30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਅੱਗ ਲੱਗਣ ਕਾਰਨ ਖੜ੍ਹੀ ਕਣਕ ਅਤੇ ਨਾੜ ਸੜ ਕੇ ਸੁਆਹ <br/>

ਅਜੀਤ ਡੈਸਕ 15-04-2026

ਮੁਕੰਦਪੁਰ, 14 ਅਪ੍ਰੈਲ (ਅਮਰੀਕ ਸਿੰਘ ਢੀਂਡਸਾ)-ਵਿਸਾਖੀ ਦਾ ਦਿਹਾੜਾ ਕਿਸਾਨ ਦੀਆਂ ਖ਼ੁਸ਼ੀਆਂ ਤੇ ਆਸਾਂ ਉਮੀਦਾਂ ਨੂੰ ਫਲ ਲੱਗਣ ਵਾਲਾ ਹੁੰਦਾ, ਪਰ ਅਚਾਨਕ ਜਦੋਂ ਕੋਈ ਬਿਪਤਾ ਆ ਜਾਵੇ ਤਾਂ ਉਸਦੀ ਪੁੱਤਾਂ ਵਾਂਗ ਪਾਲੀ ਫ਼ਸਲ ਨਸ਼ਟ ਹੋ ਕੇ ਉਸ ਦੀਆਂ ਸੱਧਰਾਂ 'ਤੇ ਖ਼ੁਸ਼ੀਆਂ ਨੂੰ ਵੀ ਨਾਲ ਹੀ ਲੈ ਜਾਂਦੀ ਹੈ | ਅਜਿਹਾ ਕੁੱਝ ਵਾਪਰਿਆ ਪਿੰਡ ਹਕੀਮਪੁਰ ਦੇ ਭੁਪਿੰਦਰ ਸਿੰਘ ਪੁੱਤਰ ਨਿਰਮਲ ਸਿੰਘ ਨਾਲ ਜਿਸ ਦੀ ਏਕੜ ਤੋਂ ਜ਼ਿਆਦਾ ਖੜੀ ਕਣਕ ਦੀ ਫ਼ਸਲ ਤੇ ਨਾੜ ਨੂੰ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋ ਗਈ | ਅੱਗ ਲੱਗਣ ਦਾ ਕਾਰਨ ਰਸਤੇ ਲਾਗਿਓਾ ਲੰਘਦੀ 24 ਘੰਟੇ ਦੀ ਬਿਜਲੀ ਸਪਲਾਈ ਚੋਂ ਅੱਗ ਤੇ ਚੰਗਿਆੜੇ ਨਿਕਲਣ ਕਾਰਨ ਪਤਾ ਲੱਗਾ ਹੈ | ਗ਼ਨੀਮਤ ਇਹ ਰਹੀ ਕਿ ਵਿਸਾਖੀ ਦੇ ਪੁਰਬ 'ਤੇ ਗੁਰਦੁਆਰਾ ਨਾਨਕਸਰ ਸਾਹਿਬ ਵਿਖੇ ਇਕੱਤਰ ਹੋਏ ਨੌਜਵਾਨਾਂ ਵੱਲੋਂ ਵੱਡੀ ਗਿਣਤੀ ਵਿੱਚ ਪਹੁੰਚ ਕੇ ਟਰੈਕਟਰਾਂ-ਟਰਾਲੀਆਂ ਅਤੇ ਕੰਬਾਈਨ ਲਿਆ ਕੇ ਅੱਗ 'ਤੇ ਕਾਬੂ ਪਾਇਆ ਅਤੇ ਹੋਰ ਬਹੁਤ ਵੱਡਾ ਨੁਕਸਾਨ ਹੋਣ ਤੋਂ ਬਚਾ ਲਿਆ ਗਿਆ | ਅੱਗ 'ਤੇ ਕਾਬੂ ਪਾਉਣਾ ਚੜ੍ਹਦੇ ਪਾਸੇ ਗੰਨੇ ਦਾ ਖੇਤ ਹੋਣ ਕਰਕੇ ਵੀ ਸੁਖਾਲਾ ਹੋ ਗਿਆ | ਮੁਕੰਦਪੁਰ ਪੁਲਿਸ ਵੱਲੋਂ ਮੌਕੇ 'ਤੇ ਜਾਇਜ਼ਾ ਲੈ ਕੇ ਤਫ਼ਤੀਸ਼ ਆਰੰਭ ਦਿੱਤੀ ਹੈ |

ਪਿਛਲੀ ਖ਼ਬਰ ਅਨਾਜ ਮੰਡੀਆਂ 'ਚ ਕਣਕ ਦੀ ਖ਼ਰੀਦ ਤੁਰੰਤ ਸ਼ੁਰੂ ਕੀਤੀ ਜਾਵੇ- ਕਰਨ ਸਿੰਘ ਰਾਣਾ <br/> ਅਗਲੀ ਖ਼ਬਰ ਪਿੰਡ ਲਧਾਣਾ ਝਿੱਕਾ 'ਚ ਚੋਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।