26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਮਾਰਸ਼ ਦੇ ਸੈਂਕੜੇ ਸਦਕਾ ਲਖਨਊ ਨੇ ਬੈਂਗਲੁਰੂ ਨੂੰ 9 ਦੌੜਾਂ ਨਾਲ ਹਰਾਇਆ <br/>

ਅਜੀਤ ਡੈਸਕ 08-05-2026
ਲਖਨਊ, 7 ਮਈ (ਏਜੰਸੀ)-ਆਈ.ਪੀ.ਐਲ. ਦੇ 50ਵੇਂ ਮੈਚ 'ਚ ਲਖਨਊ ਸੁਪਰ ਜਾਇੰਟਸ ਨੇ ਰਾਇਲ ਚੈਲੇਂਜਰਸ ਬੈਂਗਲੁਰੂ ਨੂੰ 9 ਦੌੜਾਂ ਨਾਲ ਹਰਾਇਆ | ਲਖਨਊ ਦੇ ਏਕਾਨਾ ਕ੍ਰਿਕਟ ਸਟੇਡੀਅਮ 'ਚ ਹੋਏ ਮੈਚ 'ਚ ਬੈਂਗਲੁਰੂ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ | ਅੱਜ ਦੇ ਮੈਚ 'ਚ ਮੀਂਹ ਕਾਰਨ ਇਸ ਨੂੰ 19 ਓਵਰਾਂ ਤੱਕ ਘਟਾ ਦਿੱਤਾ ਗਿਆ ਹੈ | ਲਖਨਊ ਨੇ ਆਪਣੇ ਨਿਰਧਾਰਤ 19 ਓਵਰਾਂ 'ਚ ਮਿਸ਼ੇਲ ਮਾਰਸ਼ ਦੇ ਸੈਂਕੜੇ ਸਦਕਾ 3 ਵਿਕਟਾਂ ਦੇ ਨੁਕਸਾਨ 'ਤੇ ਕੁੱਲ 209 ਦÏੜਾਂ ਬਣਾਈਆਂ | ਡੀ.ਐਲ.ਐਸ. ਵਿਧੀ ਦੇ ਤਹਿਤ ਲਖਨਊ ਨੇ ਬੈਂਗਲੁਰੂ ਨੂੰ ਜਿੱਤਣ ਲਈ 213 ਦÏੜਾਂ ਦਾ ਟੀਚਾ ਦਿੱਤਾ | ਲਖਨਊ ਨੇ ਸ਼ਾਨਦਾਰ ਸ਼ੁਰੂਆਤ ਕੀਤੀ | ਮਿਸ਼ੇਲ ਮਾਰਸ਼ ਤੇ ਅਰਸ਼ਿਨ ਕੁਲਕਰਨੀ (17) ਨੇ ਮਿਲ ਕੇ ਪਹਿਲੀ ਵਿਕਟ ਲਈ 95 ਦÏੜਾਂ ਦੀ ਸਾਂਝੇਦਾਰੀ ਕੀਤੀ | ਮਾਰਸ਼ ਨੇ 49 ਗੇਂਦਾਂ 'ਚ ਆਪਣਾ ਸੈਂਕੜਾ ਪੂਰਾ ਕੀਤਾ | ਹਾਲਾਂਕਿ, ਇਸ ਤੋਂ ਥੋੜੀ ਦੇਰ ਬਾਅਦ ਉਹ ਆਉਟ ਹੋ ਗਿਆ | ਮਾਰਸ਼ ਨੇ 56 ਗੇਂਦਾਂ 'ਤੇ 111 ਦÏੜਾਂ ਬਣਾਈਆਂ | ਇਸ ਤੋਂ ਇਲਾਵਾ ਨਕੋਲਸ ਪੂਰਨ ਨੇ 38 ਦÏੜਾਂ ਬਣਾਈਆਂ ਤੇ ਕਪਤਾਨ ਰਿਸ਼ਭ ਪੰਤ ਨੇ ਅਜੇਤੂ 32 ਦੌੜਾਂ ਦਾ ਯੋਗਦਾਨ ਪਾਇਆ | ਰਾਇਲ ਚੈਲੇਂਜਰਜ਼ ਬੈਂਗਲੁਰੂ ਦੀ ਸ਼ੁਰੂਆਤ ਬਹੁਤ ਮਾੜੀ ਰਹੀ | ਜੈਕਬ ਬੈਥਲ 4 ਦੌੜਾਂ ਤੇ ਵਿਰਾਟ ਕੋਹਲੀ ਆਪਣਾ ਖਾਤਾ ਖੋਲ੍ਹੇ ਬਿਨ੍ਹਾਂ ਆਉਟ ਹੋਏ | ਇਸ ਮੌਕੇ ਤੋਂ ਦੇਵਦੱਤ ਪਡੀਕਲ ਤੇ ਰਜਤ ਪਾਟੀਦਾਰ ਨੇ 95 ਦÏੜਾਂ ਦੀ ਸਾਂਝੇਦਾਰੀ ਕੀਤੀ | ਪਾਡਿਕਲ 34 ਦੌੜਾਂ ਬਣਾਉਣ ਤੋਂ ਬਾਅਦ ਆਉਟ ਹੋ ਗਏ | ਜਦਕਿ ਪਾਟੀਦਾਰ 61 ਦÏੜਾਂ ਦੀ ਪਾਰੀ ਖੇਡ ਕੇ ਪਵੇਲੀਅਨ ਪਰਤੇ | ਇਸ ਮੌਕੇ ਟਿਮ ਡੇਵਿਡ ਨੇ ਇਕ ਅਹਿਮ ਯੋਗਦਾਨ ਪਾਉਂਦੇ ਹੋਏ 17 ਗੇਂਦਾਂ 'ਤੇ 40 ਦÏੜਾਂ ਬਣਾਈਆਂ | ਕਰੁਣਾਲ ਪਾਂਡਿਆ (28) ਤੇ ਰੋਮਾਰੀਓ ਸ਼ੈਫਰਡ ਨੇ 23 ਦੌੜਾਂ ਦੀ ਪਾਰੀ ਖੇਡੀ ਪਰ ਉਹ ਟੀਮ ਨੂੰ ਜਿਤਾਉਣ 'ਚ ਅਸਫ਼ਲ ਰਹੇ |

ਪਿਛਲੀ ਖ਼ਬਰ ਪੁਲਿਸ ਪ੍ਰਸ਼ਾਸਨ ਵਲੋਂ 'ਆਪ' ਆਗੂਆਂ ਰਣਵੀਰ ਚੇਚੀ ਤੇ ਪ੍ਰਵੀਨ ਵਿਸ਼ਸ਼ਿਟ ਨੂੰ ਕੀਤਾ ਨਜ਼ਰਬੰਦ ਅਗਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਸੰਗਤਾਂ ਨੇ ਗੁਰਧਾਮਾਂ ਦੇ ਦਰਸ਼ਨ ਕੀਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।