ਬਲਾਚੌਰ, 7 ਮਈ (ਨਰੇਸ਼ ਧੌਲ, ਦੀਦਾਰ ਸਿੰਘ ਬਲਾਚੌਰੀਆ)-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸ਼ੁਕਰਾਨਾ ਯਾਤਰਾ ਬਲਾਚੌਰ ਪੁੱਜਣ 'ਤੇ ਜਿਥੇ ਸਮੁੱਚੀ ਪਾਰਟੀ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਉਥੇ ਪੁਲਿਸ ਪ੍ਰਸ਼ਾਸਨ ਵਲੋਂ ਆਮ ਆਦਮੀ ਪਾਰਟੀ ਦੇ ਹੀ ਦੋ ਜੁਝਾਰੂ ਆਗੂਆਂ ਰਣਵੀਰ ਚੇਚੀ ਬਲਾਚੌਰ ਤੇ ਪ੍ਰਵੀਨ ਵਿਸਿਸ਼ਟ ਸੜੋਆ ਨੂੰ ਪੁਲਿਸ ਵਲੋਂ ਨਜ਼ਰਬੰਦ ਕਰ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਸਾਨੂੰ ਪਾਰਟੀ ਨਾਲ ਵਫਾਦਾਰੀ ਨਿਭਾਉਣ ਦਾ ਇਹ ਵੱਡਾ ਇਨਾਮ ਪ੍ਰਾਪਤ ਹੋਇਆ ਹੈ | ਉਨ੍ਹਾਂ ਦੱਸਿਆ ਕਿ ਪਾਰਟੀ ਦੀ ਸ਼ੁਰੂਆਤ ਮੌਕੇ ਤੋਂ ਹੀ ਪਾਰਟੀ ਦੀ ਚੜ੍ਹਦੀ ਕਲਾ ਲਈ ਦਿਨ ਰਾਤ ਇਕ ਕਰਦੇ ਆਏ ਹਾਂ ਪਰ ਸੱਚਾਈ ਦੇ ਮਾਰਗ 'ਤੇ ਚੱਲਦਿਆਂ ਹੋਇਆਂ ਪਾਰਟੀ ਦੇ ਕੁੱਝ ਆਗੂਆਂ ਦੀਆਂ ਮਾੜੀਆਂ ਨੀਤੀਆਂ ਦਾ ਜਾਇਜ਼ ਵਿਰੋਧ ਕਰਨ 'ਤੇ ਪਾਰਟੀ ਵਲੋਂ ਸਾਨੂੰ ਇਸ ਸਪੈਸ਼ਲ ਇਨਾਮ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਇਸ ਧੱਕੇਸ਼ਾਹੀ ਲਈ ਪਾਰਟੀ ਦੇ ਕਈ ਆਗੂਆਂ ਨੂੰ ਸੂਚਿਤ ਵੀ ਕੀਤਾ ਪਰ ਕਿਸੇ ਨੇ ਵੀ ਸਾਡੀ ਇਕ ਨਾ ਸੁਣੀ | ਉਪਰੰਤ ਕਾਂਗਰਸ ਪਾਰਟੀ ਦੇ ਕੌਂਸਲਰ ਨਰੇਸ਼ ਚੇਚੀ ਵਲੋਂ ਇਨ੍ਹਾਂ ਆਗੂਆਂ ਨੂੰ ਰਿਹਾਅ ਕਰਵਾਇਆ ਗਿਆ | ਚੇਚੀ ਤੇ ਵਿਸਿਸ਼ਟ ਨੇ ਕਿਹਾ ਕਿ ਇਸ ਤਰ੍ਹਾਂ ਦੀ ਧੱਕੇਸ਼ਾਹੀਆਂ ਦਾ ਖਮਿਆਜਾ ਸਮੁੱਚੀ ਪਾਰਟੀ ਨੂੰ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਭੁਗਤਣਾ ਪਵੇਗਾ |
ਪੁਲਿਸ ਪ੍ਰਸ਼ਾਸਨ ਵਲੋਂ 'ਆਪ' ਆਗੂਆਂ ਰਣਵੀਰ ਚੇਚੀ ਤੇ ਪ੍ਰਵੀਨ ਵਿਸ਼ਸ਼ਿਟ ਨੂੰ ਕੀਤਾ ਨਜ਼ਰਬੰਦ
ਅਜੀਤ ਡੈਸਕ
08-05-2026