ੍ਰਧਾਨ ਐਸ. ਸੀ. ਸੈੱਲ, ਉਪਕਾਰ ਸਿੰਘ ਜ਼ਿਲ੍ਹਾ ਪ੍ਰਧਾਨ ਐਸ. ਸੀ. ਸੈੱਲ, ਹਰਬੰਤ ਸਿੰਘ ਸਾਬਕਾ ਚੇਅਰਮੈਨ ਤੇ ਜ਼ਿਲ੍ਹਾ ਵਾਈਸ ਪ੍ਰਧਾਨ, ਰਜਿੰਦਰ ਸ਼ਰਮਾ, ਡਾ. ਨਰੰਜਨ ਪਾਲ ਹੀਉਂ ਜ਼ਿਲ੍ਹਾ ਵਾਈਸ ਪ੍ਰਧਾਨ, ਰਾਮਦਾਸ ਸਿੰਘ ਬਲਾਕ ਪ੍ਰਧਾਨ, ਹੁਸਨ ਸਿੰਘ ਘੁੰਮਣ, ਜਸਵਿੰਦਰ ਮੱਟੂ ਤੇ ਸਤਨਾਮ ਸਿੰਘ ਸੰਧੂ ਆਦਿ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਮੀਨਾ ਸੂੰਢ ਦੀ ਅਗਵਾਈ ਵਿਚ ਬੰਗਾ ਹਲਕੇ 'ਚ ਪਾਰਟੀ ਨੂੰ ਨਵੀਂ ਤਾਕਤ ਮਿਲ ਰਹੀ ਹੈ | ਇਸ ਮੌਕੇ ਸਥਾਨਕ ਆਗੂਆਂ ਤੇ ਵਰਕਰਾਂ ਵਲੋਂ ਮੀਨਾ ਸੂੰਢ ਦਾ ਸਵਾਗਤ ਕੀਤਾ ਅਤੇ ਭਰੋਸਾ ਦਿੱਤਾ ਗਿਆ ਕਿ ਉਹ ਮਿਲਜੁਲ ਕੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੰਮ ਕਰਨਗੇ | ਇਸ ਮੌਕੇ ਲਹਿਬਰ ਲੰਗੇਰੀ, ਅਮਨਦੀਪ ਗੁਰੂ, ਸ੍ਰੀਮਤੀ ਅੰਜੂ ਰਾਣਾ ਗੁਰੂ, ਅਕਾਸ਼ ਸ਼ਰਮਾ, ਬਲਵੀਰ ਬੀਸਲਾ, ਕੁਲਦੀਪ ਸਿੰਘ ਫੀਡਾ, ਮੱਖਣ ਰਾਮ, ਸੁਰਿੰਦਰ ਪਾਲ ਸੰਧਵਾਂ, ਰੌਣਕ ਰਾਮ ਸੂੰਢ, ਬਲਦੇਵ ਸਿੰਘ ਸੂੰਢ, ਵਰਿੰਦਰ ਲੱਕੀ (ਸਰਪੰਚ ਹੇੜੀਆਂ), ਸ਼ਾਦੀ ਲਾਲ, ਸਲੀਮ ਖਾਨਖਾਨਾ, ਤਲਵਿੰਦਰ ਸਿੰਘ, ਧਰਮਪਾਲ ਸੂੰਢ, ਡਾ. ਰੂਪ ਲਾਲ ਚੇਤਾ, ਨਰੇਸ਼ ਕੁਮਾਰ ਸੰਧਵਾਂ, ਅਮਰਜੀਤ ਚਾਹਲ ਕਲਾਂ, ਸੰਦੀਪ (ਸਾਬਕਾ ਸਰਪੰਚ ਢਾਹਾਂ), ਸੁੱਚਾ ਰਾਮ, ਹਰਬੰਸ ਸਿੰਘ ਬਬਲੂ, ਗਿਆਨ ਚੰਦ ਬੰਗਾ, ਮਨੀ ਪਾਠਕ, ਸੁਰਜੀਤ ਰਾਮ ਮੱਲੂਪੋਤਾ, ਜੁਝਾਰ ਸਿੰਘ (ਸਮਿਤੀ ਮੈਂਬਰ), ਵਿਜੇ ਹੰਸ, ਨਰਿੰਦਰ ਸਿੰਘ, ਜਸਪਾਲ ਸਿੰਘ, ਚਰਨ ਦਾਸ, ਕਮਲਜੀਤ ਕੌਰ, ਕੁਲਵਿੰਦਰ ਸਿੰਘ ਰੈਪਾ, ਰਕੇਸ਼ ਟੋਨੀ, ਪ੍ਰਵੀਨ ਗੋਗੀ, ਰਸਪਾਲ ਕੌਰ (ਐਮ. ਸੀ.), ਪਰਗਣ ਸਿੰਘ ਸੋਤਰਾਂ, ਸੁਰਜੀਤ ਰਾਮ ਜੱਬੋਵਾਲ, ਸ੍ਰੀਮਤੀ ਕੀਮਤੀ ਸੱਦੀ (ਐਮ. ਸੀ.), ਰੂਪ ਲਾਲ ਸੂੰਢ, ਵਾਸਦੇਵ ਹਰੀਸ਼, ਪੰਡਿਤ ਸੁਰੇਸ਼ ਦਾਸ, ਮਨਜਿੰਦਰ ਮੋਹਨ (ਐਮ. ਸੀ.), ਰਾਜਵਿੰਦਰ ਸਿੰਘ ਕੰਗਰੌੜ, ਬਲਵੀਰ ਸਿੰਘ ਬਾਲੋਂ ਆਦਿ ਹਾਜ਼ਰ ਸਨ |
ਬੰਗਾ ਵਿਖੇ ਚੌਧਰੀ ਮੀਨਾ ਸੂੰਢ ਹਲਕਾ ਇੰਚਾਰਜ ਬੰਗਾ ਦੀ ਅਗਵਾਈ 'ਚ ਵਿਸ਼ੇਸ਼ ਮੀਟਿੰਗ
ਅਜੀਤ ਡੈਸਕ
08-05-2026